ਪੰਜਾਬ ‘ਚ ਠੰਡ ਦਾ ਆਰੈਂਜ ਅਲਰਟ ਜਾਰੀ, ਸ਼ੀਤ ਲਹਿਰ ਤੇ ਧੁੰਦ ਕਾਰਨ ਸਕੂਲ ‘ਚ ਵਧੀਆਂ ਛੁੱਟੀਆਂ

Published: 

15 Jan 2024 09:50 AM

ਪੰਜਾਬ 'ਚ ਘੱਟ ਤੋਂ ਘੱਟ ਤਾਪਮਾਨ 2.5 ਅਤੇ ਵੱਧ ਤੋਂ ਵੱਧ ਤਾਪਮਾਨ 9 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਠੰਡ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਚ ਛੁੱਟੀਆਂ 21 ਜਨਵਰੀ ਤੱਕ ਵਧਾਈਆਂ ਗਈਆਂ ਹਨ। ਲਗਾਤਾਪ ਪੈ ਰਹੀ ਠੰਡ ਦਾ ਅਸਰ ਕਨਕ ਦੀ ਫਸਲ ਦੇ ਵੇਖਣ ਨੂੰ ਮਿਲ ਸਰਦਾ ਹੈ।

ਪੰਜਾਬ ਚ ਠੰਡ ਦਾ ਆਰੈਂਜ ਅਲਰਟ ਜਾਰੀ, ਸ਼ੀਤ ਲਹਿਰ ਤੇ ਧੁੰਦ ਕਾਰਨ ਸਕੂਲ ਚ ਵਧੀਆਂ ਛੁੱਟੀਆਂ

Photo Credit: tv9hindi.com

Follow Us On

ਪੰਜਾਬ (Punjab) ‘ਚ ਮੌਸਮ ਵਿਭਾਗ ਨੇ ਅਗਲੇ 2 ਦਿਨ ਲਈ ਆਰੈਂਜ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਮਾਰ ਅਗਲੇ 2 ਦਿਨ ਹਲਕੀ ਧੁੱਪ ਨੇ ਨਾਲ ਠੰਡ ਵੀ ਜਾਰੀ ਰਹੇਗੀ। ਕਈ ਇਲਾਕਿਆਂ ਚ ਧੁੰਦ ਵੀ ਵੇਖਣ ਨੂੰ ਮਿਲ ਸਕਦੀ ਹੈ। ਸਵੇਰ ਅਤੇ ਦੁਪਹਿਰ ਤੋਂ ਬਾਅਦ ਲਗਾਤਾਰ ਧੁੰਦ ਵੇਖਣ ਨੂੰ ਮਿਲ ਸਕਦੀ ਹੈ ਨਾਲ ਹੀ ਸ਼ੀਤ ਲਹਿਰ ਵੀ ਆਪਣੇ ਜੋਰ ਦਿਖਾਵੇਗੀ। ਪੰਜਾਬ ‘ਚ ਘੱਟ ਤੋਂ ਘੱਟ ਤਾਪਮਾਨ 2.5 ਅਤੇ ਵੱਧ ਤੋਂ ਵੱਧ ਤਾਪਮਾਨ 9 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਠੰਡ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਚ ਛੁੱਟੀਆਂ 21 ਜਨਵਰੀ ਤੱਕ ਵਧਾਈਆਂ ਗਈਆਂ ਹਨ। ਲਗਾਤਾਪ ਪੈ ਰਹੀ ਠੰਡ ਦਾ ਅਸਰ ਕਨਕ ਦੀ ਫਸਲ ਦੇ ਵੇਖਣ ਨੂੰ ਮਿਲ ਸਰਦਾ ਹੈ।

ਪੰਜਾਬ ਤੋਂ ਇਲਾਵਾ ਦਿੱਲੀ (Delhi) ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਸਰਦੀ ਨੇ ਤਬਾਹੀ ਮਚਾ ਦਿੱਤੀ ਹੈ। ਦਿੱਲੀ ਦਾ ਘੱਟੋ-ਘੱਟ ਤਾਪਮਾਨ ਸੋਮਵਾਰ ਨੂੰ ਲਗਾਤਾਰ 8ਵੇਂ ਦਿਨ 4 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਵੱਧ ਤੋਂ ਵੱਧ ਤਾਪਮਾਨ 15 ਤੋਂ 16 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੂਰੀ ਦਿੱਲੀ ਐਨਸੀਆਰ ਲਗਾਤਾਰ ਤੀਜੇ ਦਿਨ ਸੰਘਣੀ ਧੁੰਦ ਦੀ ਲਪੇਟ ‘ਚ ਰਹੀ। ਇਸ ਕਾਰਨ ਸਵੇਰੇ ਵਿਜ਼ੀਬਿਲਟੀ ਜ਼ੀਰੋ ਰਹੀ। ਹਾਲਾਂਕਿ, ਜਿਵੇਂ ਜਿਵੇਂ ਦਿਨ ਵਧਦਾ ਗਿਆ ਮੌਸਮ ਵਿੱਚ ਸੁਧਾਰ ਹੁੰਦਾ ਗਿਆ। ਦੂਜੇ ਪਾਸੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਸੰਘਣੀ ਧੁੰਦ ਛਾਈ ਰਹੀ।

ਕਈ ਇਲਾਕਿਆਂ ‘ਚ ਕੋਲਡ ਡੇ

ਇਸ ਦੇ ਨਾਲ ਹੀ ਦਿੱਲੀ-ਐੱਨਸੀਆਰ, ਹਰਿਆਣਾ, ਉੱਤਰ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ ਦੇ ਵੱਡੇ ਹਿੱਸੇ ‘ਚ ਦਿਨ-ਬ-ਦਿਨ ਠੰਡ ਦਾ ਕਹਿਰ ਜਾਰੀ ਰਿਹਾ। ਇਸ ਵਿੱਚ ਵੀ ਖਾਸ ਕਰਕੇ ਉੱਤਰੀ ਪੰਜਾਬ ਅਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਵਾਂ ਤੇ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਇਸੇ ਤਰ੍ਹਾਂ ਹਰਿਆਣਾ ਅਤੇ ਪੰਜਾਬ ਵਿੱਚ ਵੀ ਕਈ ਥਾਵਾਂ ਤੇ ਠੰਢ ਦਾ ਕਹਿਰ ਰਿਹਾ। ਇਸ ਵੈੱਬਸਾਈਟ ਦੇ ਮੁਤਾਬਕ ਸੋਮਵਾਰ ਨੂੰ ਵੀ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਥੋੜਾ ਜਿਹਾ ਮੀਂਹ ਪੈ ਸਕਦਾ ਹੈ। ਦੇਸ਼ ਦਾ ਬਾਕੀ ਹਿੱਸਾ ਖੁਸ਼ਕ ਰਹੇਗਾ। ਰਿਪੋਰਟ ਮੁਤਾਬਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਐਨਸੀਆਰ ਤੋਂ ਇਲਾਵਾ ਰਾਜਸਥਾਨ ਵਿੱਚ ਅੱਜ ਕੜਾਕੇ ਦੀ ਠੰਢ ਪੈ ਸਕਦੀ ਹੈ।