ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Scorpio-Vitara ਛੱਡ ਕੇ, ਲੋਕ ਇਸ SUV ‘ਤੇ ਲੁਟਾ ਹੇ ਪਿਆਰ, ਬਣੀ ਨੰਬਰ-1

Hyundai Creta on Top: ਜੂਨ 2025 ਦੀ ਰਿਪੋਰਟ ਤੋਂ ਇਹ ਸਪੱਸ਼ਟ ਹੈ ਕਿ ਹੁੰਡਈ ਕਰੇਟਾ ਅਜੇ ਵੀ ਮਿਡ ਸਾਈਜ਼ SUV ਸੈਗਮੈਂਟ 'ਤੇ ਹਾਵੀ ਹੈ। ਉੱਧਰ, ਟੋਇਟਾ ਹਾਈ ਰਾਈਡਰ ਨੇ ਸ਼ਾਨਦਾਰ ਛਾਲ ਮਾਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕੁਝ ਬ੍ਰਾਂਡਾਂ ਨੂੰ ਗਿਰਾਵਟ ਦਾ ਸਾਹਮਣਾ ਕਰਨਾ ਪਿਆ, ਪਰ ਬਾਜ਼ਾਰ ਵਿੱਚ ਮੁਕਾਬਲਾ ਬਹੁਤ ਸਖ਼ਤ ਹੁੰਦਾ ਜਾ ਰਿਹਾ ਹੈ। ਆਉਣ ਵਾਲੇ ਮਹੀਨਿਆਂ ਵਿੱਚ ਨਵੇਂ ਲਾਂਚ ਅਤੇ ਅਪਡੇਟਸ ਇਸ ਸੈਗਮੈਂਟ ਨੂੰ ਹੋਰ ਵੀ ਦਿਲਚਸਪ ਬਣਾ ਸਕਦੇ ਹਨ।

Scorpio-Vitara ਛੱਡ ਕੇ, ਲੋਕ ਇਸ SUV ‘ਤੇ ਲੁਟਾ ਹੇ ਪਿਆਰ, ਬਣੀ ਨੰਬਰ-1
Creta ਬਣੀ ਨੰਬਰ-1
Follow Us
tv9-punjabi
| Updated On: 10 Jul 2025 15:09 PM

ਦੇਸ਼ ਵਿੱਚ ਮਿੱਡ-ਸਾਈਜ SUV ਸੈਗਮੈਂਟ ਦੀ ਪ੍ਰਸਿੱਧੀ ਲਗਾਤਾਰ ਵੱਧ ਰਹੀ ਹੈ। ਸਟਾਈਲ, ਸਪੇਸ, ਪਾਵਰ ਅਤੇ ਆਰਾਮ ਦੇ ਸ਼ਾਨਦਾਰ ਸੁਮੇਲ ਕਾਰਨ, ਗਾਹਕ ਇਸ ਸੈਗਮੈਂਟ ਦੀਆਂ ਕਾਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਜੂਨ 2025 ਦੀ ਸੇਲ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਹੁੰਡਈ ਦੀ ਪ੍ਰਸਿੱਧ SUV ਕਰੇਟਾ ਨੇ ਇੱਕ ਵਾਰ ਫਿਰ ਟਾਪ ਪਾਜ਼ੀਸ਼ਨ ਹਾਸਿਲ ਕੀਤੀ ਹੈ। ਹਾਲਾਂਕਿ, ਇਸ ਵਾਰ ਇਸਨੂੰ ਥੋੜ੍ਹੀ ਜਿਹੀ ਸਾਲਾਨਾ ਗਿਰਾਵਟ ਦਾ ਵੀ ਸਾਹਮਣਾ ਕਰਨਾ ਪਿਆ ਹੈ। ਆਓ ਸਰਲ ਭਾਸ਼ਾ ਵਿੱਚ ਸਮਝੀਏ ਕਿ ਜੂਨ ਵਿੱਚ ਕਿਹੜੀ SUV ਨੇ ਬਾਜੀ ਮਾਰੀ ਅਤੇ ਕਿਹੜੀ ਰਹਿ ਗਈ ਪਿੱਛੇ ।

ਹੁੰਡਈ ਕਰੇਟਾ ਟਾਪ ‘ਤੇ ਕਾਇਮ

ਜੂਨ 2025 ਵਿੱਚ ਹੁੰਡਈ ਕਰੇਟਾ ਨੇ 15,786 ਯੂਨਿਟਾਂ ਦੀ ਵਿਕਰੀ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਹਾਲਾਂਕਿ, ਜੂਨ 2024 ਵਿੱਚ, 16,293 ਯੂਨਿਟਾਂ ਵੇਚੀਆਂ ਗਈਆਂ ਸਨ। ਯਾਨੀ ਕਿ ਕਰੇਟਾ ਨੂੰ 3% ਦੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ, ਇਹ SUV ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ।

ਮਹਿੰਦਰਾ ਸਕਾਰਪੀਓ

ਮਹਿੰਦਰਾ ਸਕਾਰਪੀਓ ਦੀ ਮੰਗ ਵੀ ਲਗਾਤਾਰ ਬਣੀ ਹੋਈ ਹੈ। ਜੂਨ 2025 ਵਿੱਚ ਇਸਦੀਆਂ 12,740 ਯੂਨਿਟਾਂ ਵੇਚੀਆਂ ਗਈਆਂ ਸਨ, ਜੋ ਕਿ ਪਿਛਲੇ ਸਾਲ ਜੂਨ ਵਿੱਚ 12,307 ਯੂਨਿਟਾਂ ਤੋਂ ਵੱਧ ਹੈ। ਯਾਨੀ ਕਿ ਇਸ ਵਿੱਚ 4% ਦਾ ਵਾਧਾ ਹੋਇਆ ਹੈ। ਸਕਾਰਪੀਓ ਦਾ ਮਸਕੁਲਰ ਲੁੱਕ ਅਤੇ ਦਮਦਾਰ ਪਰਫਾਰਮੈਂਸ ਇਸਨੂੰ ਯੂਥ ਵਿੱਚ ਖਾਸ ਬਣਾਉਂਦੇ ਹਨ।

ਟੋਇਟਾ ਹਾਈ ਰਾਈਡਰ

ਟੋਇਟਾ ਹਾਈ ਰਾਈਡਰ ਨੇ ਇਸ ਵਾਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜੂਨ 2025 ਵਿੱਚ, ਇਸ ਦੀਆਂ 7,462 ਯੂਨਿਟਸ ਵੇਚੀਆਂ ਗਈਆਂ ਸਨ, ਜਦੋਂ ਕਿ ਜੂਨ 2024 ਵਿੱਚ ਸਿਰਫ 4,275 ਯੂਨਿਟਸ ਵੇਚੀਆਂ ਗਈਆਂ ਸਨ। ਯਾਨੀ ਕਿ ਇਸ ਵਿੱਚ 75% ਦੀ ਜ਼ਬਰਦਸਤ ਵਾਧਾ ਹੋਇਆ ਹੈ। ਇਸ SUV ਨੂੰ ਗਾਹਕਾਂ ਵੱਲੋਂ ਹਾਈਬ੍ਰਿਡ ਤਕਨਾਲੋਜੀ ਕਾਰਨ ਪਸੰਦ ਕੀਤਾ ਜਾ ਰਿਹਾ ਹੈ।

ਮਾਰੂਤੀ ਗ੍ਰੈਂਡ ਵਿਟਾਰਾ

ਇਸ ਵਾਰ ਮਾਰੂਤੀ ਦੀ ਗ੍ਰੈਂਡ ਵਿਟਾਰਾ ਵਿੱਚ ਭਾਰੀ ਗਿਰਾਵਟ ਆਈ ਹੈ। ਜੂਨ 2025 ਵਿੱਚ, 6,828 ਯੂਨਿਟਸ ਵਿਕੀਆਂ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ 9,679 ਯੂਨਿਟ ਵੇਚੇ ਗਏ ਸਨ। ਯਾਨੀ ਕਿ ਇਸ ਵਿੱਚ 29% ਦੀ ਗਿਰਾਵਟ ਆਈ ਹੈ। ਫਿਰ ਵੀ ਇਹ SUV ਟਾਪ-5 ਵਿੱਚ ਆਪਣਾ ਸਥਾਨ ਬਣਾਈ ਰੱਖਣ ਵਿੱਚ ਕਾਮਯਾਬ ਰਹੀ।

ਮਹਿੰਦਰਾ XUV700

ਇਸ ਪ੍ਰੀਮੀਅਮ SUV ਨੂੰ ਲੋਕਾਂ ਵੱਲੋਂ ਲਗਾਤਾਰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜੂਨ 2025 ਵਿੱਚ, 6,198 ਯੂਨਿਟਸ ਵੇਚੀਆਂ ਗਈਆਂ ਸਨ, ਜੋ ਕਿ ਪਿਛਲੇ ਸਾਲ ਨਾਲੋਂ 5% ਵੱਧ ਹੈ।

ਕਿਆ ਸੇਲਟੋਸ

ਕਿਆ ਸੇਲਟੋਸ ਨੂੰ ਇਸ ਵਾਰ ਝਟਕਾ ਲੱਗਾ ਹੈ। ਜੂਨ 2025 ਵਿੱਚ, 5,225 ਯੂਨਿਟ ਵੇਚੇ ਗਏ ਸਨ, ਜਦੋਂ ਕਿ ਜੂਨ 2024 ਵਿੱਚ 6,306 ਯੂਨਿਟ ਯਾਨੀ ਕਿ ਇਸਨੂੰ 17% ਦੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ।

7 ਤੋਂ 10: ਬਾਕੀ SUVs ਦਾ ਪ੍ਰਦਰਸ਼ਨ

ਮਹਿੰਦਰਾ XEV 9e: 2,808 ਯੂਨਿਟ

ਟਾਟਾ ਕਰਵ: 2,060 ਯੂਨਿਟ

ਹੌਂਡਾ ਐਲੀਵੇਟ: 1,635 ਯੂਨਿਟ (24% ਗਿਰਾਵਟ)

ਟਾਟਾ ਹੈਰੀਅਰ: 1,259 ਯੂਨਿਟ (7% ਗਿਰਾਵਟ)

7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ...
ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?
ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?...
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?...
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ...
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ...
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ...
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ...
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ...
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...