ਸਕੂਟਰਾਂ ਤੋਂ ਬਾਅਦ HERO ਲਾਂਚ ਕਰੇਗਾ ਇਲੈਕਟ੍ਰਿਕ ਬਾਈਕ, ਵਧਣਗੀਆਂ Ola ਅਤੇ ਬਜਾਜ ਦੀਆਂ ਮੁਸ਼ਕਲਾਂ
HERO EV: Vida Ubex ਹੀਰੋ ਦੇ Vida ਇਲੈਕਟ੍ਰਿਕ ਮੋਬਿਲਿਟੀ ਡਿਵੀਜ਼ਨ ਦੀ ਇੱਕ ਨਵੀਂ ਮੋਟਰਸਾਈਕਲ ਹੈ, ਜਿਸ ਨੂੰ ਕੰਪਨੀ ਨਵੰਬਰ 2025 ਵਿੱਚ EICMA ਮੋਟਰ ਸ਼ੋਅ ਵਿੱਚ ਪੇਸ਼ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਾਡਲ ਪੂਰੀ ਤਰ੍ਹਾਂ Production ਲਈ ਤਿਆਰ ਹੈ ਅਤੇ ਇਸ ਦਾ ਡਿਜ਼ਾਈਨ ਆਧੁਨਿਕ ਰੋਡਸਟਰ ਜਾਂ ਸਟ੍ਰੀਟ ਫਾਈਟਰ ਸ਼ੈਲੀ 'ਤੇ ਅਧਾਰਤ ਹੈ।
ਹੀਰੋ ਮੋਟੋਕਾਰਪ ਨੇ ਆਪਣੇ ਵਿਡਾ ਬ੍ਰਾਂਡ ਨਾਲ ਭਾਰਤੀ ਇਲੈਕਟ੍ਰਿਕ ਦੋਪਹੀਆ ਵਾਹਨ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ ਅਤੇ ਹੁਣ ਕੰਪਨੀ ਇਸ ਸੈਗਮੈਂਟ ਵਿੱਚ ਅਗਲਾ ਵੱਡਾ ਕਦਮ ਚੁੱਕ ਰਹੀ ਹੈ। ਵਰਤਮਾਨ ਵਿੱਚ ਹੀਰੋ ਵਿਡਾ V1 ਸੀਰੀਜ਼ ਦੇ ਸਕੂਟਰ ਵੇਚਦਾ ਹੈ ਪਰ ਹੁਣ ਕੰਪਨੀ ਇੱਕ ਨਵੀਂ ਇਲੈਕਟ੍ਰਿਕ ਮੋਟਰਸਾਈਕਲ ਵਿਡਾ ਯੂਬੇਕਸ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲ ਹੀ ਵਿੱਚ ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇਸ ਨਵੀਂ ਬਾਈਕ ਦਾ ਟੀਜ਼ਰ ਜਾਰੀ ਕੀਤਾ ਜਿਸ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਹੀਰੋ ਦਾ ਨਵਾਂ ਸੰਕਲਪ ਹੁਣ ਲਾਂਚ ਹੋਣ ਦੇ ਨੇੜੇ ਹੈ।
Vida Ubex:ਹੀਰੋ ਦੀ ਨਵੀਂ ਇਲੈਕਟ੍ਰਿਕ ਮੋਟਰਸਾਈਕਲ
Vida Ubex ਹੀਰੋ ਦੇ Vida ਇਲੈਕਟ੍ਰਿਕ ਮੋਬਿਲਿਟੀ ਡਿਵੀਜ਼ਨ ਦੀ ਇੱਕ ਨਵੀਂ ਮੋਟਰਸਾਈਕਲ ਹੈ, ਜਿਸ ਨੂੰ ਕੰਪਨੀ ਨਵੰਬਰ 2025 ਵਿੱਚ EICMA ਮੋਟਰ ਸ਼ੋਅ ਵਿੱਚ ਪੇਸ਼ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਾਡਲ ਪੂਰੀ ਤਰ੍ਹਾਂ Production ਲਈ ਤਿਆਰ ਹੈ ਅਤੇ ਇਸ ਦਾ ਡਿਜ਼ਾਈਨ ਆਧੁਨਿਕ ਰੋਡਸਟਰ ਜਾਂ ਸਟ੍ਰੀਟ ਫਾਈਟਰ ਸ਼ੈਲੀ ‘ਤੇ ਅਧਾਰਤ ਹੈ।
ਹੀਰੋ ਵਿਡਾ ਨੇ ਪਹਿਲਾਂ ਦੋ ਇਲੈਕਟ੍ਰਿਕ ਸੰਕਲਪ ਮਾਡਲ, ਲਿੰਕਸ ਅਤੇ ਐਕਰੋ ਪ੍ਰਦਰਸ਼ਿਤ ਕੀਤੇ ਸਨ। ਲਿੰਕਸ ਇੱਕ ਹਲਕਾ Adventure ਮੋਟਰਸਾਈਕਲ ਸੀ, ਜਦੋਂ ਕਿ ਐਕਰੋ ਸ਼ੁਰੂਆਤੀ ਸਵਾਰਾਂ ਲਈ ਇੱਕ ਛੋਟੀ ਈ-ਬਾਈਕ ਸੀ। ਹਾਲਾਂਕਿ, ਯੂਬੈਕਸ ਸੰਕਲਪ ਦੋਵਾਂ ਤੋਂ ਕਾਫ਼ੀ ਵੱਖਰਾ ਹੈ। ਇਸ ਵਿੱਚ ਇੱਕ ਸਪੋਰਟੀ ਡਿਜ਼ਾਈਨ, Road Presents, ਅਤੇ ਪ੍ਰੈਕਟੀਕਲ ਐਲੀਮੇਟਸ ਹਨ, ਜੋ ਇਸ ਨੂੰ ਇੱਕ ਜਨਤਕ-ਮਾਰਕੀਟ ਇਲੈਕਟ੍ਰਿਕ ਮੋਟਰਸਾਈਕਲ ਬਣਾਉਂਦੇ ਹਨ।
ਡਿਜ਼ਾਈਨ ਅਤੇ ਫੀਚਰ
ਟੀਜ਼ਰ ਵਿੱਚ ਬਾਈਕ ਦੇ ਪੂਰੇ ਲੁੱਕ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਇਸ ਦਾ ਸਿਲੂਏਟ ਕਈ ਵੇਰਵਿਆਂ ਨੂੰ ਪ੍ਰਗਟ ਕਰਦਾ ਹੈ। ਬਾਈਕ ਵਿੱਚ ਟਾਇਰ ਹੱਗਰ, ਸਿੰਗਲ-ਪੀਸ ਸੀਟ, USD ਟੈਲੀਸਕੋਪਿਕ ਫਰੰਟ ਫੋਰਕ, ਅਤੇ ਇੱਕ ਰੀਅਰ ਮੋਨੋਸ਼ੌਕ ਸਸਪੈਂਸ਼ਨ ਵਰਗੇ ਤੱਤ ਹਨ। ਇਸ ਵਿੱਚ ਪੇਟਲ ਡਿਸਕ ਬ੍ਰੇਕ, ਅਲੌਏ ਵ੍ਹੀਲ, ਅਤੇ ਇੱਕ ਮਿਡ-ਮਾਊਂਟਡ ਇਲੈਕਟ੍ਰਿਕ ਮੋਟਰ ਵੀ ਹੈ ਜੋ ਬੈਲਟ ਡਰਾਈਵ ਸਿਸਟਮ ਰਾਹੀਂ ਪਿਛਲੇ ਪਹੀਏ ਨੂੰ ਪਾਵਰ ਦਿੰਦੀ ਹੈ।
ਵਧਣਗੀਆਂ ਓਲਾ ਅਤੇ ਬਜਾਜ ਦੀਆਂ ਮੁਸ਼ਕਲਾਂ
ਇਹ ਸਾਰੀਆਂ ਵਿਸ਼ੇਸ਼ਤਾਵਾਂ ਦਰਸਾਉਂਦੀਆਂ ਹਨ ਕਿ ਇਹ ਸਿਰਫ਼ ਇੱਕ ਸੰਕਲਪ ਨਹੀਂ ਹੈ, ਸਗੋਂ ਵੱਡੇ ਪੱਧਰ ‘ਤੇ ਉਤਪਾਦਨ ਲਈ ਤਿਆਰ ਇੱਕ ਬਾਈਕ ਹੈ। ਭਾਰਤ ਵਿੱਚ ਲਾਂਚ ਹੋਣ ‘ਤੇ Vida Ubex ਨੂੰ ਇੱਕ ਪ੍ਰੀਮੀਅਮ ਇਲੈਕਟ੍ਰਿਕ ਮੋਟਰਸਾਈਕਲ ਵਜੋਂ ਸਥਾਪਤ ਕੀਤੇ ਜਾਣ ਦੀ ਉਮੀਦ ਹੈ, ਜੋ ਰੇਂਜ, ਪ੍ਰਦਰਸ਼ਨ ਅਤੇ ਸ਼ੈਲੀ ਦੇ ਮਾਮਲੇ ਵਿੱਚ Ola, Ather, Oben ਅਤੇ Ultraviolette ਵਰਗੀਆਂ ਕੰਪਨੀਆਂ ਨਾਲ ਮੁਕਾਬਲਾ ਕਰੇਗੀ।
ਇਹ ਵੀ ਪੜ੍ਹੋ
ਹੀਰੋ ਮੋਟੋਕਾਰਪ ਦਾ ਇਹ ਕਦਮ ਕੰਪਨੀ ਦੀ ਇਲੈਕਟ੍ਰਿਕ ਮੋਬਿਲਿਟੀ ਰਣਨੀਤੀ ਵਿੱਚ ਇੱਕ ਵੱਡਾ ਬਦਲਾਅ ਲਿਆ ਸਕਦਾ ਹੈ। ਵਿਡਾ ਯੂਬੇਕਸ ਦੇ ਲਾਂਚ ਦੇ ਨਾਲ, ਹੀਰੋ ਨਾ ਸਿਰਫ਼ ਸਕੂਟਰ ਸੈਗਮੈਂਟ ਵਿੱਚ ਸਗੋਂ ਇਲੈਕਟ੍ਰਿਕ ਮੋਟਰਸਾਈਕਲ ਮਾਰਕੀਟ ਵਿੱਚ ਵੀ ਇੱਕ ਮਜ਼ਬੂਤ ਮੌਜੂਦਗੀ ਸਥਾਪਤ ਕਰਨ ਲਈ ਅੱਗੇ ਵਧੇਗਾ।


