ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਘਰੋਂ ਮਿਲੇ ਹੋਰ ‘ਕਲਾਸੀਫਾਈਡ ਪੇਪਰ’
ਭਾਵੇਂ ਜੋ ਬਾਇਡਨ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਉਹਨਾਂ ਕੋਲ ਅਜਿਹਾ ਗੋਪਨੀਯ ਕੁਝ ਵੀ ਨਹੀਂ, ਪਰ ਉਨ੍ਹਾਂ ਦੇ ਘਰ ਤੋਂ ਮਿਲ ਰਹੇ ਅਹਿਮ ਦਸਤਾਵੇਜਾਂ ਦੀ ਬਰਾਮਦਗੀ ਨੇ ਉਹਨਾਂ ਵੱਲੋਂ ਅਮਰੀਕਾ ਵਿੱਚ ਰੀਇਲੈਕਸ਼ਨ ਸੰਬੰਧੀ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੂੰ ਇੱਕ ਵੱਡੇ ਭੰਬਲ-ਭੂਸੇ ਵਿੱਚ ਪਾ ਹੀ ਦਿੱਤਾ ਹੈ
ਐਫਬੀਆਈ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵਿਲਮਿੰਗਟਨ, ਫੇਲਵਰੇ ਸਥਿੱਤ ਘਰ ਵਿੱਚ ਲੀਤੀ ਗਈ ਤਲਾਸ਼ੀ ਦੌਰਾਨ ਓਥੋਂ 6 ਹੋਰ ‘ਕਲਾਸੀਫਾਈਡ ਪੇਪਰਾਂ’ ਨੂੰ ਜਬਤ ਕਰ ਲਿਆ ਹੈ ਜਿਨ੍ਹਾਂ ਵਿੱਚੋਂ ਕੁਝ ਕਲਾਸੀਫਾਈਡ ਮਾਰਕਿੰਗ ਵਾਲੇ ਅਹਿਮ ਦਸਤਾਵੇਜ਼ ਵੀ ਸ਼ਾਮਿਲ ਹਨ। ਇਹ ਜਾਣਕਾਰੀ ਅਮਰੀਕੀ ਰਾਸ਼ਟਰਪਤੀ ਦੇ ਵਕੀਲ ਵੱਲੋਂ ਦਿੱਤੀ ਗਈ।
ਦੱਸਿਆ ਜਾਂਦਾ ਹੈ ਕਿ ਜੋ ਬਾਇਡਨ ਨੇ ਐਫਬੀਆਈ ਨੂੰ ਆਪਣੇ ਆਪ ਹੀ ਆਪਣੇ ਘਰ ਵਿਚ ਆਉਣ ਦਾਦੱਸਿਆ ਜਾਂਦਾ ਹੈ ਕਿ ਜੋ ਬਾਇਡਨ ਨੇ ਐਫਬੀਆਈ ਨੂੰ ਆਪਣੇ ਆਪ ਹੀ ਆਪਣੇ ਘਰ ਵਿਚ ਆਉਣ ਦਾ ਸੱਦਾ ਦਿੱਤਾ ਸੀ ਪਰ ਉਨ੍ਹਾਂ ਕੋਲ ਸਰਚ ਵਾਰੰਟ ਨਾ ਹੋਣ ਕਰਕੇ ਉਸ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਛਾਪੇਮਾਰੀ ਨਹੀਂ ਕਿਹਾ ਜਾ ਸਕਦਾ।
ਪਰ ਐਫਬੀਆਈ ਦੀ ਇਸ ਕਾਰਵਾਈ ਨੇ ਅਮਰੀਕੀ ਰਾਸ਼ਟਰਪਤੀ ਵਾਸਤੇ ਸ਼ਰਮਿੰਦਗੀ ਦਾ ਇੱਕ ਪਹਿਲੂ ਜ਼ਰੂਰ ਬਣਾ ਦਿੱਤਾ ਹੈ, ਜਿਸ ਨੇ 12 ਜਨਵਰੀ ਨੂੰ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਅਮਰੀਕੀ ਰਾਸ਼ਟਰਪਤੀ ਦੇ ਅਟਾਰਨੀਆਂ ਨੂੰ ਅਮਰੀਕਾ ਵਿੱਚ ਹੋਣ ਵਾਲੇ ‘ਮਿਡਟਰਮ ਇਲੈਕਸ਼ਨ’ ਤੋਂ ਐਨ ਪਹਿਲਾਂ ਵਾਸ਼ਿੰਗਟਨ ਸਥਿਤ ‘ਪੈਨ ਬਾਈਡੇਨ ਸੈਂਟਰ’ ਨਾਂ ਵਾਲੇ ਇੱਕ ਪੁਰਾਣੇ ਦਫਤਰ ਤੋਂ ਥੋੜੀ ਗਿਣਤੀ ਵਿਚ ਕੁਝ ਕਲਾਸੀਫਾਇਡ ਦਸਤਾਵੇਜ਼ ਹੱਥ ਲੱਗੇ ਸਨ।
ਉਸ ਤੋਂ ਬਾਅਦ ਹੁਣ ਤੱਕ ਜੋ ਬਾਈਡਨ ਦੀ ਵਾਇਸ ਪ੍ਰੈਜ਼ੀਡੈਂਟਸ਼ਿਪ ਦੇ ਸਮੇਂ ਤੋਂ ਲੈ ਕੇ ਵਿਲਮਿੰਗਟਨ ਸਤਿਥ ਉਨ੍ਹਾਂ ਦੀ ਘਰੇਲੂ ਲਾਈਬਰੇਰੀ ਵਿੱਚੋਂ ਅਟਾਰਨੀਆਂ ਨੂੰ 6 ਕਲਾਸੀਫਾਈਡ ਪੇਪਰ ਮਿਲ ਚੁੱਕੇ ਹਨ। ਭਾਵੇਂ ਜੋ ਬਾਇਡਨ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਉਹਨਾਂ ਕੋਲ ਅਜਿਹਾ ਗੋਪਨੀਯ ਕੁਝ ਨਹੀਂ, ਪਰ ਉਨ੍ਹਾਂ ਦੇ ਘਰ ਤੋਂ ਮਿਲ ਰਹੇ ਇਹਨਾਂ ਅਹਿਮ ਦਸਤਾਵੇਜਾਂ ਦੀ ਬਰਾਮਦਗੀ ਮਾਮਲੇ ਨੇ ਜਲਦ ਹੀ ਉਹਨਾਂ ਵੱਲੋਂ ਅਮਰੀਕਾ ਵਿੱਚ ਰੀਇਲੈਕਸ਼ਨ ਸੰਬੰਧੀ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੂੰ ਇੱਕ ਵੱਡੇ ਭੰਬਲ-ਭੂਸੇ ਵਿੱਚ ਤਾਂ ਪਾ ਹੀ ਦਿੱਤਾ ਹੈ।
ਖ਼ਾਸਕਰ ਉਦੋਂ ਜਦੋਂ ਉਨ੍ਹਾਂ ਦੇ ਹੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮਚਾਏ ਜਾ ਰਹੇ ਸ਼ੋਰ ਸ਼ਰਾਬੇ ਦਰਮਿਆਨ ਜੋ ਬਾਈਡਨ ਵਾਸਤੇ ਆਪਣੇ ਆਪ ਨੂੰ ਅਮਰੀਕੀ ਜਨਤਾ ਦੀ ਨਜ਼ਰ ਵਿਚ ਆਪ ਦੀ ਇੱਕ ਸਾਫ-ਸੁਥਰੀ ਛਵੀ ਵਾਲਾ ਦੱਸਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਿਆ ਹੈ।
ਇਹ ਵੀ ਪੜ੍ਹੋ
ਜੋ ਬਾਈਡਨ ਦੇ ਨਿਜੀ ਵਕੀਲ ਬੌਬ ਬਾਉਰ ਵੱਲੋਂ ਦੱਸਿਆ ਗਿਆ ਕਿ ਐਫਬੀਆਈ ਨੇ ਉਨ੍ਹਾਂ ਦੇ ਪੂਰੇ ਘਰ ਵਿਚ ਜਿਹੜਾ ਤਲਾਸ਼ੀ ਅਭਿਆਨ ਚਲਾਇਆ ਸੀ ਉਹ ਉਥੇ ਕਰੀਬ 13 ਘੰਟੇ ਚੱਲਿਆ, ਜਿਸ ਵਿੱਚ ਜਾਂਚ ਏਜੰਸੀ ਨੇ ਬਾਈਡਨ ਦੇ ਸੀਨੇਟ ‘ਚ ਬਿਤਾਏ ਗਏ ਕਾਰਜਕਾਲ ਅਤੇ ਉਨ੍ਹਾਂ ਦੇ ਵਾਈਸ ਪ੍ਰੈਜ਼ੀਡੈਂਟ ਰਹਿੰਦੀਆਂ ਸਬੰਧੀ ਕਾਰਜਕਾਲ ਨਾਲ ਜੁੜੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ। ਹਾਲਾਂਕਿ, ਇਹਨਾਂ ਦਸਤਾਵੇਜ਼ ਦੀ ਗੋਪਨੀਯਤਾ ਦੇ ਲੈਵਲ ਯਾਂ ਇਹ ਪੇਪਰ ਕਲਾਸੀਫਾਈਡ ਹੈ ਵੀ ਕਿ ਨਹੀਂ, ਇਸ ਬਾਰੇ ਹਾਲੇ ਪਤਾ ਨਹੀਂ।