ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

US-Iran Relation:ਜੇ ਸਾਡੇ ਲੋਕਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਨਹੀਂ ਛੱਡਾਂਗੇ-Iran ਨੂੰ ਬਾਈਡੇਨ ਦੀ ਚੇਤਾਵਨੀ

Joe Biden: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਈਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਅਸੀਂ ਪੂਰੀ ਤਾਕਤ ਨਾਲ ਕਾਰਵਾਈ ਕਰਾਂਗੇ। ਅਮਰੀਕਾ ਨੇ ਸੀਰੀਆ 'ਚ ਈਰਾਨ ਸਮਰਥਿਤ ਲੜਾਕਿਆਂ 'ਤੇ ਹਵਾਈ ਹਮਲੇ ਕੀਤੇ ਹਨ।

US-Iran Relation:ਜੇ ਸਾਡੇ ਲੋਕਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਨਹੀਂ ਛੱਡਾਂਗੇ-Iran ਨੂੰ ਬਾਈਡੇਨ ਦੀ ਚੇਤਾਵਨੀ
Follow Us
tv9-punjabi
| Updated On: 25 Mar 2023 14:44 PM

US President Joe Biden: ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ (Joe Biden) ਨੇ ਈਰਾਨ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਅਮਰੀਕਾ ਨੇ ਸੀਰੀਆ ਹਮਲੇ ਨੂੰ ਲੈ ਕੇ ਈਰਾਨ ਸਮਰਥਿਤ ਲੜਾਕਿਆਂ ‘ਤੇ ਹਵਾਈ ਹਮਲਾ ਕੀਤਾ, ਜਿਸ ਤੋਂ ਬਾਅਦ ਬਿਡੇਨ ਨੇ ਕਿਹਾ ਕਿ ਅਮਰੀਕਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਾਕਤ ਨਾਲ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜੇ ਅਮਰੀਕਾ ਦੇ ਲੋਕਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਇਰਾਨ ਨੂੰ ਨਹੀਂ ਛੱਡਾਂਗੇ। ਇੱਕ ਅਧਿਕਾਰੀ ਨੇ ਬਾਅਦ ਵਿੱਚ ਦੱਸਿਆ ਕਿ ਸੀਰੀਆ ਵਿੱਚ ਅਮਰੀਕੀ ਬਲਾਂ ਅਤੇ ਈਰਾਨ ਸਮਰਥਿਤ ਲੜਾਕਿਆਂ ਦਰਮਿਆਨ ਲੜਾਈ ਵਿੱਚ ਇੱਕ ਅਮਰੀਕੀ ਨਾਗਰਿਕ ਜ਼ਖਮੀ ਹੋ ਗਿਆ।

ਅਮਰੀਕਾ ਦਾ ਦਾਅਵਾ ਹੈ ਕਿ ਈਰਾਨ ਮੂਲ ਦੇ ਡਰੋਨ ਹਮਲੇ ‘ਚ ਕੁੱਲ 7 ਅਮਰੀਕੀ ਨਾਗਰਿਕ ਜ਼ਖਮੀ ਹੋ ਗਏ ਅਤੇ ਇਕ ਅਮਰੀਕੀ ਠੇਕੇਦਾਰ ਮਾਰਿਆ ਗਿਆ। ਜ਼ਖਮੀਆਂ ‘ਚ ਅਮਰੀਕੀ ਫੌਜ ਦੇ ਪੰਜ ਜਵਾਨ ਅਤੇ ਇਕ ਠੇਕੇਦਾਰ ਸ਼ਾਮਲ ਹੈ। ਇਸ ਦੇ ਜਵਾਬ ‘ਚ ਅਮਰੀਕਾ ਨੇ ਸ਼ੁੱਕਰਵਾਰ ਨੂੰ ਈਰਾਨ ਸਮਰਥਿਤ ਲੜਾਕਿਆਂ ‘ਤੇ ਹਵਾਈ ਹਮਲਾ ਕੀਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਨੇ ਰਾਕੇਟ ਨਾਲ ਉੱਤਰੀ ਸੀਰੀਆ ਨੂੰ ਨਿਸ਼ਾਨਾ ਬਣਾਇਆ, ਜਿੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਈਰਾਨੀ ਲੜਾਕਿਆਂ ਨੇ ਵੀ ਅਮਰੀਕਾ ਨੂੰ ਦਿੱਤੀ ਸੀ ਧਮਕੀ

ਈਰਾਨ (Iran) ਸਮਰਥਿਤ ਲੜਾਕਿਆਂ ਨੇ ਵੀ ਇਕ ਬਿਆਨ ‘ਚ ਅਮਰੀਕਾ ਨੂੰ ਧਮਕੀ ਦਿੱਤੀ ਹੈ ਕਿ ਉਨ੍ਹਾਂ ਕੋਲ ਕਾਫੀ ਹਥਿਆਰ ਹਨ ਅਤੇ ਉਹ ਅਮਰੀਕੀ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਅਮਰੀਕਾ ਅਤੇ ਈਰਾਨ ਵਿਚਾਲੇ ਕਈ ਸਾਲਾਂ ਤੋਂ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਹਾਲੀਆ ਹਵਾਈ ਹਮਲੇ ਅਤੇ ਜੋ ਬਾਈਡੇਨ ਦੀ ਬਿਆਨਬਾਜ਼ੀ ਅਮਰੀਕਾ ਅਤੇ ਈਰਾਨ ਦੇ ਸਬੰਧਾਂ ਨੂੰ ਹੋਰ ਵਿਗੜ ਸਕਦੀ ਹੈ, ਜਿਸਦਾ ਸਿੱਧਾ ਅਸਰ 2015 ਦੇ ਪ੍ਰਮਾਣੂ ਸਮਝੌਤੇ ‘ਤੇ ਪੈਣਾ ਤੈਅ ਹੈ।

ਈਰਾਨ ਦੇ ਰੂਸ ਨਾਲ ਹਨ ਚੰਗੇ ਸਬੰਧ-ਬਾਈਡੇਨ

ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਈਰਾਨ ਅਤੇ ਰੂਸ (Russia) ਦੇ ਸਬੰਧ ਚੰਗੇ ਹਨ। ਉਦਾਹਰਣ ਵਜੋਂ ਰੂਸ ਯੂਕਰੇਨ ਵਿੱਚ ਈਰਾਨ ਦੇ ਬਣੇ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ, ਜੋ ਅਮਰੀਕਾ ਲਈ ਇੱਕ ਵੱਡਾ ਝਟਕਾ ਹੈ। ਸੀਰੀਆ ਵਿੱਚ ਅਮਰੀਕਾ ਦੇ ਕਈ ਫੌਜੀ ਅੱਡੇ ਹਨ, ਜਿੱਥੇ ਪਹਿਲਾਂ ਵੀ ਈਰਾਨ ਸਮਰਥਿਤ ਲੜਾਕਿਆਂ ਨੇ ਹਮਲੇ ਕੀਤੇ ਹਨ ਪਰ ਅਜਿਹਾ ਘੱਟ ਹੀ ਹੋਇਆ ਹੈ ਕਿ ਕੋਈ ਅਮਰੀਕੀ ਫੌਜੀ ਮਾਰਿਆ ਗਿਆ ਹੋਵੇ।

ਅਮਰੀਕਾ ਇਰਾਨ ਨਾਲ ਨਹੀਂ ਚਾਹੁੰਦਾ ਵਿਵਾਦ

ਰਾਸ਼ਟਰਪਤੀ ਜੋ ਬਾਈਡੇਨ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਕਿ ਕੋਈ ਗਲਤੀ ਨਹੀਂ ਕਰਨਾ। ਅਮਰੀਕਾ ਈਰਾਨ ਨਾਲ ਕੋਈ ਵਿਵਾਦ ਨਹੀਂ ਚਾਹੁੰਦਾ, ਪਰ ਅਸੀਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਾਕਤ ਨਾਲ ਜਵਾਬ ਦੇਵੇਗਾ। ਇਸ ਲਈ ਤਿਆਰ ਰਹੋ। ਇਕ ਸਵਾਲ ਦੇ ਜਵਾਬ ਵਿਚ ਬਾਈਡੇਨ ਨੇ ਇਹ ਵੀ ਕਿਹਾ ਕਿ ‘ਅਸੀਂ ਹੁਣ ਰੁਕਣ ਵਾਲੇ ਨਹੀਂ ਹਾਂ’।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?...
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?...
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!...
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ...
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?...
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ...
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ...
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ...
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ...
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ...
Stories