AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਹੁਣ ATM ਰਾਹੀਂ ਨਿਕਲ ਸਕੇਗਾ PF ਦਾ ਪੈਸਾ, PM ਮੋਦੀ ਜਲਦ ਕਰਨਗੇ ਇਸ ਖ਼ਾਸ ਸਹੂਲਤ ਦੀ ਸ਼ੁਰੂਆਤ

ਕਰਮਚਾਰੀਆਂ ਲਈ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਹੁਣ ਜਲਦੀ ਹੀ ਕਰਮਚਾਰੀ ਭਵਿੱਖ ਨਿਧੀ ਦਾ ਪੈਸਾ ਸਿੱਧਾ ATM ਰਾਹੀਂ ਕਢਵਾਇਆ ਜਾ ਸਕੇਗਾ। ਇਸ ਨਵੀਂ ਸਹੂਲਤ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਨਾਲ ਕਰੋੜਾਂ PF ਖਾਤਾਧਾਰਕਾਂ ਨੂੰ ਫਾਇਦਾ ਮਿਲਣ ਦੀ ਉਮੀਦ ਹੈ। ਕਈ ਸਾਲਾਂ ਤੋਂ ਚੱਲੀ ਆ ਰਹੀ ਕਾਗਜ਼ੀ ਕਾਰਵਾਈ ਦੀਆਂ ਪੇਚੀਦਗੀਆਂ ਤੋਂ ਹੁਣ ਛੁਟਕਾਰਾ ਮਿਲਣ ਵਾਲਾ ਹੈ।

ਹੁਣ ATM ਰਾਹੀਂ ਨਿਕਲ ਸਕੇਗਾ PF ਦਾ ਪੈਸਾ, PM ਮੋਦੀ ਜਲਦ ਕਰਨਗੇ ਇਸ ਖ਼ਾਸ ਸਹੂਲਤ ਦੀ ਸ਼ੁਰੂਆਤ
tv9-punjabi
| Published: 30 Apr 2026 16:55 PM IST
Share

ਕਰਮਚਾਰੀਆਂ ਲਈ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਹੁਣ ਜਲਦੀ ਹੀ ਕਰਮਚਾਰੀ ਭਵਿੱਖ ਨਿਧੀ ਦਾ ਪੈਸਾ ਸਿੱਧਾ ATM ਰਾਹੀਂ ਕਢਵਾਇਆ ਜਾ ਸਕੇਗਾ। ਇਸ ਨਵੀਂ ਸਹੂਲਤ ‘ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਨਾਲ ਕਰੋੜਾਂ PF ਖਾਤਾਧਾਰਕਾਂ ਨੂੰ ਫਾਇਦਾ ਮਿਲਣ ਦੀ ਉਮੀਦ ਹੈ। ਕਈ ਸਾਲਾਂ ਤੋਂ ਚੱਲੀ ਆ ਰਹੀ ਕਾਗਜ਼ੀ ਕਾਰਵਾਈ ਦੀਆਂ ਪੇਚੀਦਗੀਆਂ ਤੋਂ ਹੁਣ ਛੁਟਕਾਰਾ ਮਿਲਣ ਵਾਲਾ ਹੈ।

ਪੀਐਫ ਦਾ ਪੈਸਾ ਕਢਵਾਉਣ ਲਈ ਨਾ ਤਾਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਣਗੇ ਅਤੇ ਨਾ ਹੀ ਕਾਗਜ਼ੀ ਉਲਝਣਾਂ ਵਿੱਚ ਫਸਣ ਦੀ ਲੋੜ ਹੋਵੇਗੀ। ਕੇਂਦਰ ਸਰਕਾਰ ਅਜਿਹਾ ਸਿਸਟਮ ਲਾਗੂ ਕਰਨ ਜਾ ਰਹੀ ਹੈ ਜਿਸ ਤਹਿਤ ਪੀਐਫ ਦਾ ਪੈਸਾ ਸਿੱਧਾ ਏਟੀਐਮ ਤੋਂ ਕਢਵਾਇਆ ਜਾ ਸਕੇਗਾ। ਇਹ ਪ੍ਰਕਿਰਿਆ ਉਨੀ ਹੀ ਆਸਾਨ ਹੋਵੇਗੀ ਜਿੰਨੀ ਬੈਂਕ ਵਿੱਚੋਂ ਪੈਸੇ ਕਢਵਾਉਣਾ।

ਤਕਨੀਕੀ ਪ੍ਰਕਿਰਿਆ ਪੂਰੀ ਕਰ ਲਈ ਗਈ

ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਨਾਲ ਸਬੰਧਤ ਜਿੰਨੀ ਵੀ ਤਕਨੀਕੀ ਪ੍ਰਕਿਰਿਆ ਹੈ, ਉਸ ਨੂੰ ਪੂਰਾ ਕਰ ਲਿਆ ਗਿਆ ਹੈ। ਇਸ ਸਬੰਧੀ ਏਟੀਐਮ ਮਸ਼ੀਨ ਵਿੱਚ ਡਰਾਈ ਅਤੇ ਫਾਈਨਲ ਰਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਤਕਨੀਕੀ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਅਨੁਸਾਰ ਪੂਰੇ ਸਿਸਟਮ ਨੂੰ ‘ਫੂਲ ਪਰੂਫ਼’ ਬਣਾ ਦਿੱਤਾ ਗਿਆ ਹੈ। ਯਾਨੀ ਕਿ ਪੀਐਫ ਖਾਤਾ ਤੁਹਾਡੇ ਆਮ ਬੈਂਕ ਖਾਤੇ ਦੀ ਤਰ੍ਹਾਂ ਹੋਵੇਗਾ। ਈਪੀਐਫਓ 3.0 ਦੇ ਤਹਿਤ ਖਾਤਿਆਂ ਨੂੰ ਬੈਂਕਿੰਗ ਗੇਟਵੇਅ ਨਾਲ ਜੋੜਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਨਾਲ ਤੁਸੀਂ ਕਿਸੇ ਵੀ ਸਮੇਂ ਏਟੀਐਮ ਜਾਂ ਯੂਪੀਆਈ ਰਾਹੀਂ ਸਿੱਧੇ ਪੈਸੇ ਕਢਵਾ ਸਕੋਗੇ।

ਜਾਰੀ ਕੀਤੇ ਜਾਣਗੇ ਵਿਸ਼ੇਸ਼ ਕਾਰਡ

ਸੂਤਰਾਂ ਅਨੁਸਾਰ, ਇਸ ਦੇ ਲਈ ਵਿਸ਼ੇਸ਼ ਕਿਸਮ ਦੇ ਕਾਰਡ ਜਾਰੀ ਕੀਤੇ ਜਾ ਸਕਦੇ ਹਨ, ਜੋ ਸਿੱਧੇ ਪੀਐਫ ਖਾਤੇ ਨਾਲ ਜੁੜੇ ਹੋਣਗੇ। ਇਸ ਨਾਲ ਪਾਰਦਰਸ਼ਤਾ ਵਧੇਗੀ ਅਤੇ ਪੈਸੇ ਕਢਵਾਉਣ ਦੀ ਪ੍ਰਕਿਰਿਆ ਵਿੱਚ ਹੋਣ ਵਾਲੀ ਦੇਰੀ ਦੀ ਸਮੱਸਿਆ ਵੀ ਘੱਟ ਜਾਵੇਗੀ। ਇਸ ਪ੍ਰਕਿਰਿਆ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਉਮੀਦ ਹੈ ਕਿ ਇਸ ਨੂੰ ਜਲਦ ਤੋਂ ਜਲਦ ਅਮਲ ਵਿੱਚ ਲਿਆਂਦਾ ਜਾ ਸਕੇਗਾ।

ਮੌਜੂਦਾ ਸਮੇਂ ਪੈਸੇ ਕਢਵਾਉਣ ਦਾ ਇਹ ਹੈ ਤਰੀਕਾ

ਮੌਜੂਦਾ ਸਮੇਂ ਵਿੱਚ ਪੀਐਫ ਕਢਵਾਉਣ ਦਾ ਸਭ ਤੋਂ ਆਸਾਨ ਤਰੀਕਾ ਆਨਲਾਈਨ ਅਪਲਾਈ ਕਰਨਾ ਹੈ। ਇਸ ਦੇ ਲਈ ਖਾਤਾਧਾਰਕ ਨੂੰ ਆਪਣੇ ਯੂਨੀਵਰਸਲ ਅਕਾਊਂਟ ਨੰਬਰ ਰਾਹੀਂ EPFO ਦੇ ਮੈਂਬਰ ਪੋਰਟਲ ‘ਤੇ ਲੋਗਇਨ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ‘ਆਨਲਾਈਨ ਸਰਵਿਸਿਜ਼’ ਸੈਕਸ਼ਨ ਵਿੱਚ ਜਾ ਕੇ ਕਲੇਮ ਵਿਕਲਪ ਚੁਣਨਾ ਹੁੰਦਾ ਹੈ। ਇੱਥੇ ਕਰਮਚਾਰੀ ਆਪਣੀ ਲੋੜ ਅਨੁਸਾਰ ਫਾਰਮ ਦੀ ਚੋਣ ਕਰ ਸਕਦੇ ਹਨ ਜਿਵੇਂ ਕਿ ਪੂਰਾ PF ਕਢਵਾਉਣ ਲਈ Form 19, ਅੰਸ਼ਕ ਨਿਕਾਸੀ ਲਈ Form 31 ਅਤੇ ਪੈਨਸ਼ਨ ਫੰਡ ਲਈ Form 10C।

Follow Us
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...