AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Threat to MP: ਬ੍ਰਿਟਿਸ਼ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੂੰ ਈਮੇਲ ਰਾਹੀਂ ਮਿਲੀ ਧਮਕੀ

British MP:ਸਾਂਸਦ ਪ੍ਰੀਤ ਕੌਰ ਗਿੱਲ ਨੇ ਹੁਣ ਇਸ ਘਟਨਾ ਦੀ ਜਾਣਕਾਰੀ ਵੈਸਟ ਮਿਡਲੈਂਡਸ ਪੁਲਿਸ ਨੂੰ ਦੇ ਦਿੱਤੀ ਹੈ। ਧਮਕੀ ਮਿਲਣ ਮਗਰੋਂ ਮਜ਼ਬੂਰ ਹੋ ਕੇ ਉਨ੍ਹਾਂ ਨੇ ਸੁਰੱਖਿਆ ਗਾਰਡ ਰੱਖਿਆ ਹੈ

Threat to MP: ਬ੍ਰਿਟਿਸ਼ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੂੰ ਈਮੇਲ ਰਾਹੀਂ ਮਿਲੀ ਧਮਕੀ
ਬ੍ਰਿਟਿਸ਼ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੂੰ ਈਮੇਲ ਰਾਹੀਂ ਮਿਲੀ ਧਮਕੀ ,, ਉਨ੍ਹਾਂ ਤੇ ਸੈਕਸੂਅਲ ਹਰਾਸਮੈਂਟ’ ਦੇ ਪੀੜਤਾਂ ਨੂੰ ਜ਼ਿਆਦਾ ਤਵੱਜੋ ਨਹੀਂ ਦੇਣ ਇਲਜ਼ਾਮ ਵੀ ਲੱਗਿਆ ਹੈ।
tv9-punjabi
| Updated On: 08 Mar 2023 11:57 AM IST
Share
ਲੰਦਨ: ਬ੍ਰਿਟੇਨ ਦੀ ਪਹਿਲੀ ਸਿੱਖ ਮਹਿਲਾ ਐਮਪੀ ਯਾਨੀ ਸਾਂਸਦ ਪ੍ਰੀਤ ਕੌਰ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਈਮੇਲ ਰਾਹੀਂ ਭੇਜੀ ਗਈ ਇੱਕ ਧਮਕੀ ਤੋਂ ਬਾਅਦ ਉਹ ਆਪਣੇ ਨਾਲ ਹੁਣ ਬੋਡੀਗਾਰਡ ਰੱਖਣ ਤੇ ਮਜਬੂਰ ਹਨ। ਉਹਨਾਂ ਦੇ ਮੁਤਾਬਿਕ, ਧਮਕੀ ਭੇਜਣ ਵਾਲੇ ਨੇ ਈ-ਮੇਲ ਵਿੱਚ ਲਿੱਖਿਆ ‘ਵਾਚ ਯੂਅਰ ਬੈਕ’। ਯੂਕੇ ਦੇ ਬਰਮਿੰਘਮ ਚ ਐਜਬਸਟਨ ਤੋਂ ਲੇਬਰ ਪਾਰਟੀ ਦੀ ਸੀਨੀਅਰ ਐਮਪੀ ਪ੍ਰੀਤ ਕੌਰ ਗਿੱਲ ਦਾ ਕਹਿਣਾ ਹੈ ਕਿ ਧਮਕੀ ਮਿਲਣ ਮਗਰੋਂ ਹੁਣ ਉਹ ਬੋਡੀਗਾਰਡ ਦੇ ਨਾਲ ਆਪਣੇ ਹਲਕੇ ਵਿੱਚ ਜਾਂਦੇ ਹਨ।

ਧਮਕੀ ਸਿੱਧੇ ਤੌਰ ‘ਤੇ ਦਿੱਤੀ ਗਈ

ਉਹਨਾਂ ਦਾ ਕਹਿਣਾ ਹੈ, ਇਹ ਧਮਕੀ ਮੈਨੂੰ ਸਿੱਧੇ ਤੌਰ ‘ਤੇ ਦਿੱਤੀ ਗਈ ਹੈ। ਇਹ ਧਮਕੀ ਮੇਰੇ ਲਈ ਜ਼ਿਆਦਾ ਚਿੰਤਾ ਵਾਲੀ ਗੱਲ ਇਸ ਕਰਕੇ ਵੀ ਹੈ ਕਿ ਮੈਂ ਆਪਣੀਆਂ ਧੀਆਂ ਨਾਲ ਹਲਕੇ ਵਿੱਚ ਮੌਜੂਦ ਰਹਿੰਦੀ ਹਾਂ। ਮੇਰਾ ਪਰਿਵਾਰ ਵੀ ਉੱਥੇ ਹੀ ਰਹਿੰਦਾ ਹੈ। ਜਿਸ ਤਰ੍ਹਾਂ ਦਾ ਕੰਮ ਸਾਨੂੰ ਲੋਕਾਂ ਦੇ ਵਿੱਚ ਜਾਕੇ ਕਰਨਾ ਪੈਂਦਾ ਹੈ, ਉਸ ਕਰਕੇ ਵੀ ਮੈਂ ਬੜੀ ਫ਼ਿਕਰਮੰਦ ਹਾਂ। ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ, ਪਰ ਜਦੋਂ ਤੁਸੀਂ ਅਜਿਹੇ ਸੂਰਤੇਹਾਲ ਵਿੱਚ ਪੈ ਜਾਂਦੇ ਹੋ ਤਾਂ ਤੁਹਾਨੂੰ ਸਮਰਥਨ ਵੀ ਜ਼ਿਆਦਾ ਨਹੀਂ ਮਿਲਦਾ। ਮੈਨੂੰ ਸਿੱਧੇ ਤੌਰ ਤੇ ਦਿੱਤੀ ਗਈ ਧਮਕੀ ਮੇਰੇ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ ਅਤੇ ਮੈਂ ਹੁਣ ਆਪਣੇ ਅਤੇ ਆਪਣੇ ਪਰਿਵਾਰ ਨੂੰ ਲੈ ਕੇ ਬੜੀ ਫ਼ਿਕਰਮੰਦ ਹਾਂ।

ਭੇਜਣ ਵਾਲੇ ਦਾ ਈਮੇਲ ਐਡਰੈੱਸ ਵੈਧ ਅਤੇ ਅਸਲੀ :

ਉਨ੍ਹਾਂ ਵੱਲੋਂ ਅੱਗੇ ਦੱਸਿਆ ਗਿਆ, ਮਹਿਲਾ ਹੋਣ ਦੇ ਬਾਵਜੂਦ ਜਦੋਂ ਤੁਸੀਂ ਅੱਗੇ ਵਧ ਰਹੇ ਹੋਂ, ਨਾਇਨਸਾਫੀ ਦੇ ਖਿਲਾਫ਼ ਆਵਾਜ਼ ਚੁੱਕਦੇ ਹੋਂ ਅਤੇ ਆਪਣੇ ਹਲਕੇ ਦੇ ਮਸਲਿਆਂ ਨੂੰ ਜ਼ੋਰ-ਸ਼ੋਰ ਨਾਲ ਚੁੱਕਦੇ ਹੋਂ ਤਾਂ ਕੁਝ ਲੋਕਾਂ ਵੱਲੋਂ ਤੁਹਾਡੇ ਨਾਲ ਅਜਿਹਾ ਦੁਰਵਿਵਹਾਰ ਕੀਤਾ ਜਾਂਦਾ ਹੈ। ਅਸਲ ਵਿੱਚ ਪ੍ਰੀਤ ਕੌਰ ਗਿੱਲ ਨੂੰ ਜਿਸ ਈਮੇਲ ਐਡਰੈੱਸ ਰਾਹੀਂ ਧਮਕੀ ਭੇਜੀ ਗਈ ਹੈ ਉਹ ਵੈਧ ਅਤੇ ਅਸਲੀ ਹੈ, ਜਦਕਿ ਅਜਿਹੀ ਧਮਕੀ ਭਰੀਆਂ ਈਮੇਲਾਂ ਆਮਤੌਰ ਤੇ ਫ਼ਰਜ਼ੀ ਐਡਰੈੱਸ ਰਾਹੀਂ ਭੇਜੀਆਂ ਜਾਂਦੀਆਂ ਹਨ।ਪ੍ਰੀਤ ਕੌਰ ਗਿੱਲ ਇਸ ਤੋਂ ਪਹਿਲਾਂ ਵੀ ਨਫ਼ਰਤੀ ਮੁਹਿੰਮ ਦੀ ਜਦ ਵਿੱਚ ਆਉਂਦੇ ਰਹੇ ਹਨ ਅਤੇ ਹੁਣ ਉਹਨਾਂ ਦਾ ਕਹਿਣਾ ਹੈ, ਮੈਨੂੰ ਇਸ ਗੱਲ ਦਾ ਯਕੀਨ ਨਹੀਂ ਹੋ ਪਾ ਰਿਹਾ ਕਿ ਇਹ ਵਿਅਕਤੀ ਆਪਣੇ ਕੰਮਕਾਜ ਦੇ ਠਿਕਾਣੇ ਤੋਂ ਆਪਣੀ ਈ-ਮੇਲ ਦੀ ਵਰਤੋਂ ਕਰਕੇ ਮੈਨੂੰ ਇਸ ਤਰ੍ਹਾਂ ਦੀ ਧਮਕੀ ਭਰੀ ਮੇਲ ਭੇਜ ਸਕਦਾ ਹੈ।ਪ੍ਰੀਤ ਕੌਰ ਗਿੱਲ ਨੇ ਹੁਣ ਇਸ ਘਟਨਾ ਦੀ ਜਾਣਕਾਰੀ ਉੱਥੇ ਵੈਸਟ ਮਿਡਲੈਂਡਸ ਪੁਲਿਸ ਨੂੰ ਦੇ ਦਿੱਤੀ ਹੈ।

ਪੀੜਤਾਂ ਨੂੰ ਜ਼ਿਆਦਾ ਤਵੱਜੋ ਨਾ ਦੇਣ ਦਾ ਆਰੋਪ

ਦੱਸ ਦਈਏ ਕਿ ਯੂਕੇ ਵਿੱਚ ‘ਸੈਕਸੂਅਲ ਹਰਾਸਮੈਂਟ’ ਦੇ ਪੀੜਤਾਂ ਨੂੰ ਜ਼ਿਆਦਾ ਤਵੱਜੋ ਨਾ ਦੇਣ ਦਾ ਆਰੋਪ ਹਾਲ ਹੀ ‘ਚ ਬ੍ਰਿਟਿਸ਼ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਦੇ ਉੱਤੇ ਲੱਗਿਆ ਸੀ। ਦਰਅਸਲ, ਅੰਤਰਰਾਸ਼ਟਰੀ ਵਿਕਾਸ ਨੂੰ ਸਮਰਪਤ ‘ਸ਼ੈਡੋ ਸਕੱਤਰ ਫ਼ਾਰ ਸਟੇਟ’ ਵੱਲੋਂ ਉੱਥੇ ਦੇ ਗੁਰੂਦੁਆਰਿਆਂ ਵਿੱਚ ‘ਸੈਕਸੂਅਲ ਹਰਾਸਮੈਂਟ’ ਦੇ ਪੀੜਤਾਂ ਨੂੰ ਜ਼ਿਆਦਾ ਤਵੱਜੋ ਨਾ ਦੇਣ ਦਾ ਆਰੋਪ ਲਾਉਂਦਿਆਂ ਸਬੰਧਤ ਗਰੁੱਪ ਤੇ ਵਟਸਐਪ ਮੈਸਜਾਂ ਦੀ ਝੜੀ ਲਾ ਦਿੱਤੀ ਗਈ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...