ਦਿਵਾਲੀ ‘ਤੇ ਮਹਿੰਦਰਾ ਦੇ ਰਿਹਾ ਵੱਡਾ ਆਫ਼ਰ, Bolero, XUV300 ‘ਤੇ ਭਾਰੀ ਛੋਟ
ਮਹਿੰਦਰਾ SUV 'ਤੇ ਦੀਵਾਲੀ ਡਿਸਕਾਊਂਟ ਆਫਰ: ਦੀਵਾਲੀ ਦੇ ਨੇੜੇ ਨਵੇਂ ਵਾਹਨਾਂ ਦੀ ਬਹੁਤ ਜ਼ਿਆਦਾ ਖ਼ਰੀਦਦਾਰੀ ਕੀਤੀ ਜਾਂਦੀ ਹੈ। ਇਸ ਸਮੇਂ ਦੇ ਦੌਰਾਨ ਵਧੀਆ ਡਿਸਕਾਉਂਟ ਆਫਰ ਵੀ ਉਪਲਬਧ ਹੁੰਦੇ ਹਨ। ਜੇਕਰ ਤੁਸੀਂ ਇਸ ਦੀਵਾਲੀ ਨੂੰ ਆਪਣੀ ਨਵੀਂ ਕਾਰ ਨਾਲ ਮਨਾਉਣਾ ਚਾਹੁੰਦੇ ਹੋ, ਤਾਂ ਮਹਿੰਦਰਾ ਗੱਡੀਆਂ 'ਤੇ ਭਾਰੀ ਡਿਸਕਾਊਂਟ ਆਫਰ ਦਿੱਤੇ ਜਾ ਰਹੇ ਹਨ। ਇਸ ਲੋਖ ਰਾਹੀਂ ਤੁਸੀਂ ਪਤਾ ਕਰ ਸਕਦੇ ਹੋ ਕਿਹੜੀ ਗੱਡੀ ਤੇ ਕੀ ਆਫਰ ਮਿਲ ਰਿਹਾ ਹੈ।
Tv9 Hindi
ਜੇਕਰ ਤੁਸੀਂ ਮਹਿੰਦਰਾ (Mahindra) ਦੀ SUV ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਵਧੀਆ ਮੌਕਾ ਹੈ। ਨਵੰਬਰ ਮਹੀਨੇ ‘ਚ ਤੁਸੀਂ XUV400, XUV300 ਅਤੇ ਬੋਲੇਰੋ ਰੇਂਜ ਦੇ ਵਾਹਨ ਖ਼ਰੀਦ ਸਕਦੇ ਹੋ। ਮਹਿੰਦਰਾ ਕਾਰਾਂ ‘ਤੇ ਵਿਕਰੀ ਆਫ਼ਰ ਵਿੱਚ ਨਕਦ ਛੋਟ, ਐਕਸੈਸਰੀ ਅਤੇ ਕੁਝ ਹੋਰ ਲਾਭ ਸ਼ਾਮਲ ਹਨ। ਮਹਿੰਦਰਾ ਕਾਰਾਂ ‘ਤੇ ਉਪਲਬਧ ਪੇਸ਼ਕਸ਼ਾਂ ਬਾਰੇ ਹੋਰ ਵੇਰਵੇ ਜਾਣੋ।
ਮਹਿੰਦਰਾ XUV400 ‘ਤੇ 3.5 ਲੱਖ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਇਲੈਕਟ੍ਰਿਕ ਕਾਰ ਦੇ ਟਾਪ ਮਾਡਲ EL ਵੇਰੀਐਂਟ ‘ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। SUV ਦੇ ਹੇਠਲੇ ਵੇਰੀਐਂਟ EC ‘ਤੇ 1.5 ਲੱਖ ਰੁਪਏ ਤੱਕ ਦੀ ਨਕਦ ਛੋਟ ਉਪਲਬਧ ਹੈ। XUV400 EC ਵੇਰੀਐਂਟ ਵਿੱਚ 34.5kWh ਬੈਟਰੀ ਪੈਕ ਹੈ ਅਤੇ ਇਹ ਫੁੱਲ ਚਾਰਜ ਹੋਣ ‘ਤੇ 375 ਕਿਲੋਮੀਟਰ ਤੱਕ ਦੀ ਰੇਂਜ ਤੱਕ ਪਹੁੰਚ ਕਰਦੀ ਹੈ। ਜਦੋਂ ਕਿ EC ਵੇਰੀਐਂਟ ‘ਚ 39.4kWh ਦਾ ਬੈਟਰੀ ਪੈਕ ਹੈ, ਜੋ ਫੁੱਲ ਚਾਰਜ ਹੋਣ ‘ਤੇ 456 ਕਿਲੋਮੀਟਰ ਤੱਕ ਦੀ ਰੇਂਜ ਦਿੰਦੀ ਹੈ।


