Farmers Crops: ਕਿਸਾਨਾਂ ਦੀਆਂ ਫਸਲਾਂ ‘ਤੇ ਕੁਦਰਤੀ ਕਹਿਰ, ਬੇਮੌਸਮੀ ਬਰਸਾਤ ਕਾਰਨ ਹੋਈ ਤਬਾਹੀ
Farmers Crops Destroyed: ਫਰੀਦਕੋਟ ਦੇ ਨਾਲ ਲਗਦੇ ਪਿੰਡ ਮਚਾਕੀ ਖੁਰਦ ਵਿੱਚ ਵੀ ਦੇਰ ਰਾਤ ਆਏ ਤੇਜ ਮੀਂਹ ਅਤੇ ਝੱਖੜ ਨੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ।
ਫਰੀਦਕੋਟ ਨਿਊਜ਼: ਪੰਜਾਬ ਭਰ ਵਿੱਚ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਪੱਕਣ ‘ਤੇ ਆਈ ਕਣਕ ਅਤੇ ਸਰੋਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਬੇਸ਼ੱਕ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਦੀਆ ਫਸਲਾਂ ਦੇ ਬੇਮੌਸਮੀ ਬਰਸਾਤ (Unseasonal Rain) ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਪੰਜਾਬ ਅੰਦਰ ਲਾਗਤਾਰ ਰੁਕ ਰੁਕ ਹੋ ਰਹੀ ਬਾਰਿਸ਼ ਤੇ ਤੇਜ ਝੱਖੜ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ।
ਪੰਜਾਬ ਭਰ ‘ਚ ਹੋ ਰਹੀ ਬੇਮੌਸਮੀ ਬਰਸਾਤ
ਦੇਰ ਰਾਤ ਫਰੀਦਕੋਟ ਜਿਲ੍ਹੇ ਅੰਦਰ ਆਏ ਤੇਜ ਮੀਂਹ ਅਤੇ ਝੱਖੜ (Heavy rain and Storm) ਕਾਰਨ ਜਿਲ੍ਹੇ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਹਜਾਰਾਂ ਏਕੜ ਕਣਕ ਅਤੇ ਸਰੋਂ ਦੀ ਪੱਕਣ ‘ਤੇ ਆਈ ਫਸਲ ਦਾ ਬੁਰੀ ਤਰ੍ਹਾਂ ਨਾਲ ਨੁਕਸਾਨ ਹੋਇਆ ਹੈ। ਇਹ ਹੀ ਨਹੀਂ ਕਿਸਾਨਾਂ ਦੀਆਂ ਹਰੇ ਚਾਰੇ ਅਤੇ ਸਬਜੀਆਂ ਦੀਆਂ ਫਸਲਾਂ ਵੀ ਤੇਜ ਮੀਂਹ ਅਤੇ ਝੱਖੜ ਕਾਰਨ ਨੁਕਸਾਨੀਆਂ ਗਈਆਂ ਹਨ।
ਘਰ ਫਸਲਾਂ ਤੇ ਦਰੱਖਤਾਂ ਦਾ ਹੋਇਆ ਨੁਕਸਾਨ
ਕਿਸਾਨਾਂ ਦੇ ਖੇਤਾਂ ‘ਚ ਬਿਲਕੁਲ ਪੱਕਣ ‘ਤੇ ਆਈ ਕਣਕ ਅਤੇ ਸਰੋਂ ਦੀ ਫਸਲ ਪੂਰੀ ਤਰ੍ਹਾਂ ਜਮੀਨ ‘ਤੇ ਵਿਛ ਗਈ ਅਤੇ ਉਸ ਵਿੱਚ ਖੜ੍ਹੇ ਪਾਣੀ ਕਾਰਨ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫਸਲ ਪੂਰੀ ਤਰ੍ਹਾਂ ਤਿਆਰ ਸੀ ਅਤੇ ਕੁਝ ਦਿਨਾਂ ਤੱਕ ਪੱਕ ਜਾਣੀ ਸੀ ਪਰ ਹੁਣ ਝੱਖੜ ਅਤੇ ਮੀਂਹ ਕਾਰਨ ਕਣਕ ਡਿੱਗ ਗਈ ਹੈ। ਜਿਸ ਕਾਰਨ ਹੁਣ ਕਣਕ ਦੇ ਸਿੱਟਿਆ ਦੀ ਗਰੋਥ ਰੁੱਕ ਜਾਵੇਗੀ ਅਤੇ ਕਣਕ ਦੇ ਦਾਣੇ ਸੂੰਗੜ ਜਾਣਗੇ। ਜਿਸ ਨਾਲ ਝਾੜ ‘ਤੇ ਪ੍ਰਤੀ ਏਕੜ 10 ਤੋਂ 15 ਮਣ ਪ੍ਰਤੀ ਏਕੜ ਝਾੜ ‘ਤੇ ਫਰਕ ਪਵੇਗਾ ਜੋ ਕਿਸਾਨਾਂ ਲਈ ਵੱਡਾ ਨੁਕਸਾਨ ਹੈ।
ਕਣਕ ਦੇ ਝਾੜ ‘ਤੇ ਪਵੇਗਾ ਫਰਕ
ਕਿਸਾਨਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਜਿਥੇ ਕਣਕ ਡਿੱਗਣ ਨਾਲ ਝਾੜ ‘ਤੇ ਫਰਕ ਪਵੇਗਾ। ਉਥੇ ਹੀ ਪਸੂਆਂ ਲਈ ਤੂੜੀ ਵੀ ਬਹੁਤ ਘੱਟ ਬਣੇਗੀ। ਕਿਸਾਨਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਕਿਸਾਨਾਂ ਦੀ ਸਰੋਂ, ਆਲੂ ਅਤੇ ਹਰੇ ਚਾਰੇ ਦੀਆਂ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਦੱਸਿਆ ਕਿ ਕਈ ਕਿਸਾਨਾਂ ਦੇ ਖੇਤਾਂ ‘ਚ ਲੱਗੀਆਂ ਮੋਟਰਾਂ ਵਾਲੇ ਕੋਠਿਆਂ ਦੀਆਂ ਛੱਤਾਂ ਉੱਡ ਗਈਆਂ ਵੱਡੀ ਪੱਧਰ ‘ਤੇ ਬਿਜਲੀ ਦੇ ਖੰਭੇ (Electric Poll) ਵੀ ਟੁੱਟੇ ਹਨ ਦਰੱਖਤਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕਰਦਿਆਂ ਕਿਹਾ ਕਿ ਮੀਂਹ ਤੇ ਝੱਖੜ ਨਾਲ ਨੁਕਸਾਨੀਆਂ ਗਈਆਂ ਫਸਲਾਂ ਦੀ ਜਲਦ ਤੋਂ ਜਲਦ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਤਾਂ ਜੋ ਨੁਕਸਾਨ ਦੀ ਭਰਪਾਈ ਹੋ ਸਕੇ।