AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Electric Scooters: ਕੀ ਮੀਂਹ ਵਿੱਚ ਇਲੈਕਟ੍ਰਿਕ ਸਕੂਟਰ ਤੋਂ ਲੱਗ ਸਕਦਾ ਹੈ ਕਰੰਟ? ਕਿਵੇਂ ਹੁੰਦੀ ਹੈ ਗੜਬੜੀ

ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਗਾਹਕ ਹੌਲੀ-ਹੌਲੀ ਵੱਧ ਰਹੇ ਹਨ, ਪਰ ਅਜੇ ਵੀ ਬਹੁਤ ਘੱਟ ਲੋਕ ਇਨ੍ਹਾਂ ਨੂੰ ਮੇਂਟੇਨ ਕਰਨ ਦਾ ਸਹੀ ਤਰੀਕਾ ਜਾਣਦੇ ਹਨ। ਜਾਣੋ ਬਰਸਾਤ ਦੇ ਦਿਨਾਂ ਵਿੱਚ EV ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ।

Electric Scooters: ਕੀ ਮੀਂਹ ਵਿੱਚ ਇਲੈਕਟ੍ਰਿਕ ਸਕੂਟਰ ਤੋਂ ਲੱਗ ਸਕਦਾ ਹੈ ਕਰੰਟ? ਕਿਵੇਂ ਹੁੰਦੀ ਹੈ ਗੜਬੜੀ
tv9-punjabi
| Updated On: 28 Jul 2023 14:30 PM IST
Share
ਅੱਜ ਕੱਲ੍ਹ ਬਰਸਾਤ ਦਾ ਕੋਈ ਠਿਕਾਣਾ ਨਹੀਂ ਰਹਿ ਗਿਆ ਹੈ। ਨਾਲ ਹੀ ਸੜਕਾਂ ਅਤੇ ਘਰਾਂ ਵਿੱਚ ਪਾਣੀ ਭਰਨ ਦੇ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਤੁਸੀਂ ਕਈ ਤਸਵੀਰਾਂ ‘ਚ ਕਾਰਾਂ ਨੂੰ ਪਾਣੀ ‘ਚ ਡੁੱਬਦੇ ਵੀ ਦੇਖਿਆ ਹੋਵੇਗਾ। ਹਾਲਾਂਕਿ, ਮਾਮਲਾ ਕਾਰਾਂ ਤੱਕ ਹੀ ਸੀਮਤ ਨਹੀਂ ਹੈ, ਮੀਂਹ ਨੇ ਦੋਪਹੀਆ ਵਾਹਨਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇੱਥੇ ਅਸੀਂ ਇਲੈਕਟ੍ਰਿਕ ਦੋਪਹੀਆ ਵਾਹਨਾਂ (Electric Twowheeler) ਬਾਰੇ ਗੱਲ ਕਰ ਰਹੇ ਹਾਂ, ਜੋ ਸਾਡੇ ਭਾਰਤੀ ਬਾਜ਼ਾਰ ਲਈ ਨਵੇਂ ਹਨ ਅਤੇ ਲੋਕ ਅਜੇ ਵੀ ਉਨ੍ਹਾਂ ਬਾਰੇ ਜ਼ਿਆਦਾ ਨਹੀਂ ਜਾਣਦੇ ਹਨ। ਇਲੈਕਟ੍ਰਿਕ ਸਕੂਟਰ ਉਪਭੋਗਤਾਵਾਂ ਦੇ ਦਿਮਾਗ ਵਿੱਚ ਅਕਸਰ ਇੱਕ ਸਵਾਲ ਹੁੰਦਾ ਹੈ ਕਿ ਕੀ ਉਹਨਾਂ ਨੂੰ ਚਾਰਜ ਕਰਨ ਜਾਂ ਵਰਤਣ ਵੇਲੇ ਬਿਜਲੀ ਦਾ ਕਰੰਟ ਲੱਗ ਸਕਦਾ ਹੈ? ਇੱਥੇ ਅਸੀਂ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦੇਣ ਜਾ ਰਹੇ ਹਾਂ।

ਇਲੈਕਟ੍ਰਿਕ ਸਕੂਟਰ ਚਾਰਜਿੰਗ

ਕਰੰਟ ਦੇ ਮਾਮਲੇ ਨੂੰ ਸਮਝਣ ਤੋਂ ਪਹਿਲਾਂ, ਈਵੀ ਦੀ ਚਾਰਜਿੰਗ ਪ੍ਰਕਿਰਿਆ (Charging System) ਨੂੰ ਜਾਣ ਲਵੋ। ਇਲੈਕਟ੍ਰਿਕ ਸਕੂਟਰ ਨੂੰ ਚਾਰਜ ਕਰਨ ਲਈ ਵਰਤਿਆ ਜਾਣ ਵਾਲਾ ਚਾਰਜਰ ਘਰ ਵਿੱਚ ਆਉਣ ਵਾਲੇ ਅਲਟਰਨੇਟਿੰਗ ਕਰੰਟ (AC) ਦੀ ਸਪਲਾਈ ਨੂੰ ਡਾਇਰੈਕਟ ਕਰੰਟ (DC) ਵਿੱਚ ਬਦਲਦਾ ਹੈ। ਐਸੀ ਨਾਲੋਂ ਡੀਸੀ ਜ਼ਿਆਦਾ ਖਤਰਨਾਕ ਹੁੰਦਾ ਹੈ।

ਇਲੈਕਟ੍ਰਿਕ ਸਕੂਟਰ ਤੋਂ ਕਰੰਟ

ਤੁਸੀਂ ਸਾਰੇ ਜਾਣਦੇ ਹੋ ਕਿ ਇਲੈਕਟ੍ਰਿਕ ਸਕੂਟਰ ਬੈਟਰੀਆਂ ‘ਤੇ ਚੱਲਦੇ ਹਨ ਅਤੇ ਉਨ੍ਹਾਂ ਨੂੰ ਪਾਵਰ ਦੇਣ ਲਈ ਚਾਰਜਿੰਗ ਦੀ ਲੋੜ ਹੁੰਦੀ ਹੈ। ਇਹ ਸਾਰੀ ਪ੍ਰਕਿਰਿਆ ਬਿਜਲੀ ਨਾਲ ਸਬੰਧਤ ਹੈ ਅਤੇ ਬਿਜਲੀ ਦੀ ਗਲਤ ਵਰਤੋਂ ਖਤਰਨਾਕ ਸਾਬਤ ਹੋ ਸਕਦੀ ਹੈ। ਹੁਣ ਗੱਲ ਆਉਂਦੀ ਹੈ ਈ-ਸਕੂਟਰਾਂ ਦੇ ਖਤਰੇ ਦੀ, ਇਹ ਕਾਫੀ ਹੱਦ ਤੱਕ ਸੁਰੱਖਿਅਤ ਹੈ, ਕਿਵੇਂ, ਇਸ ਨੂੰ ਅੱਗੇ ਸਮਝੋ। ਇਲੈਕਟ੍ਰਿਕ ਸਕੂਟਰ ਵਿੱਚ ਚਾਰਜਿੰਗ ਲਈ ਫੀਮੇਲ ਪਿੰਨ ਹੁੰਦਾ ਹੈ। ਇਸ ਪਿੰਨ ਦੇ ਨੋਡਾਂ ਨੂੰ ਰਬੜ ਨਾਲ ਢੱਕ ਕੇ ਰੱਖਿਆ ਜਾਂਦਾ ਹੈ। ਜਦੋਂ ਕਿ ਚਾਰਜਰ ਵਿੱਚ ਇੱਕ ਮੇਲ ਪਿੰਨ ਹੁੰਦਾ ਹੈ ਅਤੇ ਇਹ ਵੀ ਰਬੜ ਨਾਲ ਢੱਕਿਆ ਹੋਇਆ ਹੈ। ਯਾਨੀ ਜੇਕਰ ਇਨ੍ਹਾਂ ਵਿੱਚ ਚਲਾ ਵੀ ਜਾਵੇ ਤਾਂ ਕਰੰਟ ਨਹੀਂ ਆਵੇਗਾ,ਤੁਸੀਂ ਇਨ੍ਹਾਂ ਦੇ ਗਿੱਲੇ ਹੋ ਜਾਣ ਤੇ ਵੀ ਬੇਝਿਜਕ ਚਾਰਜ ਕਰ ਸਕਦੇ ਹੋ। ਇਸ ਤੋਂ ਇਲਾਵਾ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਅਤੇ ਸਾਰੀਆਂ ਤਾਰਾਂ ਨੂੰ ਇੰਸੂਲੇਟਿਡ ਰਬੜ ਨਾਲ ਢੱਕਿਆ ਹੁੰਦਾ ਹੈ, ਇਸ ਲਈ ਜੇਕਰ ਪਾਣੀ ਕਿਸੇ ਵੀ ਹਿੱਸੇ ਵਿੱਚ ਚਲਾ ਜਾਵੇ ਤਾਂ ਵੀ ਕਰੰਟ ਨਹੀਂ ਫੈਲੇਗਾ।

ਸਭ ਤੋਂ ਵੱਡਾ ਖ਼ਤਰਾ ਸ਼ਾਰਟ ਸਰਕਟ ਦਾ

ਇਲੈਕਟ੍ਰਿਕ ਸਕੂਟਰਾਂ ਲਈ ਸਭ ਤੋਂ ਵੱਡਾ ਖ਼ਤਰਾ ਸ਼ਾਰਟ ਸਰਕਟ (Short Circuit) ਹੈ। ਤੁਸੀਂ ਬਹੁਤ ਸਾਰੇ ਮਾਮਲੇ ਸੁਣੇ ਹੋਣਗੇ, ਜਿਸ ਵਿੱਚ ਸ਼ਾਰਟ ਸਰਕਟ ਕਾਰਨ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਨੂੰ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਅਜਿਹਾ ਉਦੋਂ ਜ਼ਿਆਦਾ ਹੁੰਦਾ ਹੈ ਜਦੋਂ ਸਕੂਟਰ ਦੀ ਵਾਇਰਿੰਗ ਨਾਲ ਛੇੜਛਾੜ ਕੀਤੀ ਜਾਂਦੀ ਹੈ। ਜਾਂ ਗਾਹਕ ਨੇ ਬਾਹਰਲੇ ਬਾਜ਼ਾਰ ਤੋਂ ਈਵੀ ਦੇ ਪੁਰਜ਼ੇ ਬਦਲੇ ਹਨ। ਅਜਿਹੇ ‘ਚ ਜਦੋਂ ਕੋਈ ਤਾਰ ਥੋੜੀ ਜਿਹੀ ਵੀ ਖੁੱਲ੍ਹੀ ਰਹਿ ਜਾਂਦੀ ਹੈ ਤਾਂ ਪਾਣੀ ਅੰਦਰ ਜਾਣ ਕਾਰਨ ਕਰੰਟ ਅਤੇ ਸ਼ਾਰਟ ਸਰਕਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

EV ਚਲਾਉਣ ਵਾਲਿਆ ਲਈ ਜ਼ਰੂਰੀ ਗੱਲਾਂ

  • ਜਿਹੜੇ ਲੋਕ ਇਲੈਕਟ੍ਰਿਕ ਸਕੂਟਰ ਚਲਾਉਂਦੇ ਹਨ, ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਨੂੰ ਬਾਹਰਲੇ ਬਾਜ਼ਾਰ ਤੋਂ ਆਪਣੇ ਵਾਹਨ ਵਿੱਚ ਕੋਈ ਬਦਲਾਅ ਨਹੀਂ ਕਰਨਾ ਚਾਹੀਦਾ। ਕਈ ਵਾਰ ਰੇਂਜ ਵਧਾਉਣ ਦੇ ਨਾਂ ‘ਤੇ ਤੁਹਾਨੂੰ ਕੁਝ ਸਮਾਨ ਵੇਚਿਆ ਜਾਵੇਗਾ, ਪਰ ਤੁਹਾਨੂੰ ਇਸ ਜਾਲ ਵਿੱਚ ਫਸਣ ਦੀ ਲੋੜ ਨਹੀਂ ਹੈ। ਦੂਜਾ, ਆਪਣੇ ਇਲੈਕਟ੍ਰਿਕ ਸਕੂਟਰ ਨੂੰ ਕਿਸੇ ਵੀ ਸਾਕੇਟ ‘ਤੇ ਲਗਾ ਕੇ ਚਾਰਜ ਨਾ ਕਰੋ, ਇਸ ਨਾਲ ਸ਼ਾਰਟ ਸਰਕਟ ਦਾ ਵੀ ਖਤਰਾ ਹੈ। ਇਹ ਬਿਹਤਰ ਹੋਵੇਗਾ ਜੇਕਰ ਤੁਸੀਂ ਕੰਪਨੀ ਦੀਆਂ ਹਦਾਇਤਾਂ ਅਨੁਸਾਰ ਚਾਰਜਿੰਗ ਪ੍ਰਕਿਰਿਆ ਦਾ ਪਾਲਣ ਕਰੋ। ਇਲੈਕਟ੍ਰਿਕ ਸਕੂਟਰ ਨੂੰ ਕਦੇ ਵੀ ਰਾਤ ਭਰ ਚਾਰਜ ‘ਤੇ ਨਹੀਂ ਰੱਖਣਾ ਚਾਹੀਦਾ, ਜ਼ਿਆਦਾ ਚਾਰਜਿੰਗ ਨਾਲ ਇਹ ਫਟ ਸਕਦਾ ਹੈ। ਕੁੱਲ ਮਿਲਾ ਕੇ, ਕੰਪਨੀਆਂ ਇਲੈਕਟ੍ਰਿਕ ਸਕੂਟਰਾਂ ਦੀ ਬੈਟਰੀ ਅਤੇ ਚਾਰਜਿੰਗ ਪੁਆਇੰਟਾਂ ਨੂੰ ਵਾਟਰ ਪਰੂਫ ਬਣਾਉਂਦੀਆਂ ਹਨ, ਜੇਕਰ ਤੁਸੀਂ ਉਨ੍ਹਾਂ ਵਿੱਚ ਬਾਅਦ ਵਿੱਚ ਬਦਲਾਅ ਨਹੀਂ ਕੀਤੇ ਹਨ, ਤਾਂ ਤੁਸੀਂ ਬਰਸਾਤ ਦੇ ਦਿਨਾਂ ਵਿੱਚ ਬਿਨਾਂ ਕਿਸੇ ਡਰ ਦੇ ਚਾਰਜ ਕਰ ਸਕਦੇ ਹੋ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...