ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Selena Gomez ਨੇ ਈਰਾਨੀ ਕੁੜੀਆਂ ਦਾ ਵਧਾਇਆ ਹੌਸਲਾ, ਟਵਿੱਟਰ ਹੈਂਡਲ ‘ਤੇ ਸਾਂਝਾ ਕੀਤੀ ਵੀਡਿਓ

Support Iranian Women: 'ਕਾਮ ਡਾਉਨ' ਗੀਤ ਦੇ ਕੰਪੋਜ਼ਰ ਅਤੇ ਰੈਪਰ ਰੀਮਾ ਵੱਲੋਂ ਈਰਾਨ ਦੀਆਂ ਕੁੜੀਆਂ ਦੀ ਕੀਤੀ ਸ਼ਲਾਘਾ ਮਗਰੋਂ ਹੁਣ ਖੁਦ ਸੇਲੇਨਾ ਗੋਮਜ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਗੀਤ ਦੀ ਧੁਣ 'ਤੇ ਨੱਚਦੀਆਂ-ਟੱਪਦੀਆਂ ਔਰਤਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਅਤੇ ਈਰਾਨੀ ਔਰਤਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ।

Selena Gomez ਨੇ ਈਰਾਨੀ ਕੁੜੀਆਂ ਦਾ ਵਧਾਇਆ ਹੌਸਲਾ, ਟਵਿੱਟਰ ਹੈਂਡਲ ‘ਤੇ ਸਾਂਝਾ ਕੀਤੀ ਵੀਡਿਓ
Selena Gomez ਨੇ ਈਰਾਨੀ ਕੁੜੀਆਂ ਦਾ ਵਧਾਇਆ ਹੌਸਲਾ
Follow Us
tv9-punjabi
| Updated On: 22 Mar 2023 14:34 PM

ਮਨੋਰੰਜਨ ਨਿਊਜ਼: ਈਰਾਨ ਦੀ 22 ਸਾਲ ਦੀ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਪਿਛਲੇ ਸਾਲ ਸਤੰਬਰ ਤੋਂ ਜਾਰੀ ਪ੍ਰਦਰਸ਼ਨਾਂ ਨੂੰ ਵੇਖਦੇ ਹੋਈਆਂ ਇਹ ਇਸਲਾਮੀ ਮੁਲਕ ਅੰਤਰਰਾਸ਼ਟਰੀ ਪੱਧਰ ‘ਤੇ ਸੁਰਖੀਆਂ ਵਿੱਚ ਰਿਹਾ, ਜਿਸ ਦੀ ਕਥਿਤ ਭੜਕਾਊ ਪੋਸ਼ਾਕਾਂ ਪਹਿਨਣ ਕਰਕੇ ਕਥਿਤ ਤੌਰ ‘ਤੇ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ‘ਕਾਮ ਡਾਉਨ’ ਗੀਤ ਦੇ ਕੰਪੋਜ਼ਰ ਅਤੇ ਰੈਪਰ ਰੀਮਾ ਵੱਲੋਂ ਈਰਾਨ ਦੀਆਂ ਕੁੜੀਆਂ ਦੀ ਕੀਤੀ ਸ਼ਲਾਘਾ ਮਗਰੋਂ ਹੁਣ ਖੁਦ ਸੇਲੇਨਾ ਗੋਮਜ਼ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਸ ਗੀਤ ਦੀ ਧੁਣ ‘ਤੇ ਨੱਚਦੀਆਂ-ਟੱਪਦੀਆਂ ਔਰਤਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਅਤੇ ਈਰਾਨੀ ਔਰਤਾਂ (Iranian Women) ਦੇ ਹੌਸਲੇ ਦੀ ਸ਼ਲਾਘਾ ਕੀਤੀ। ਅਸਲ ਵਿੱਚ ਈਰਾਨ ਦੇ ਕਾਨੂੰਨ ਔਰਤਾਂ ਨੂੰ ਜਨਤਕ ਤੌਰ ‘ਤੇ ਨੱਚਣ ਤੋਂ ਰੋਕਦੇ ਹਨ।

ਕੁੜੀਆਂ ਦੇ ਜਜ਼ਬੇ ਦੀ ਕੀਤੀ ਸ਼ਲਾਘਾ

ਅਮਰੀਕੀ ਪੌਪ ਸਟਾਰ ਸੇਲੇਨਾ ਗੋਮਜ਼ (POP Star Selena Gomez) ਨੇ ਇੰਸਟਾਗ੍ਰਾਮ ‘ਤੇ ਪੰਜ ਈਰਾਨੀ ਔਰਤਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਹੈ, ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਨਾਈਜੀਰੀਅਨ ਐਫਰੋਬੀਟਸ ਗਾਇਕਾ ਅਤੇ ਰੈਪਰ ਰੀਮਾ ਵੱਲੋਂ ਗਾਏ ਗੀਤ ‘ਕਾਮ ਡਾਉਨ’ ਦੀ ਧੁਨ ਉੱਤੇ ਸਿਰ ‘ਤੇ ਸਕਾਰਵ ਪਾਏ ਬਗੈਰ ਡਾਂਸ ਕਰਦੇ ਵਾਇਰਲ ਹੋਈਆਂ ਸਨ। ਗੋਮਜ਼ ਨੇ ਮੇਟਾ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਵੀਡੀਓ ਦੀ ਇੱਕ ਰੀਲ ਸਾਂਝਾ ਕੀਤੀ। ਇਸ ਵਿੱਚ ਈਰਾਨੀ ਕੁੜੀਆਂ ਨੂੰ ਇਸਲਾਮੀ ਮੁਲਕ ਈਰਾਨ ਦੇ ਗ਼ਲਤ ਕਾਨੂੰਨ ਨਾ ਮੰਨਣ ਲਈ ਪ੍ਰੇਰਿਤ ਕੀਤਾ ਹੈ। ਜਿੱਥੇ ਪਿਛਲੇ ਸਾਲ ਔਰਤਾਂ ਲਈ ਡਰੈੱਸ ਕੋਡ ਨੂੰ ਲੈ ਕੇ ਵੱਡਾ ਵਿਰੋਧ ਪ੍ਰਦਰਸ਼ਨ ਹੋਇਆ ਸੀ।

ਗੋਮਜ਼ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੀ ਲਿਖਿਆ

ਗੋਮਜ਼ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, ਇਨ੍ਹਾਂ ਮੁਟਿਆਰਾਂ ਅਤੇ ਇਰਾਨ ਦੀਆਂ ਸਾਰੀਆਂ ਕੁੜੀਆਂ ਲਈ ਜੋ ਹਿੰਮਤ ਕਰਕੇ ਮੁਲਕ ਵਿੱਚ ਬੁਨਿਆਦੀ ਤਬਦੀਲੀਆਂ ਕੀਤੇ ਜਾਣ ਦੀ ਮੰਗ ਕਰ ਰਹੀਆਂ ਹਨ, ਨੂੰ ਕਿਹਾ ਕਿ ਤੁਹਾਡੀ ਤਾਕਤ ਪ੍ਰੇਰਨਾ ਦਿੰਦੀ ਹੈ। ਜਨਤਕ ਇੰਟਰਵਿਊਆਂ ਵਿੱਚ ਅਕਸਰ ‘ਮਹਿਲਾ ਸ਼ਕਤੀ’ ਦਾ ਜਸ਼ਨ ਮਨਾਉਂਦੇ ਹੋਏ ਗੋਮਜ਼ ਦੀ ਪ੍ਰਸ਼ੰਸਾ ਉਸ ਦਿਨ ਆਈ ਜਦੋਂ ਨਾਈਜੀਰੀਅਨ ਰੈਪਰ ਹੀਮਾ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਸਾਂਝਾ ਕੀਤੇ ਇੱਕ ਡਾਂਸ ਵੀਡੀਓ ਨੂੰ ਰੀ-ਟਵੀਟ ਕਰਦੇ ਹੋਏ ਕਿਹਾ ਸੀ ਕਿ ਉਹ ਇਸ ਤੋਂ ਪ੍ਰੇਰਿਤ ਹਨ।

ਤਹਿਰਾਨ ਦੇ ਏਕਬਤਾਨ ਇਲਾਕੇ ‘ਚ ਹੋਇਆ ਸ਼ੂਟ

ਈਰਾਨੀ ਕੁੜੀਆਂ ਦਾ ਇਹ ਵੀਡੀਓ ਰਾਜਧਾਨੀ ਤਹਿਰਾਨ ਦੇ ਏਕਬਤਾਨ ਇਲਾਕੇ ਵਿੱਚ ਸ਼ੂਟ ਕੀਤਾ ਗਿਆ ਹੈ। ਬੀਤੀ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਨੇੜੇ ਇਸ ਦੇ ਵਾਇਰਲ ਹੋਣ ਤੋਂ ਕੁਝ ਦਿਨ ਬਾਅਦ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਚਾਰ ਈਰਾਨੀ ਔਰਤਾਂ ਪੂਰੀ ਤਰ੍ਹਾਂ ਢੱਕੀਆਂ ਹੋਈਆਂ ਸਨ, ਜੋ ਇਸ ਘਟਨਾ ‘ਤੇ ਅਫਸੋਸ ਪ੍ਰਗਟ ਕਰਨ ਲਈ ਇੱਕ-ਇੱਕ ਕਰਕੇ ਅੱਗੇ ਆ ਰਹੀਆਂ ਸਨ, ਇਸ ਵਿਰੋਧ ਨੇ ਇਨ੍ਹਾਂ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਕਰ ਦਿੱਤਾ ਹੈ।

ਵੀਡੀਓ ਨੂੰ ਲੈ ਕੇ ਸ਼ੁਰੂ ਹੋਈ ਚਰਚਾ

ਇਸ ਵੀਡੀਓ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਕਿਉਂਕਿ ਈਰਾਨ ਦੀ 22 ਸਾਲ ਦੀ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਪਿਛਲੇ ਸਾਲ ਸਤੰਬਰ ਤੋਂ ਜਾਰੀ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਇਹ ਇਸਲਾਮੀ ਮੁਲਕ ਅੰਤਰਰਾਸ਼ਟਰੀ ਪੱਧਰ ‘ਤੇ ਸੁਰਖੀਆਂ ਵਿੱਚ ਰਿਹਾ, ਜਿਸ ਦੀ ਕਥਿਤ ਭੜਕਾਊ ਪੋਸ਼ਾਕਾਂ ਪਹਿਨਣ ਕਰਕੇ ਕਥਿਤ ਤੌਰ ‘ਤੇ ਪੁਲਿਸ ਹਿਰਾਸਤ (Police custody)ਵਿੱਚ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮਹੀਨਿਆਂ ਤੱਕ ਟਕਰਾਅ ਹੁੰਦਾ ਰਿਹਾ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...