ਹਜ਼ਾਰ ਰੁਪਏ ਉਧਾਰ ਮੰਗਣ ‘ਤੇ ਨੌਜਵਾਨ ਦਾ ਕਤਲ, ਨਬਾਲਗ ਦੋਸਤ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਬੇਸ਼ੱਕ ਦਾਅਵੇ ਕਰ ਰਹੀ ਹੈ ਕਿ ਸੂਬੇ ਵਿੱਚ ਅਪਰਾਧ ਕਾਫੀ ਹੱਦ ਤੱਕ ਖਤਮ ਹੋ ਗਿਆ ਹੈ ਪਰ ਇਹ ਦਾਅਵੇ ਸਿਰਫ ਫਾਈਲਾਂ ਤੱਕ ਹੀ ਸੀਮਿਤ ਹਨ। ਨਵੀਂ ਵਾਰਦਾਤ ਮੋਹਾਲੀ ਤੋਂ ਸਾਹਮਣੇ ਆਈ ਹੈ ਜਿੱਥੇ ਦੋਸਤ ਨੇ ਹੀ ਆਪਣੇ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ ਇੱਕ ਦੌਸਤ ਨੇ ਦੂਜੇ ਤੋਂ ਹਜ਼ਾਰ ਰੁਪਏ ਮੰਗ ਤੇ ਉਸਨੇ ਆਪਣੇ ਹੀ ਦੌਸਤ ਦਾ ਕਤਲ ਕਰ ਦਿੱਤਾ। ਹੁਣ ਪੁਲਿਸ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਤਿਉਹਾਰ ਤੋਂ ਇੱਕ ਦਿਨ ਪਹਿਲਾਂ ਨੌਜਵਾਨ ਦੇ ਕਤਲ ਕਾਰਨ ਪਰਿਵਾਰ ਵਿੱਚ ਸੋਗ ਹੈ।
ਪੰਜਾਬ ਨਿਊਜ। ਮੋਹਾਲੀ ਵਿੱਚ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੇ ਆਪਣੇ ਨਾਬਾਲਗ ਦੋਸਤ ਵੱਲੋਂ ਉਧਾਰ ਦਿੱਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਸੀ। ਜਿਸ ਕਾਰਨ ਨਾਬਾਲਗ ਦੋਸਤ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ (Autopsy) ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਇਸ ਦੇ ਨਾਲ ਹੀ ਨਾਬਾਲਗ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਵੇਰਵਿਆਂ ਦੇ ਅਨੂਸਾਰ ਮੋਹਾਲੀ (Mohali) ਦੇ ਇੱਕ ਪਿੰਡ ਵਿਖੇ ਇਹ ਕਤਲ ਦੀ ਘਟਨਾ ਐਤਵਾਰ ਸ਼ਾਮ ਨੂੰ ਵਾਪਰੀ ਸੀ। ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਉਸਦਾ ਨਾਂਅ ਅਨਿਲ ਕੁਮਾਰ ਹੈ।
ਸੂਤਰਾ ਅਨੂਸਾਰ ਮ੍ਰਿਤਕ ਨੇ ਆਪਣੇ ਮਿੱਤਰ ਨੂੰ ਹਜਾਰ ਰੁਪਏ ਉਧਾਰ ਦੇ ਤੌਰ ਦੇ ਦਿੱਤੇ ਸਨ। ਦੁਸ਼ਿਹਰੇ ਦੇ ਤਿਊਹਾਰ ਕਾਰਨ ਅਨਿਲ ਨੇ ਪੈਸਿਆਂ ਦੀ ਜਰੂਰਤ ਸੀ ਜਿਸ ਕਾਰਨ ਉਸਨੇ ਆਪਣੇ ਦੋਸਤ ਤੋਂ ਪੈਸੇ ਮੰਗੇ ਤਾਂ ਮੁਲਜ਼ਮ ਦੋਸਤ ਨੇ 15 ਮਿੰਟ ਵਿੱਚ ਪੈਸੇ ਵਾਪਸ ਕਰਨ ਦੀ ਗੱਲ ਕਹੀ। ਪਰ ਉਸਨੇ ਪੈਸੇ 15 ਮਿੰਟ ਵਿੱਚ ਵਾਪਸ ਨਹੀਂ ਕੀਤੇ।
ਇਹ ਵੀ ਪੜ੍ਹੋ
ਚਾਕੂ ਮਾਰਕੇ ਕੀਤਾ ਗਿਆ ਅਨਿਲ ਦਾ ਕਤਲ
ਜਦੋਂ ਮੁਲਜ਼ਮ ਨੇ ਕਾਫੀ ਦੇਰ ਤੱਕ ਵੀ ਪੈਸੇ ਵਾਪਸ ਨਹੀਂ ਕੀਤੇ ਤਾਂ ਅਨਿਲ ਕੁਮਾਰ ਮੁਲਜ਼ਮ ਦੇ ਘਰ ਦੇ ਬਾਹਰ ਪਹੁੰਚਿਆ ਤੇ ਪੈਸੇ ਵਾਪਸ ਕਰਨ ਲਈ ਕਿਹਾ। ਇਸ ਦੌਰਾਨ ਮ੍ਰਿਤਕ ਅਨਿਲ ਦੇ ਨਬਾਲਗ ਦੋਸਤ ਨੇ ਘਾਰ ਚੋਂ ਬਾਰ ਬਾਹਰ ਆ ਕੇ ਚਾਕੂ ਨਾਲ ਅਨਿਲ ਦਾ ਕਤਲ ਕਰ ਦਿੱਤਾ ਤੇ ਉਹ ਜ਼ਖਮੀ ਹੋ ਗਿਆ। ਪਰਿਵਾਰ ਉਸਨੂੰ ਹਸਪਤਾਲ ਲੈ ਕੇ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।


