AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Auto News: ਟੋਇਟਾ ਬਣਾ ਰਹੀ ਗਜਬ ਦੀਆਂ ਬੈਟਰੀਆਂ, 10 ਮਿੰਟ ‘ਚ ਚਾਰਜ ਹੋਵੇਗੀ ਇਲੈਕਟ੍ਰਿਕ ਕਾਰ, ਰੇਂਜ ਹੋਵੇਗੀ 1000 ਕਿਲੋਮੀਟਰ

Most Powerful EV Battery:ਟੋਇਟਾ ਨੇ ਐਲਾਨ ਕੀਤਾ ਹੈ ਸਾਲਿਡ-ਸਟੇਟ ਬੈਟਰੀਆਂ ਵਿੱਚ ਐਡਵਾਂਸਮੈਂਟ ਤਕਨੀਕ ਲਿਆਵੇਗੀ। ਇਸ ਤੋਂ ਇਲਾਵਾ ਕੰਪਨੀ ਘੱਟ ਕੀਮਤ 'ਤੇ ਆਉਣ ਵਾਲੀਆਂ ਇਲੈਕਟ੍ਰਿਕ ਕਾਰਾਂ ਦੀ ਪਰਫਾਰਮੈਂਸ ਅਤੇ ਰੇਂਜ ਬਿਹਤਰ ਬਣਾਉਣ 'ਤੇ ਕੰਮ ਕਰੇਗੀ।

Auto News: ਟੋਇਟਾ ਬਣਾ ਰਹੀ ਗਜਬ ਦੀਆਂ ਬੈਟਰੀਆਂ, 10 ਮਿੰਟ 'ਚ ਚਾਰਜ ਹੋਵੇਗੀ ਇਲੈਕਟ੍ਰਿਕ ਕਾਰ, ਰੇਂਜ ਹੋਵੇਗੀ 1000 ਕਿਲੋਮੀਟਰ
ਸੰਕੇਤਕ ਤਸਵੀਰ.
tv9-punjabi
| Updated On: 21 Jun 2023 13:19 PM IST
Share
ਹੁਣ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਇਲੈਕਟ੍ਰਿਕ ਕਾਰ (Electric Cars)ਚਲਾਉਂਦੇ ਹੋਏ ਇੱਕ ਵਾਰ ਵਿੱਚ 1000 ਕਿਲੋਮੀਟਰ ਦਾ ਸਫਰ ਕਰ ਸਕੋਗੇ। ਇੰਨਾ ਹੀ ਨਹੀਂ ਇਲੈਕਟ੍ਰਿਕ ਕਾਰਾਂ ਸਿਰਫ 10 ਮਿੰਟ ‘ਚ ਚਾਰਜ ਹੋ ਵੀ ਜਾਣਗੀਆਂ। ਦਿੱਗਜ ਆਟੋਮੋਬਾਈਲ ਕੰਪਨੀ ਟੋਇਟਾ ਨੇ ਸਾਲਿਡ-ਸਟੇਟ ਬੈਟਰੀ ਨੂੰ ਹੋਰ ਐਡਵਾਂਸ ਬਣਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨਵੇਂ ਇਲੈਕਟ੍ਰਿਕ ਵਾਹਨਾਂ ਦੀ ਰੇਂਜ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ‘ਤੇ ਕੰਮ ਕਰੇਗੀ। ਇਹ ਸਭ ਕੁਝ ਕਰਦੇ ਸਮੇਂ ਲਾਗਤ ਦਾ ਵੀ ਧਿਆਨ ਰੱਖਿਆ ਜਾਵੇਗਾ, ਤਾਂ ਜੋ ਲੋਕਾਂ ਨੂੰ ਸਸਤੇ ਭਾਅ ‘ਤੇ ਈਵੀ ਸਹੂਲਤਾਂ ਦਾ ਲਾਭ ਮਿਲ ਸਕੇ। ਟੋਇਟਾ ਦੁਨੀਆ ਦੀ ਸਭ ਤੋਂ ਵੱਡੀ ਕਾਰ ਕੰਪਨੀ ਹੈ। ਹਾਲਾਂਕਿ, ਇਲੈਕਟ੍ਰਿਕ ਕਾਰ ਦੀ ਦੁਨੀਆ ਟੇਸਲਾ ਦੀ ਬਾਦਸ਼ਾਹਤ ਕਾਇਮ ਹੈ। ਜਾਪਾਨੀ ਇਲੈਕਟ੍ਰਿਕ ਕਾਰ ਬਾਜ਼ਾਰ ‘ਚ ਵੀ ਖੁਦ ਨੂੰ ਨੰਬਰ ਇਕ ਕੰਪਨੀ ਬਣਾਉਣਾ ਚਾਹੁੰਦੀ ਹੈ। ਇਸ ਲਈ ਕੰਪਨੀ ਨੇ ਆਪਣੇ ਪਲਾਨ ਦਾ ਖੁਲਾਸਾ ਕੀਤਾ ਹੈ। ਇਸ ਦੇ ਤਹਿਤ ਆਟੋ ਕੰਪਨੀ ਅਗਲੀ ਪੀੜ੍ਹੀ ਦੀ ਬੈਟਰੀ ਦੇ ਡੇਵਲਪਮੈਂਟ ਅਤੇ ਮੈਨੂਫੈਕਚਰਿੰਗ ਫੈਸੀਲਿਟੀ ਨੂੰ ਬਿਹਤਰ ਕਰੇਗੀ।

1000 ਕਿਲੋਮੀਟਰ ਹੋਵੇਗੀ ਰੇਂਜ

ਜਾਪਾਨੀ ਕਾਰ ਕੰਪਨੀ ਇਸ ਸਮੇਂ ਨੈਕਸਟ ਜੇਨਰੇਸ਼ਨ ਲਿਥੀਅਮ-ਆਇਨ ਬੈਟਰੀਆਂ ਦੇ ਡੇਵਲਪਮੈਂਟ ‘ਤੇ ਕੰਮ ਕਰ ਰਹੀ ਹੈ। ਇਨ੍ਹਾਂ ਨੂੰ 2026 ‘ਚ ਪੇਸ਼ ਕੀਤਾ ਜਾ ਸਕਦਾ ਹੈ। ਨੈਕਸਟ ਜੇਨਰੇਸ਼ਨ ਬੈਟਰੀਆਂ ਵਧੇਰੇ ਰੇਂਜ ਅਤੇ ਬਿਹਤਰ ਫਾਸਟ ਚਾਰਜਿੰਗ ਕੈਪੇਬਿਲਿਟੀ ਦੇ ਨਾਲ ਆਉਣਗੀਆਂ। ਖਾਸ ਤੌਰ ‘ਤੇ, ਟੋਇਟਾ ਅਜਿਹੀ ਇਲੈਕਟ੍ਰਿਕ ਕਾਰ ਬਣਾਉਣ ‘ਤੇ ਕੰਮ ਕਰ ਰਹੀ ਹੈ ਜੋ ਇਕ ਵਾਰ ਚਾਰਜ ਕਰਨ ‘ਤੇ 1,000 ਕਿਲੋਮੀਟਰ ਦਾ ਸਫਰ ਕਰ ਸਕੇ।

10 ਮਿੰਟਾਂ ‘ਚ ਪੂਰੀ ਤਰ੍ਹਾਂ ਚਾਰਜ ਹੋਵੇਗੀ ਕਾਰ

ਕੰਪਨੀ ਅਜਿਹੀ ਇਲੈਕਟ੍ਰਿਕ ਕਾਰ ਬਣਾਉਣਾ ਚਾਹੁੰਦੀ ਹੈ ਜੋ ਸਿਰਫ 10 ਮਿੰਟਾਂ ‘ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ। ਟੋਇਟਾ ਨਵੀਂ ਯੋਜਨਾ ਰਾਹੀਂ ਟੇਸਲਾ ਨੂੰ ਚੁਣੌਤੀ ਦੇਵੇਗੀ। ਵਰਤਮਾਨ ਵਿੱਚ, Tesla Model Y ਦੀ ਸਿੰਗਲ ਚਾਰਜ ‘ਤੇ 530 ਕਿਲੋਮੀਟਰ ਦੀ ਰੇਂਜ ਹੈ। ਟੋਇਟਾ ਦੀਆਂ ਨਵੀਆਂ ਇਲੈਕਟ੍ਰਿਕ ਕਾਰਾਂ ਮਾਡਲ Y ਰੇਂਜ ਨੂੰ ਪਿੱਛੇ ਛੱਡ ਦੇਣਗੀਆਂ। ਇਲੈਕਟ੍ਰਿਕ ਕਾਰ ਦੀ ਬਿਹਤਰ ਬੈਟਰੀ ਸਮਰੱਥਾ ਦੇ ਕਾਰਨ ਅਜਿਹਾ ਕੀਤਾ ਜਾ ਸਕਦਾ ਹੈ।

ਲੰਬਾ ਸਾਥ ਦੇਣਗੀਆਂ ਬੈਟਰੀਆਂ

ਇਲੈਕਟ੍ਰਿਕ ਕਾਰ ਖਰੀਦਣ ‘ਚ ਚਾਰਜਿੰਗ ਦੀ ਸਮੱਸਿਆ ਕਾਫੀ ਪੇਸ਼ ਆਉਂਦੀ ਹੈ। ਇਨ੍ਹਾਂ ਨੂੰ ਚਾਰਜ ਕਰਨ ਵਿੱਚ ਕਈ ਘੰਟੇ ਲੱਗ ਜਾਂਦੇ ਹਨ, ਅਤੇ ਇਹ ਸਾਲੋਂ-ਸਾਲਾਵੀ ਨਹੀਂ ਟਿਕਦੀਆਂ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਟੋਇਟਾ ਅਹਿਮ ਭੂਮਿਕਾ ਨਿਭਾ ਸਕਦੀ ਹੈ। ਕੰਪਨੀ ਅਜਿਹੀ ਸਾਲਿਡ-ਸਟੇਟ ਬੈਟਰੀਆਂ ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਟਿਕਾਊਪਣ ਦੇ ਮਾਮਲੇ ‘ਚ ਕਾਫੀ ਅੱਗੇ ਰਹੇਗੀ ਅਤੇ ਦਾ ਲੰਬਾ ਸਾਥ ਦੇਣਗੀਆਂ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...