ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਹਾਲਾਂਕਿ ਇਸ ਵੀਡੀਓ 'ਚ ਜ਼ਿਆਦਾ ਸਪੱਸ਼ਟ ਨਹੀਂ ਹੈ। ਪਰ ਕਿਹਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਸਵਾਤੀ ਮਾਲੀਵਾਲ ਨੂੰ ਦੇਖਿਆ ਜਾ ਸਕਦਾ ਹੈ ਅਤੇ ਉਹ ਸੀਐਮ ਹਾਊਸ ਦੇ ਸਟਾਫ਼ ਮੈਂਬਰ ਨਾਲ ਗੱਲ ਕਰ ਰਹੀ ਹੈ।
ਸਵਾਤੀ ਮਾਲੀਵਾਲ ‘ਤੇ ਹਮਲੇ ਦਾ ਪਹਿਲਾ ਵੀਡੀਓ ਸਾਹਮਣੇ ਆਇਆ ਹੈ। ਪੁਲਿਸ ਮੁੱਖ ਮੰਤਰੀ ਹਾਊਸ ਦੇ ਅੰਦਰ ਲੱਗੇ ਸੀਸੀਟੀਵੀ ਦੀ ਜਾਂਚ ਕਰੇਗੀ। ਸਵਾਤੀ ਮਾਲੀਵਾਲ ਗੁੱਸੇ ਨਾਲ ਕਿਸੇ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ। ਸਵਾਤੀ ਮਾਲੀਵਾਲ ਕਹਿ ਰਹੀ ਹੈ ਕਿ ਪੁਲਿਸ ਆਵੇਗੀ। ਵੀਡੀਓ ‘ਚ ਤੁਸੀਂ ਸੁਣ ਸਕਦੇ ਹੋ ਕਿ ਕੁਝ ਲੋਕ ਸਵਾਤੀ ਮਾਲੀਵਾਲ ਨੂੰ ਜਾਣ ਲਈ ਕਹਿ ਰਹੇ ਹਨ। ਸਵਾਤੀ ਮਾਲੀਵਾਲ ਵੀ ਸਟਾਫ਼ ਮੈਂਬਰ ਨੂੰ ਧਮਕਾ ਵੀ ਰਹੀ ਹੈ। ਇਸ ਦੇ ਨਾਲ ਹੀ ਸਵਾਤੀ ਮਾਲੀਵਾਲ ਨਾਲ ਹੋ ਕੁੱਟਮਾਰ ਨੂੰ ਲੈ ਕੇ ਭਾਜਪਾ ਆਮ ਆਦਮੀ ਪਾਰਟੀ ‘ਤੇ ਹਮਲਾ ਬੋਲ ਰਹੀ ਹੈ। ਵੀਡੀਓ ਦੇਖੋ