ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਸਾਲ 2014 ਅਤੇ 2019 ਵਿੱਚ ਵਾਰਾਣਸੀ ਤੋਂ ਲੋਕ ਸਭਾ ਚੋਣਾਂ ਜਿੱਤੀਆਂ ਸਨ ਅਤੇ ਇਸ ਵਾਰ ਉਹ ਇੱਥੋਂ ਤੀਜੀ ਵਾਰ ਚੋਣ ਲੜਨ ਜਾ ਰਹੇ ਹਨ। ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਤਹਿਤ ਵਾਰਾਣਸੀ ਵਿੱਚ 1 ਜੂਨ ਨੂੰ ਵੋਟਿੰਗ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਰਾਣਸੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਦੇ ਸਾਹਮਣੇ ਨਾਮਜ਼ਦਗੀ ਦਾਖਲ ਕਰਨ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਪ੍ਰਸਤਾਵਕ ਮੌਜੂਦ ਸਨ। ਪੀਐਮ ਮੋਦੀ ਦੀ ਨਾਮਜ਼ਦਗੀ ਲਈ ਚਾਰ ਪ੍ਰਸਤਾਵਕ ਸਨ- ਪੰਡਿਤ ਗਣੇਸ਼ਵਰ ਸ਼ਾਸਤਰੀ, ਬੈਜਨਾਥ ਪਟੇਲ, ਲਾਲਚੰਦ ਕੁਸ਼ਵਾਹਾ ਅਤੇ ਸੰਜੇ ਸੋਨਕਰ। ਅਸਲ ਵਿੱਚ, ਕਿਸੇ ਚੋਣ ਵਿੱਚ ਉਮੀਦਵਾਰ ਦੀ ਨਾਮਜ਼ਦਗੀ ਪ੍ਰਸਤਾਵਕ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਰਿਟਰਨਿੰਗ ਅਫਸਰ ਨੂੰ ਪ੍ਰਸਤਾਵਕਾਂ ਦੇ ਦਸਤਖਤਾਂ ਦੀ ਪੁਸ਼ਟੀ ਕਰਨੀ ਪੈਂਦੀ ਹੈ। ਨਾਮਜ਼ਦਗੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਦੇ ਦਸ਼ਾਸ਼ਵਮੇਧ ਘਾਟ ‘ਤੇ ਪੂਜਾ ਕੀਤੀ। ਇਸ ਤੋਂ ਬਾਅਦ ਪੀਐਮ ਮੋਦੀ ਕਾਲ ਭੈਰਵ ਮੰਦਰ ਗਏ ਅਤੇ ਪੂਜਾ ਕੀਤੀ।