AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੀ ਤੁਸੀਂ ਵੀ ਕਾਰ ਦੀ ਘੱਟ ਮਾਈਲੇਜ ਤੋਂ ਹੋ ਪ੍ਰੇਸ਼ਾਨ? ਇਨ੍ਹਾਂ ਸੌਖੇ ਨੁਸਖ਼ਿਆਂ ਨਾਲ ਕਰੋ ਤੇਲ ਦੇ ਪੈਸਿਆਂ ਦੀ ਵੱਡੀ ਬਚਤ

ਜੇਕਰ ਤੁਸੀਂ ਕਾਰ ਦੇ ਮਾਲਕ ਹੋ, ਤਾਂ ਮਾਈਲੇਜ ਨੂੰ ਲੈ ਕੇ ਚਿੰਤਾ ਹੋਣਾ ਇੱਕ ਸੁਭਾਵਿਕ ਗੱਲ ਹੈ। ਅੱਜ-ਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਕਾਰ ਘੱਟ ਬਾਲਣ ਵਿੱਚ ਜ਼ਿਆਦਾ ਦੂਰੀ ਤੈਅ ਕਰੇ ਤਾਂ ਜੋ ਜੇਬ 'ਤੇ ਬੋਝ ਘੱਟ ਪਵੇ। ਪਰ ਅਕਸਰ ਲੋਕ ਇਹ ਭੁੱਲ ਜਾਂਦੇ ਹਨ ਕਿ ਸਿਰਫ਼ ਇੰਜਣ ਜਾਂ ਕਾਰ ਬਣਾਉਣ ਵਾਲੀ ਕੰਪਨੀ ਹੀ ਮਾਈਲੇਜ ਤੈਅ ਨਹੀਂ ਕਰਦੀ, ਸਗੋਂ ਤੁਹਾਡਾ ਡਰਾਈਵਿੰਗ ਸਟਾਈਲ ਅਤੇ ਗੱਡੀ ਦੀ ਸਹੀ ਸਾਂਭ-ਸੰਭਾਲ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਕੀ ਤੁਸੀਂ ਵੀ ਕਾਰ ਦੀ ਘੱਟ ਮਾਈਲੇਜ ਤੋਂ ਹੋ ਪ੍ਰੇਸ਼ਾਨ? ਇਨ੍ਹਾਂ ਸੌਖੇ ਨੁਸਖ਼ਿਆਂ ਨਾਲ ਕਰੋ ਤੇਲ ਦੇ ਪੈਸਿਆਂ ਦੀ ਵੱਡੀ ਬਚਤ
ਕਾਰ ਦੀ ਘੱਟ ਮਾਈਲੇਜ ਤੋਂ ਹੋ ਪ੍ਰੇਸ਼ਾਨ? ਇੰਝ ਕਰੋ ਤੇਲ ਦੇ ਪੈਸਿਆਂ ਦੀ ਵੱਡੀ ਬਚਤ
tv9-punjabi
| Published: 27 Mar 2026 22:26 PM IST

ਜੇਕਰ ਤੁਸੀਂ ਕਾਰ ਦੇ ਮਾਲਕ ਹੋ, ਤਾਂ ਮਾਈਲੇਜ ਨੂੰ ਲੈ ਕੇ ਚਿੰਤਾ ਹੋਣਾ ਇੱਕ ਸੁਭਾਵਿਕ ਗੱਲ ਹੈ। ਅੱਜ-ਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਕਾਰ ਘੱਟ ਬਾਲਣ ਵਿੱਚ ਜ਼ਿਆਦਾ ਦੂਰੀ ਤੈਅ ਕਰੇ ਤਾਂ ਜੋ ਜੇਬ ‘ਤੇ ਬੋਝ ਘੱਟ ਪਵੇ। ਪਰ ਅਕਸਰ ਲੋਕ ਇਹ ਭੁੱਲ ਜਾਂਦੇ ਹਨ ਕਿ ਸਿਰਫ਼ ਇੰਜਣ ਜਾਂ ਕਾਰ ਬਣਾਉਣ ਵਾਲੀ ਕੰਪਨੀ ਹੀ ਮਾਈਲੇਜ ਤੈਅ ਨਹੀਂ ਕਰਦੀ, ਸਗੋਂ ਤੁਹਾਡਾ ਡਰਾਈਵਿੰਗ ਸਟਾਈਲ ਅਤੇ ਗੱਡੀ ਦੀ ਸਹੀ ਸਾਂਭ-ਸੰਭਾਲ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇਕਰ ਤੁਸੀਂ ਕੁਝ ਆਸਾਨ ਆਦਤਾਂ ਅਪਣਾਉਂਦੇ ਹੋ, ਤਾਂ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਆਪਣੀ ਕਾਰ ਦੀ ਮਾਈਲੇਜ ਕਾਫ਼ੀ ਹੱਦ ਤੱਕ ਵਧਾ ਸਕਦੇ ਹੋ।

ਡਰਾਈਵਿੰਗ ਸਪੀਡ ਦਾ ਰੱਖੋ ਖ਼ਾਸ ਧਿਆਨ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡਰਾਈਵਿੰਗ ਦੇ ਤਰੀਕੇ ਦੀ। ਮਾਈਲੇਜ ਵਧਾਉਣ ਲਈ ਗੱਡੀ ਨੂੰ ਹਮੇਸ਼ਾ ਸਹੀ ਰਫ਼ਤਾਰ ‘ਤੇ ਚਲਾਉਣਾ ਬੇਹੱਦ ਜ਼ਰੂਰੀ ਹੈ। ਬਹੁਤ ਜ਼ਿਆਦਾ ਤੇਜ਼ ਜਾਂ ਬਹੁਤ ਹੌਲੀ ਗਤੀ ‘ਤੇ ਗੱਡੀ ਚਲਾਉਣ ਨਾਲ ਬਾਲਣ ਦੀ ਖਪਤ ਵਧ ਜਾਂਦੀ ਹੈ। ਮਾਹਿਰਾਂ ਅਤੇ ਮੀਡੀਆ ਰਿਪੋਰਟਾਂ ਅਨੁਸਾਰ, 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਮਾਈਲੇਜ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ, ਅਚਾਨਕ ਐਕਸਲੇਟਰ ਦਬਾਉਣਾ, ਬਾਰ-ਬਾਰ ਬਰੇਕ ਲਗਾਉਣਾ ਅਤੇ ਝਟਕਿਆਂ ਨਾਲ ਗੱਡੀ ਚਲਾਉਣਾ ਇੰਜਣ ‘ਤੇ ਦਬਾਅ ਪਾਉਂਦਾ ਹੈ, ਜਿਸ ਨਾਲ ਪੈਟਰੋਲ ਜਾਂ ਡੀਜ਼ਲ ਦੀ ਖਪਤ ਤੇਜ਼ੀ ਨਾਲ ਵਧਦੀ ਹੈ।

ਟਾਇਰ ਪ੍ਰੈਸ਼ਰ ਅਤੇ ਵ੍ਹੀਲ ਅਲਾਈਨਮੈਂਟ ਦੀ ਜਾਂਚ

ਦੂਜਾ ਮਹੱਤਵਪੂਰਨ ਪਹਿਲੂ ਟਾਇਰਾਂ ਦੀ ਸਥਿਤੀ ਹੈ। ਜੇਕਰ ਟਾਇਰਾਂ ਵਿੱਚ ਹਵਾ ਘੱਟ ਹੋਵੇ ਜਾਂ ਵ੍ਹੀਲ ਅਲਾਈਨਮੈਂਟ ਸਹੀ ਨਾ ਹੋਵੇ, ਤਾਂ ਇੰਜਣ ਨੂੰ ਗੱਡੀ ਖਿੱਚਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਦਾ ਸਿੱਧਾ ਅਸਰ ਮਾਈਲੇਜ ‘ਤੇ ਪੈਂਦਾ ਹੈ। ਇਸ ਲਈ ਸਮੇਂ-ਸਮੇਂ ‘ਤੇ ਟਾਇਰਾਂ ਦੇ ਪ੍ਰੈਸ਼ਰ ਅਤੇ ਉਨ੍ਹਾਂ ਦੀ ਸਥਿਤੀ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਇਹ ਨਾ ਸਿਰਫ਼ ਮਾਈਲੇਜ ਵਧਾਉਂਦਾ ਹੈ, ਸਗੋਂ ਤੁਹਾਡੀ ਡਰਾਈਵਿੰਗ ਨੂੰ ਸੁਰੱਖਿਅਤ ਅਤੇ ਸੁਖਾਵਾਂ ਵੀ ਬਣਾਉਂਦਾ ਹੈ।

ਗੱਡੀ ਵਿੱਚ ਬੇਲੋੜਾ ਸਾਮਾਨ ਨਾ ਰੱਖੋ

ਤੀਜੀ ਅਹਿਮ ਗੱਲ ਹੈ ਕਾਰ ਦਾ ਵਜ਼ਨ। ਕਈ ਲੋਕ ਆਪਣੀ ਕਾਰ ਵਿੱਚ ਬੇਲੋੜਾ ਅਤੇ ਭਾਰੀ ਸਾਮਾਨ ਲੱਦੀ ਰੱਖਦੇ ਹਨ, ਜਿਸ ਨਾਲ ਕਾਰ ਦਾ ਕੁੱਲ ਵਜ਼ਨ ਵਧ ਜਾਂਦਾ ਹੈ। ਭਾਰੀ ਗੱਡੀ ਨੂੰ ਚਲਾਉਣ ਲਈ ਇੰਜਣ ਨੂੰ ਜ਼ਿਆਦਾ ਪਾਵਰ ਦੀ ਲੋੜ ਹੁੰਦੀ ਹੈ, ਜਿਸ ਨਾਲ ਤੇਲ ਜ਼ਿਆਦਾ ਮੱਚਦਾ ਹੈ। ਗੱਡੀ ਵਿੱਚ ਸਿਰਫ਼ ਜ਼ਰੂਰੀ ਸਾਮਾਨ ਰੱਖਣਾ ਤੇਲ ਬਚਾਉਣ ਦਾ ਇੱਕ ਸੌਖਾ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ।

ਸਮੇਂ ਸਿਰ ਸਰਵਿਸਿੰਗ ਹੈ ਜ਼ਰੂਰੀ

ਇਸ ਤੋਂ ਇਲਾਵਾ, ਰੈਗੂਲਰ ਸਰਵਿਸਿੰਗ ਵੀ ਮਾਈਲੇਜ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰਦੀ ਹੈ। ਜੇਕਰ ਇੰਜਣ, ਏਅਰ ਫਿਲਟਰ ਅਤੇ ਹੋਰ ਹਿੱਸੇ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ, ਤਾਂ ਬਾਲਣ ਦੀ ਖਪਤ ਵਧਣਾ ਤੈਅ ਹੈ। ਸਮੇਂ ਸਿਰ ਸਰਵਿਸ ਕਰਾਉਣ ਨਾਲ ਇੰਜਣ ਸੁਚਾਰੂ ਢੰਗ ਨਾਲ ਚੱਲਦਾ ਹੈ, ਜਿਸ ਨਾਲ ਨਾ ਸਿਰਫ਼ ਗੱਡੀ ਦੀ ਉਮਰ ਵਧਦੀ ਹੈ, ਸਗੋਂ ਤੇਲ ਦੀ ਵੀ ਵੱਡੀ ਬਚਤ ਹੁੰਦੀ ਹੈ।

Follow Us
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ...
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ...
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ...
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ...
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ...
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼...
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ...
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...