Wheat Direct Delivery: ਖਰੀਦ ਕੇਂਦਰਾਂ ਤੋਂ ਦੂਜੇ ਸੂਬਿਆਂ ਨੂੰ ਕਣਕ ਦੀ ਹੋਵੇਗੀ ਸਿੱਧੀ ਡਿਲੀਵਰੀ
FCI ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਮੰਡੀਆਂ ਵਿੱਚ ਆਉਣ ਵਾਲੀ ਕਣਕ ਦੀ ਸਾਰੀ ਫ਼ਸਲ ਨੂੰ ਗੁਦਾਮਾਂ ਵਿਚ ਹੀ ਚੰਗੀ ਤਰ੍ਹਾਂ ਨਾਲ ਢੰਕ ਕੇ ਸਟੋਰ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਇਸਨੂੰ ਬਚਾਇਆ ਜਾ ਸਕੇ।
ਚੰਡੀਗੜ੍ਹ ਨਿਊਜ: ਕਣਕ ਦੀ ਖਰੀਦ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਕੇਂਦਰ ਵੱਲੋਂ ਕਣਕ ਦੀ ਸਿੱਧੀ ਡਿਲੀਵਰੀ ਦੀ ਯੋਜਨਾ ਬਣਾਈ ਗਈ ਹੈ। ਇਸ ਫੈਸਲੇ ਤੋਂ ਬਾਅਦ ਹੁਣ ਪੰਜਾਬ ਆਪਣੇ ਖਰੀਦ ਕੇਂਦਰਾਂ ਤੋਂ ਦੂਜੇ ਸੂਬਿਆਂ ਨੂੰ ਸਿੱਧੀ ਕਣਕ ਭੇਜ ਸਕਦਾ ਹੈ।
ਇਸ ਵਾਰ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਰਕੇ ਕੇਂਦਰ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਕਣਕ ਦੀ ਘਾਟ ਪੈਦਾ ਨਾ ਹੋ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਵਿੱਚ ਅੰਨ ਸੰਕਟ ਪੈਦਾ ਹੋ ਸਕਦਾ ਹੈ। ਇਸਨੂੰ ਵੇਖਦਿਆਂ ਕੇਂਦਰ ਨੇ ਪੰਜਾਬ ਤੋਂ ਸਿੱਧੇ ਦੂਜੇ ਸੂਬਿਆਂ ਨੂੰ ਕਣਕ ਦੀ ਡਿਲੀਵਰੀ ਦੀ ਮਨਜੂਰੀ ਦੇ ਦਿੱਤੀ ਹੈ। ਕੇਂਦਰ ਦੇ ਇਸ ਫੈਸਲੇ ਨੂੰ ਲੈ ਕੇ ਭਾਰਤੀ ਖੁਰਾਕ ਨਿਗਮ (FCI) ਨੇ ਪੱਤਰ ਵੀ ਜਾਰੀ ਕਰ ਦਿੱਤਾ ਹੈ।
ਪਹਿਲੀ ਵਾਰ ਖਾਲੀ ਹੋਏ ਸੂਬੇ ਦੇ ਗੁਦਾਮ
ਦੱਸ ਦੇਈਏ ਕਿ ਬੇਮੌਸਮੀ ਮੀਂਹ ਦੀ ਮਾਰ ਦਾ ਹੀ ਇਹ ਅਸਰ ਹੈ ਕਿ ਪਹਿਲੀ ਵਾਰ ਸੂਬੇ ਦੇ ਗੁਦਾਮ ਤਕਰੀਬਨ ਖਾਲੀ ਹਨ। ਇਸ ਵੇਲੇ ਸੂਬੇ ਦੇ ਗੁਦਾਮਾਂ ਵਿਚ ਇਸ ਵੇਲ੍ਹੇ ਸਿਰਫ ਦੋ ਲੱਖ ਟਨ ਦੇ ਕਰੀਬ ਹੀ ਅੰਨ ਬਚਿਆ ਹੈ। ਸੂਤਰਾਂ ਦੀ ਮੰਨੀਏ ਤਾਂ FCI ਵੱਲੋਂ ਕਣਕ ਦੀ ਜੋ ਸਟੋਰੇਜ ਪੰਜਾਬ ਵਿਚ ਕੀਤੀ ਜਾਣੀ ਹੈ, ਉਹ ਰਾਜ ਏਜੰਸੀਆਂ ਦੀ ਥਾਂ ਖ਼ੁਰਾਕ ਨਿਗਮ ਆਪਣੇ ਕਵਰਡ ਗੁਦਾਮਾਂ ਵਿੱਚ ਕਰ ਸਕਦੀਆਂ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ