18 May 2024
TV9 Punjabi
Author: Ramandeep SIngh
ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਘਰਾਣੇ ਦੇ ਮੁਖੀ ਰਤਨ ਟਾਟਾ ਨੇ ਚੋਣਾਂ ਦਰਮਿਆਨ ਦੇਸ਼ ਦੀ ਜਨਤਾ ਨੂੰ ਵੱਡੀ ਅਪੀਲ ਕੀਤੀ ਹੈ।
ਰਤਨ ਟਾਟਾ ਨੇ ਮੁੰਬਈ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਅਤੇ ਵੱਧ ਤੋਂ ਵੱਧ ਵੋਟ ਪਾਉਣ।
ਮੁੰਬਈ 'ਚ ਸੋਮਵਾਰ ਨੂੰ ਵੋਟਿੰਗ ਦਾ ਦਿਨ ਹੈ। ਮੈਂ ਸਾਰੇ ਮੁੰਬਈ ਵਾਸੀਆਂ ਨੂੰ ਬਾਹਰ ਆਉਣ ਅਤੇ ਜ਼ਿੰਮੇਵਾਰੀ ਨਾਲ ਵੋਟ ਪਾਉਣ ਦੀ ਅਪੀਲ ਕਰਦਾ ਹਾਂ।
ਵੋਟਾਂ ਦੇ ਪਿਛਲੇ ਚਾਰ ਪੜਾਵਾਂ ਵਿੱਚ ਲੋਕਾਂ ਵਿੱਚ ਘੱਟ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਵੋਟਿੰਗ ਘੱਟ ਦੇਖਣ ਨੂੰ ਮਿਲੀ ਹੈ।
ਲੋਕ ਸਭਾ ਚੋਣਾਂ 2024 ਲਈ 7 ਪੜਾਵਾਂ ਵਿੱਚ ਵੋਟਿੰਗ ਹੋਣੀ ਹੈ, ਜਿਸ ਦੇ 4 ਪੜਾਅ ਹੋ ਚੁੱਕੇ ਹਨ। ਦੋ ਤਿਹਾਈ ਸੀਟਾਂ 'ਤੇ ਵੋਟਿੰਗ ਹੋਈ ਹੈ।
ਦੇਸ਼ 'ਚ 20 ਮਈ ਨੂੰ ਪੰਜਵੇਂ ਪੜਾਅ ਦੀ ਵੋਟਿੰਗ ਹੋਵੇਗੀ। ਜਿਸ 'ਚ ਲਗਭਗ 8 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ 'ਤੇ ਵੋਟਿੰਗ ਹੋਵੇਗੀ।