US Night Club ਦੇ ਬਾਹਰ ਹਿੰਸਕ ਝੜਪ, ਸੁਰੱਖਿਆ ਗਾਰਡ ਨੇ ਔਰਤ ਨੂੰ ਜ਼ਮੀਨ ‘ਤੇ ਸੁੱਟਿਆ, VIDEO
Night Club ਦੇ ਬਾਹਰ ਦਾ ਇਸ ਵੀਡੀਓ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਇਹ WWE ਦੀ ਰਿੰਗ ਹੋਵੇ। ਨਾਈਟ ਕਲੱਬ ਦੇ ਬਾਹਰ ਔਰਤਾਂ ਵਿਚਾਲੇ ਇਹ ਝੜਪ ਕਿਉਂ ਅਤੇ ਕਿਸ ਕਾਰਨ ਹੋਈ, ਇਸ ਦਾ ਖੁਲਾਸਾ ਹੋਣਾ ਬਾਕੀ ਹੈ।
US Night Club ਦੇ ਬਾਹਰ ਹਿੰਸਕ ਝੜਪ (Image Credit Source: Social Media)
ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਵੀਡੀਓ
ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਦੋ ਔਰਤਾਂ ਆਪਸ ‘ਚ ਲੜ ਰਹੀਆਂ ਹਨ। ਇਸ ਦੌਰਾਨ ਇੱਕ ਹੋਰ ਔਰਤ ਦੂਜੇ ਕੋਲ ਜਾਂਦੀ ਹੈ ਅਤੇ ਉਸ ਦੇ ਵਾਲਾਂ ਨੂੰ ਫੜ ਕੇ ਉਸ ਦੀ ਗਾਲੀ-ਗਲੋਚ ਕਰਦੀ ਹੈ ਅਤੇ ਫਿਰ ਲੱਤ ਮਾਰਨਾ ਸ਼ੁਰੂ ਹੋ ਜਾਂਦਾ ਹੈ। ਇਸੇ ਦੌਰਾਨ ਉੱਥੋਂ ਇੱਕ ਪੁਰਸ਼ ਸੁਰੱਖਿਆ ਗਾਰਡ (Security Guard) ਆਉਂਦਾ ਹੈ ਅਤੇ ਉਸ ਨੇ ਇਕ ਔਰਤ ਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਦੇਖੋ VIDEOBest chokeslam Ive seen since the Undertaker 😭😭😭 pic.twitter.com/MorbtCwFBY
— YNRD (@YNRD_248) April 2, 2023
