ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਟੈਰਿਫ ਨਹੀਂ, ਡੋਨਾਲਡ ਟਰੰਪ ਦਾ ਇਹ ਫੈਸਲਾ ਇਨ੍ਹਾਂ ਕੰਪਨੀਆਂ ਨੂੰ ਪਹੁੰਚਾਏਗਾ ਹੋਰ ਵੱਡਾ ਨੁਕਸਾਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਰੁੱਧ ਰਿਸਪ੍ਰੋਸੀਕਲ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਹ ਵੀ 3 ਅਪ੍ਰੈਲ ਤੋਂ ਲਾਗੂ ਹੋ ਗਏ ਹਨ। ਪਰ ਇਸ ਦੇ ਨਾਲ ਹੀ, ਡੋਨਾਲਡ ਟਰੰਪ ਨੇ ਇੱਕ ਹੋਰ ਯੋਜਨਾ ਬਣਾਈ ਹੈ, ਜਿਸ ਨਾਲ ਮੇਕ ਇਨ ਇੰਡੀਆ ਅਤੇ ਆਟੋ ਸੈਕਟਰ ਨੂੰ ਬਹੁਤ ਨੁਕਸਾਨ ਹੋਣ ਵਾਲਾ ਹੈ।

ਟੈਰਿਫ ਨਹੀਂ, ਡੋਨਾਲਡ ਟਰੰਪ ਦਾ ਇਹ ਫੈਸਲਾ ਇਨ੍ਹਾਂ ਕੰਪਨੀਆਂ ਨੂੰ ਪਹੁੰਚਾਏਗਾ ਹੋਰ ਵੱਡਾ ਨੁਕਸਾਨ
ਡੋਨਾਲਡ ਟਰੰਪ ਦਾ ਇਹ ਫੈਸਲਾ ਇਨ੍ਹਾਂ ਕੰਪਨੀਆਂ ਨੂੰ ਪਹੁੰਚਾਏਗਾ ਨੁਕਸਾਨ,
Follow Us
tv9-punjabi
| Updated On: 03 Apr 2025 10:57 AM

ਡੋਨਾਲਡ ਟਰੰਪ ਨੇ ਭਾਰਤ ਵਿਰੁੱਧ 26 ਫੀਸਦ ਰਿਸਪ੍ਰੋਸੀਕਲ ਟੈਰਿਫ ਲਗਾਇਆ ਹੈ, ਜੋ ਕਿ 3 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ। ਇਸ ਦੇ ਨਾਲ, ਹੁਣ ਅਮਰੀਕਾ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਕਾਰਾਂ ‘ਤੇ 25 ਫੀਸਦ ਟੈਰਿਫ ਲਗਾਇਆ ਜਾਵੇਗਾ। ਇਹ ਆਯਾਤ ਡਿਊਟੀ ਅਮਰੀਕਾ ਤੋਂ ਬਾਹਰ ਬਣੀਆਂ ਕਾਰਾਂ ਦੇ ਆਯਾਤ ‘ਤੇ ਲਗਾਈ ਜਾਵੇਗੀ। ਇਸ ਤੋਂ ਇਲਾਵਾ, ਡੋਨਾਲਡ ਟਰੰਪ ਇੱਕ ਅਜਿਹੇ ਵਿਚਾਰ ‘ਤੇ ਕੰਮ ਕਰ ਰਹੇ ਹਨ ਜਿਸ ਨਾਲ ਕਾਰ ਉਦਯੋਗ ਨੂੰ ਭਾਰੀ ਨੁਕਸਾਨ ਹੋਵੇਗਾ।

‘ਰੋਜ਼ ਗਾਰਡਨ’ ਵਿਖੇ ਆਯੋਜਿਤ ‘ਮੇਕ ਅਮਰੀਕਾ ਵੈਲਥੀ ਅਗੇਨ’ ਪ੍ਰੋਗਰਾਮ ਵਿੱਚ, ਡੋਨਾਲਡ ਟਰੰਪ ਨੇ ਆਟੋਮੋਬਾਈਲਜ਼ ਅਤੇ ਆਟੋ ਪਾਰਟਸ ‘ਤੇ 25 ਫੀਸਦ ਟੈਕਸ ਦਾ ਐਲਾਨ ਕਰਨ ਦੇ ਨਾਲ-ਨਾਲ ਕੁਝ ਅਜਿਹਾ ਵੀ ਕਿਹਾ ਜਿਸ ਨਾਲ ਅਮਰੀਕਾ ਵਿੱਚ ਬਣੀਆਂ ਕਾਰਾਂ ਦੀ ਮੰਗ ਵਧੇਗੀ।

ਲੋਨ ਅਤੇ ਟੈਕਸ ਛੋਟ ਦੇਣ ਦੀ ਯੋਜਨਾ

ਅਮਰੀਕਾ ਵਿੱਚ ਰੁਜ਼ਗਾਰ ਅਤੇ ਕਾਰੋਬਾਰ ਵਧਾਉਣ ਲਈ ਆਪਣੇ ਭਾਸ਼ਣ ਦੌਰਾਨ, ਡੋਨਾਲਡ ਟਰੰਪ ਨੇ ਇੱਕ ਹੋਰ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸਿਰਫ਼ ਅਮਰੀਕਾ ਵਿੱਚ ਬਣੀਆਂ ਕਾਰਾਂ ਹੀ ਖਰੀਦਦੇ ਹਨ, ਤਾਂ ਉਨ੍ਹਾਂ ਨੂੰ ਕਾਰ ‘ਤੇ ਟੈਕਸ ਵਿੱਚ ਛੋਟ ਦੇ ਨਾਲ-ਨਾਲ ਕਾਰ ਲੋਨ ‘ਤੇ ਵਿਆਜ ਵਿੱਚ ਛੋਟ ਦਾ ਲਾਭ ਮਿਲੇਗਾ। ਉਨ੍ਹਾਂ ਨੇ ਇਸ ਨੂੰ ਆਪਣਾ ‘ਅਨੋਖਾ ਇਡੀਆ’ ਦੱਸਿਆ ਹੈ।

ਡੋਨਾਲਡ ਟਰੰਪ ਨੂੰ ਉਮੀਦ ਹੈ ਕਿ ਇਸ ਨਾਲ ਅਮਰੀਕਾ ਵਿੱਚ ਬਣੀਆਂ ਕਾਰਾਂ ਦੀ ਵਿਕਰੀ ਵਧੇਗੀ। ਅਮਰੀਕਾ ਦੀਆਂ ਫੈਕਟਰੀਆਂ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ ਅਤੇ ਉੱਥੇ ਵੱਡੇ ਪੱਧਰ ‘ਤੇ ਨਿਰਮਾਣ ਸ਼ੁਰੂ ਹੋ ਜਾਵੇਗਾ। ਜਿਸ ਨਾਲ ਅੰਤ ਵਿੱਚ ਅਮਰੀਕਾ ਵਿੱਚ ਰੁਜ਼ਗਾਰ ਵਧੇਗਾ।

Make in India ਦਾ ਹੋਵੇਗਾ ਨੁਕਸਾਨ

ਡੋਨਾਲਡ ਟਰੰਪ ਵੱਲੋਂ ਆਟੋਮੋਬਾਈਲ ਸੈਕਟਰ ‘ਤੇ ਲਗਾਇਆ ਗਿਆ 25 ਫੀਸਦ ਟੈਰਿਫ ਭਾਰਤ ਨੂੰ ਕੁਝ ਹੱਦ ਤੱਕ ਜ਼ਰੂਰ ਨੁਕਸਾਨ ਪਹੁੰਚਾਏਗਾ। ਇਹ ਮੇਕ ਇਨ ਇੰਡੀਆ ਨੂੰ ਝਟਕਾ ਦੇਵੇਗਾ। ਜੇਕਰ ਸਰਕਾਰ ਅਮਰੀਕਾ ਵਿੱਚ ਬਣੀਆਂ ਕਾਰਾਂ ਦੀ ਵਿਕਰੀ ‘ਤੇ ਟੈਕਸ ਅਤੇ ਕਰਜ਼ੇ ਦੇ ਵਿਆਜ ਵਿੱਚ ਛੋਟ ਦਿੰਦੀ ਹੈ, ਤਾਂ ਇਹ ਯਕੀਨੀ ਤੌਰ ‘ਤੇ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਲਈ ਉੱਥੇ ਆਪਣੇ ਪਲਾਂਟ ਸਥਾਪਤ ਕਰਨ ਦੀ ਮਜਬੂਰੀ ਬਣ ਜਾਵੇਗੀ, ਕਿਉਂਕਿ ਇਹ ਉਨ੍ਹਾਂ ਨੂੰ ਅਮਰੀਕਾ ਵਿੱਚ ਆਪਣੀ ਵਿਕਰੀ ਵਧਾਉਣ ਵਿੱਚ ਮਦਦ ਕਰੇਗਾ।

ਅਜਿਹੀ ਸਥਿਤੀ ਵਿੱਚ ਭਾਰਤ ਵਿੱਚ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਕਾਰ ਕੰਪਨੀਆਂ ਜਿਵੇਂ ਕਿ ਮਾਰੂਤੀ ਸੁਜ਼ੂਕੀ, ਹੁੰਡਈ, ਹੌਂਡਾ, ਵੋਲਕਸਵੈਗਨ ਆਦਿ ਨੂੰ ਆਪਣੇ ਉਤਪਾਦਨ ਦਾ ਇੱਕ ਹਿੱਸਾ ਉੱਥੇ ਤਬਦੀਲ ਕਰਨ ਬਾਰੇ ਸੋਚਣਾ ਪਵੇਗਾ, ਕਿਉਂਕਿ ਇਹ ਕਾਰ ਕੰਪਨੀਆਂ ਭਾਰਤ ਤੋਂ ਅਮਰੀਕਾ ਨੂੰ ਚੰਗੀ ਮਾਤਰਾ ਵਿੱਚ ਨਿਰਯਾਤ ਕਰਦੀਆਂ ਹਨ।

ਇਸ ਦਾ ਇੱਕ ਵੱਡਾ ਨੁਕਸਾਨ ਟੇਸਲਾ ਦੁਆਰਾ ਭਾਰਤ ਵਿੱਚ ਇੱਕ ਫੈਕਟਰੀ ਸਥਾਪਤ ਕਰਨ ਦੇ ਮਾਮਲੇ ਵਿੱਚ ਦੇਖਿਆ ਜਾ ਸਕਦਾ ਹੈ। ਜੇਕਰ ਇਹ ਨੀਤੀ ਜਾਰੀ ਰਹਿੰਦੀ ਹੈ, ਤਾਂ ਟੇਸਲਾ ਨੂੰ ਭਾਰਤ ਵਿੱਚ ਕਾਰਾਂ ਬਣਾਉਣ ਅਤੇ ਉਨ੍ਹਾਂ ਨੂੰ ਅਮਰੀਕਾ ਵਿੱਚ ਵਾਪਸ ਵੇਚਣ ਲਈ 25 ਫੀਸਦ ਆਯਾਤ ਡਿਊਟੀ ਅਦਾ ਕਰਨੀ ਪਵੇਗੀ। ਜਦੋਂ ਕਿ ਅਮਰੀਕਾ ਵਿੱਚ ਕਾਰ ਦਾ ਨਿਰਮਾਣ ਅਤੇ ਵਿਕਰੀ ਕਰਨ ਨਾਲ, ਉੱਥੇ ਇਸ ਦੀ ਵਿਕਰੀ ਵਧੇਗੀ। ਅਜਿਹੀ ਸਥਿਤੀ ਵਿੱਚ, ਟੇਸਲਾ ਦਾ ਭਾਰਤ ਵਿੱਚ ਪਲਾਂਟ ਸਥਾਪਤ ਕਰਨਾ ਇੱਕ ਦੂਰ ਦੇ ਸੁਪਨੇ ਵਾਂਗ ਜਾਪਦਾ ਹੈ।