ਦਰੱਖਤ ਡਿੱਗਣ ਜਾਂ ਗੜੇਮਾਰੀ ਨਾਲ ਕਾਰ ਦਾ ਹੁੰਦਾ ਹੈ ਨੁਕਸਾਨ, ਤਾਂ ਕਿਵੇਂ ਮਿਲਦਾ ਹੈ ਇੰਸ਼ੋਰੈਂਸ ਦਾ ਪੈਸਾ?

Published: 

09 Jun 2026 19:56 PM IST

Insurance claim: ਮੀਂਹ, ਤੂਫਾਨ, ਗੜੇਮਾਰੀ, ਜਾਂ ਦਰੱਖਤ ਡਿੱਗਣ ਵਰਗੀਆਂ ਕੁਦਰਤੀ ਆਫ਼ਤਾਂ ਤੁਹਾਡੀ ਕਾਰ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀਆਂ ਹਨ। ਅਜਿਹੇ ਮਾਮਲਿਆਂ ਵਿੱਚ ਤੁਹਾਨੂੰ ਬੀਮਾ ਦਾਅਵਾ ਮਿਲੇਗਾ ਜਾਂ ਨਹੀਂ, ਇਹ ਤੁਹਾਡੀ ਬੀਮਾ ਪਾਲਿਸੀ ਦੀ ਕਿਸਮ 'ਤੇ ਨਿਰਭਰ ਕਰਦਾ ਹੈ।

ਦਰੱਖਤ ਡਿੱਗਣ ਜਾਂ ਗੜੇਮਾਰੀ ਨਾਲ ਕਾਰ ਦਾ ਹੁੰਦਾ ਹੈ ਨੁਕਸਾਨ, ਤਾਂ ਕਿਵੇਂ ਮਿਲਦਾ ਹੈ ਇੰਸ਼ੋਰੈਂਸ ਦਾ ਪੈਸਾ?

ਕਾਰ ਬੀਮਾ

ਬਰਸਾਤ, ਤੂਫਾਨੀ ਅਤੇ ਗੜੇਮਾਰੀ ਦੇ ਮੌਸਮ ਵਿੱਚ ਕਈ ਵਾਰ ਵਾਹਨਾਂ ਨੂੰ ਭਾਰੀ ਨੁਕਸਾਨ ਹੋ ਜਾਂਦਾ ਹੈ। ਕਦੇ ਤੇਜ਼ ਹਵਾ ਵਿੱਚ ਦਰੱਖਤ ਕਾਰ ਉੱਤੇ ਡਿੱਗ ਜਾਂਦਾ ਹੈ ਤਾਂ ਕਦੇ ਵੱਡੇ-ਵੱਡੇ ਓਲੇ ਗੱਡੀ ਦੀ ਬਾਡੀ, ਬੋਨਟ ਅਤੇ ਸ਼ੀਸ਼ਿਆਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ। ਅਜਿਹੇ ਵਿੱਚ ਕਾਰ ਮਾਲਕਾਂ ਦੇ ਮਨ ਵਿੱਚ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਕਿ ਕੀ ਇੰਸ਼ੋਰੈਂਸ ਕੰਪਨੀ ਇਸ ਨੁਕਸਾਨ ਦੀ ਭਰਪਾਈ ਕਰੇਗੀ ਜਾਂ ਫਿਰ ਸਾਰਾ ਖਰਚ ਆਪਣੀ ਜੇਬ ਤੋਂ ਕਰਨਾ ਪਵੇਗਾ? ਦਰਅਸਲ, ਇਸਦਾ ਜਵਾਬ ਤੁਹਾਡੀ ਇੰਸ਼ੋਰੈਂਸ ਪਾਲਿਸੀ ‘ਤੇ ਨਿਰਭਰ ਕਰਦਾ ਹੈ।

ਕਿਹੜੀ ਸਥਿਤੀ ਵਿੱਚ ਮਿਲੇਗਾ ਇੰਸ਼ੋਰੈਂਸ ਕਲੇਮ?

ਜੇ ਤੁਹਾਡੀ ਕਾਰ ਤੇ ਸਿਰਫ਼ ਥਰਡ-ਪਾਰਟੀ ਇੰਸ਼ੋਰੈਂਸ ਹੈ, ਤਾਂ ਦਰੱਖਤ ਡਿੱਗਣ, ਓਲੇ ਪੈਣ, ਹੜ੍ਹਾਂ ਜਾਂ ਤੂਫ਼ਾਨ ਨਾਲ ਹੋਏ ਨੁਕਸਾਨ ਦਾ ਕਲੇਮ ਨਹੀਂ ਮਿਲਦਾ। ਥਰਡ-ਪਾਰਟੀ ਪਾਲਿਸੀ ਸਿਰਫ਼ ਦੂਜੇ ਵਿਅਕਤੀ ਜਾਂ ਉਸਦੀ ਜਾਇਦਾਦ ਨੂੰ ਹੋਏ ਨੁਕਸਾਨ ਨੂੰ ਕਵਰ ਕਰਦੀ ਹੈ। ਦੂਜੇ ਪਾਸੇ, ਜੇ ਤੁਹਾਡੀ ਕਾਰ ਤੇ ਕਾਂਪ੍ਰਿਹੈਂਸਿਵ ਇੰਸ਼ੋਰੈਂਸ ਪਾਲਿਸੀ ਹੈ, ਤਾਂ ਤੁਹਾਨੂੰ ਰਾਹਤ ਮਿਲ ਸਕਦੀ ਹੈ। ਇਸ ਤਰ੍ਹਾਂ ਦੀ ਪਾਲਿਸੀ ਵਿੱਚ ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਨੂੰ ਕਵਰ ਕੀਤਾ ਜਾਂਦਾ ਹੈ। ਯਾਨੀ ਜੇ ਤੂਫਾਨ ਵਿੱਚ ਦਰੱਖਤ ਤੁਹਾਡੀ ਕਾਰ ਤੇ ਡਿੱਗ ਜਾਵੇ, ਓਲਿਆਂ ਨਾਲ ਗੱਡੀ ਦੇ ਸ਼ੀਸ਼ੇ ਟੁੱਟ ਜਾਣ ਜਾਂ ਹੜ੍ਹਾਂ ਵਿੱਚ ਵਾਹਨ ਖਰਾਬ ਹੋ ਜਾਵੇ, ਤਾਂ ਇੰਸ਼ੋਰੈਂਸ ਕੰਪਨੀ ਨੁਕਸਾਨ ਦੀ ਭਰਪਾਈ ਕਰ ਸਕਦੀ ਹੈ।

ਨੁਕਸਾਨ ਹੋਣ ਤੇ ਤੁਰੰਤ ਕਰੋ ਇਹ ਕੰਮ

1. ਫੋਟੋ ਅਤੇ ਵੀਡੀਓ ਲਓ

ਕਾਰ ਨੂੰ ਹੋਏ ਨੁਕਸਾਨ ਦੀ ਵੱਖ-ਵੱਖ ਐਂਗਲ ਤੋਂ ਤਸਵੀਰਾਂ ਅਤੇ ਵੀਡੀਓ ਜ਼ਰੂਰ ਬਣਾਓ। ਇਹ ਕਲੇਮ ਦੌਰਾਨ ਮਹੱਤਵਪੂਰਨ ਸਬੂਤ ਵਜੋਂ ਕੰਮ ਕਰਦੀਆਂ ਹਨ।

2. ਇੰਸ਼ੋਰੈਂਸ ਕੰਪਨੀ ਨੂੰ ਤੁਰੰਤ ਜਾਣਕਾਰੀ ਦਿਓ

ਘਟਨਾ ਦੇ ਬਾਅਦ ਜਿੰਨੀ ਜਲਦੀ ਹੋ ਸਕੇ ਬੀਮਾ ਕੰਪਨੀ ਨੂੰ ਸੂਚਨਾ ਦਿਓ ਅਤੇ ਕਲੇਮ ਦਰਜ ਕਰਵਾਓ। ਦੇਰੀ ਹੋਣ ਤੇ ਕਲੇਮ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ।

3. ਵਾਹਨ ਦੀ ਸਥਿਤੀ ਨਾ ਬਦਲੋ

ਸਰਵੇਅਰ ਦੇ ਆਉਣ ਤੋਂ ਪਹਿਲਾਂ ਕਾਰ ਜਾਂ ਉਸ ‘ਤੇ ਡਿੱਗੇ ਦਰੱਖਤ ਨੂੰ ਹਟਾਉਣ ਦੀ ਜਲਦਬਾਜ਼ੀ ਨਾ ਕਰੋ। ਪਹਿਲਾਂ ਕੰਪਨੀ ਦੀ ਜਾਂਚ ਪੂਰੀ ਹੋਣ ਦਿਓ।

4. ਜੇ ਲੋੜ ਹੋਵੇ ਤਾਂ ਪੁਲਿਸ ਜਾਂ ਸਥਾਨਕ ਪ੍ਰਸ਼ਾਸਨ ਨੂੰ ਸੂਚਨਾ ਦਿਓ

ਜੇ ਘਟਨਾ ਕਿਸੇ ਜਨਤਕ ਸਥਾਨ ‘ਤੇ ਹੋਈ ਹੈ, ਤਾਂ ਪੁਲਿਸ ਜਾਂ ਨਗਰ ਨਿਗਮ ਦੀ ਰਿਪੋਰਟ ਵੀ ਕਲੇਮ ਪ੍ਰਕਿਰਿਆ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।

ਧਿਆਨ ਰੱਖਣ ਵਾਲੀ ਗੱਲ

ਇੰਸ਼ੋਰੈਂਸ ਕੰਪਨੀ ਤਦ ਹੀ ਕਲੇਮ ਦਾ ਭੁਗਤਾਨ ਕਰਦੀ ਹੈ ਜਦੋਂ ਪਾਲਿਸੀ ਐਕਟਿਵ ਹੋਵੇ ਅਤੇ ਉਸ ਵਿੱਚ ਕੁਦਰਤੀ ਆਫ਼ਤਾਂ ਨਾਲ ਹੋਣ ਵਾਲੇ ਨੁਕਸਾਨ ਦਾ ਕਵਰ ਸ਼ਾਮਲ ਹੋਵੇ। ਇਸ ਲਈ ਕਾਰ ਖਰੀਦਣ ਜਾਂ ਬੀਮਾ ਰਿਨਿਊ ਕਰਵਾਉਣ ਸਮੇਂ ਕਾਂਪ੍ਰਿਹੈਂਸਿਵ ਇੰਸ਼ੋਰੈਂਸ ਲੈਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ।

ਕੁੱਲ ਮਿਲਾ ਕੇ, ਦਰੱਖਤ ਡਿੱਗਣ, ਗੜੇਮਾਰੀ, ਤੂਫ਼ਾਨ ਜਾਂ ਹੜ੍ਹਾਂ ਵਰਗੀਆਂ ਕੁਦਰਤੀ ਘਟਨਾਵਾਂ ਨਾਲ ਕਾਰ ਨੂੰ ਨੁਕਸਾਨ ਹੋਣ ‘ਤੇ ਕਾਂਪ੍ਰਿਹੈਂਸਿਵ ਇੰਸ਼ੋਰੈਂਸ ਵੱਡੀ ਰਾਹਤ ਦੇ ਸਕਦਾ ਹੈ। ਪਰ ਕਲੇਮ ਲੈਣ ਲਈ ਸਹੀ ਸਮੇਂ ‘ਤੇ ਜਾਣਕਾਰੀ ਦੇਣਾ ਅਤੇ ਜ਼ਰੂਰੀ ਦਸਤਾਵੇਜ਼ ਇਕੱਠੇ ਕਰਨਾ ਬਹੁਤ ਜ਼ਰੂਰੀ ਹੈ।

Source:TV9Hindi.com

Follow Us