Punjab Weather :ਪੰਜਾਬ ‘ਚ ਗੜੇਮਾਰੀ ਦੇ ਨਾਲ ਮੀਂਹ ਦੀ ਭਵਿੱਖਵਾਣੀ, ਦਿੱਲੀ-NCR ‘ਚ ਵੀ ਮੀਂਹ ਸ਼ੁਰੂ, ਅਲਰਟ ਜਾਰੀ
Weather Update: ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ ਅਤੇ ਕੱਲ੍ਹ ਲਈ ਗੜੇਮਾਰੀ ਦੇ ਨਾਲ ਮੀਂਹ ਦੀ ਭਵਿੱਖਵਾਣੀ ਕੀਤੀ ਹੋਈ, ਜਿਸ ਤੋਂ ਬਾਅਦ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵੀ ਵੱਧ ਗਈਆਂ ਹਨ। ਦਿੱਲੀ ਅਤੇ ਐਨਸੀਆਰ ਦੇ ਕਈ ਇਲਾਕਿਆਂ 'ਚ ਵੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ।

ਪੰਜਾਬ ਨਿਊਜ: ਪੰਜਾਬ ਵਿੱਚ ਮੌਸਮ ਦਾ ਮਿਜਾਜ ਇਕ ਵਾਰ ਮੁੜ ਤੋਂ ਬਦਲ ਗਿਆ ਹੈ। ਮੌਸਮ ਵਿੱਭਾਗ ਵੱਲੋਂ ਅੱਜ ਅਤੇ ਕੱਲ੍ਹ ਲਈ ਭਾਰੀ ਮੀਂਹ ਦੇ ਨਾਲ ਗੜ੍ਹੇਮਾਰੀ ਦਾ ਵੀ ਖਦਸ਼ਾ ਜਤਾਇਆ ਗਿਆ ਹੈ। ਕਣਕ ਦੀ ਪੱਕੀ ਫਸਲ ਦੀ ਬਰਬਾਦੀ ਨੂੰ ਲੈ ਕੇ ਕਿਸਾਨ ਪਹਿਲਾਂ ਤੋਂ ਹੀ ਪਰੇਸ਼ਾਨ ਹਨ। ਉਸ ਉੱਤੇ ਮੌਸਮ ਵਿਭਾਗ ਦੀ ਇਸ ਭਵਿੱਖਵਾਣੀ ਨੇ ਉਨ੍ਹਾਂ ਦੇ ਮੱਥੇ ਦੇ ਚਿੰਤਾ ਦੀਆਂ ਲਕੀਰਾਂ ਹੋਰ ਵੀ ਵਧਾ ਦਿੱਤੀਆਂ ਹਨ। ਉੱਧਰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ‘ਚ ਵੀ ਕਿਤੇ ਹੌਲੀ ਤੇ ਕਿਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ।ਹਾਲਾਂਕਿ ਹਾਲੇ ਹਵਾ ਤੇਜ਼ ਨਹੀਂ ਹੈ ਪਰ ਇਸ ਬਾਰਿਸ਼ ਦੌਰਾਨ ਤੂਫਾਨ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿੱਚ ਆਈ ਇਸ ਤਬਦੀਲੀ ਕਾਰਨ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।