ਪੰਜਾਬ ਦੀ ਵੱਡੀ ਖਬਰ : ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮੁੜ ਤੋਂ ਧਮਕੀ ਮਿਲੀ ਹੈ। ਈ-ਮੇਲ ਰਾਹੀਂ ਮਿਲੀ ਧਮਕੀ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਿਸ ਮੇਲ ਭੇਜਣ ਵਾਲੇ ਦੀ ਭਾਲ ਵਿੱਚ ਜੁੱਟ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਮੂਸੇਵਾਲੇ ਦੇ ਪਿਤਾ
ਬਲਕੌਰ ਸਿੰਘ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਭਾਵੁਕ ਹੋਏ ਬਲਕੌਰ ਸਿੰਘ, ਝਲਕਿਆ ਪੁੱਤ ਦੇ ਦੂਰ ਹੋਣ ਦਾ ਦੁੱਖਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਮੇਲ ਵਿੱਚ ਮੂਸੇਵਾਲੇ ਦੀ ਮੌਤ ਦਾ ਜਿੰਮੇਵਾਰ ਲਾਰੇਂਸ ਬਿਸ਼ਨੋਈ ਨੂੰ ਨਾ ਠਹਿਰਾਉਣ ਦੀ ਗੱਲ ਕਹੀ ਗਈ ਹੈ ਅਤੇ ਇਸ ਲਈ ਉਨ੍ਹਾਂ ਨੂੰ 25 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਲਾਰੇਂਸ ਬਿਸ਼ਨੋਈ ਦਾ ਨਾਂ ਨਾ ਲੈਣ ਦੀ ਨਸੀਹਤ
ਸੂਤਰਾਂ ਦੱਸਦੇ ਹਨ ਕਿ ਈ-ਮੇਲ ਵਿੱਚ ਬਾਲੀਵੁੱਡ ਐਕਟਰ ਸਲਮਾਨ ਖਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮੇਲ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਸਲਮਾਨ ਖਾਨ ਦੀ ਵੀ ਰੇਕੀ ਕੀਤੀ ਗਈ ਸੀ। ਧਮਕੀ ਭਰੀ ਮੇਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ
ਲਾਰੇਂਸ ਬਿਸ਼ਨੋਈ ਦਾ ਨਾਂ ਵਾਰ-ਵਾਰ ਲੈਣਾ ਬੰਦ ਕਰਨ, ਨਹੀਂ ਤਾਂ ਨਤੀਜੇ ਬਹੁਤ ਹੀ ਭਿਆਨਕ ਹੋਣਗੇ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ 25 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਜੇਕਰ ਉਨ੍ਹਾਂ ਨੇ ਮੁੜ ਤੋਂ ਬਿਸ਼ਨੋਈ ਦਾ ਨਾਂ ਲਿਆ ਤਾਂ ਉਸ ਤੋਂ ਬਾਅਦ ਉਹ ਆਪਣੀ ਮੌਤ ਲਈ ਆਪ ਜਿੰਮੇਦਾਰ ਹੋਣਗੇ।
ਜੋਧਪੁਰ ਤੋਂ ਭੇਜੀ ਗਈ ਮੇਲ – ਪੁਲਿਸ
ਪੁਲਿਸ ਸੂਤਰਾਂ ਦੀ ਮੰਨੀਏ ਤਾਂ ਇਹ ਮੇਲ ਰਾਜਸਥਾਨ ਦੇ ਜੋਧਪੁਰ ਸ਼ਹਿਰ ਦੇ ਨੇੜਿਓ ਭੇਜੀ ਗਈ ਆਈ ਹੈ। ਪੁਲਿਸ ਮੇਲ ਭੇਜਣ ਵਾਲੇ ਦੀ ਭਾਲ ਲਈ ਆਪਣੇ ਸਾਈਬਰ ਸੈਲ ਦੀ ਮਦਦ ਲੈ ਰਹੀ ਹੈ। ਮਾਨਸਾ ਪੁਲਿਸ ਮੇਲ ਭੇਜਣ ਵਾਲਿਆਂ ਨੂੰ ਫੜਨ ਲਈ ਰਾਜਸਥਾਨ ਵਿੱਚ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ।
19 ਮਾਰਚ ਨੂੰ ਮੂਸੇਵਾਲੇ ਦੀ ਪਹਿਲੀ ਬਰਸੀ
ਦੱਸ ਦੇਈਏ ਕਿ ਮਾਨਸਾ ਦੀ ਦਾਣਾ ਮੰਡੀ ਵਿਖੇ 19 ਮਾਰਚ ਨੂੰ
ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮੂਸੇਵਾਲਾ ਦਾ ਪਿਤਾ ਨੇ ਬਰਸੀ ਦੋ ਪ੍ਰੋਗਰਾਮ ਲਈ ਪੂਰੇ ਪੰਜਾਬ ਨੂੰ ਸੱਦਾ ਦਿੱਤਾ ਹੈ। ਜਿਸ ਤੋਂ ਬਾਅਦ ਇਸ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿਚ ਲੋਕਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ।
ਬਲਕੌਰ ਸਿੰਘ ਨੇ ਇਨਸਾਫ ਲਈ ਮੰਗਿਆ ਸੀ ਫੈਨਸ ਦਾ ਸਾਥ
ਬੀਤੇ ਦਿਨੀਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਕਿਹਾ ਸੀ ਕਿ ਹੁਣ ਤੁਸੀਂ ਹੀ ਮੇਰੇ ਲਈ ਇਨਸਾਫ ਮਸ਼ਾਲ ਬਣ ਕੇ ਆਉਗੇ ਅਤੇ ਤੁਹਾਡੇ ਹੀ ਸਾਥ ਨਾਲ ਸਰਕਾਰਾਂ
ਇਨਸਾਫ਼ ਦੇਣ ਲਈ ਮਜਬੂਰ ਹੋਣਗੀਆਂ। ਮੈਂ ਨਹੀਂ ਕਹਿੰਦਾ ਕਿ ਕਿਸੇ ਦਾ ਵੀ ਪੁੱਤ ਮਰਵਾਇਆ ਜਾਵੇ, ਪਰ ਮੇਰੇ ਪੁੱਤ ਦੀ ਮੌਤ ਦਾ ਮੈਨੂੰ ਜ਼ਰੂਰ ਇਨਸਾਫ ਮਿਲੇ। ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ਘਰ-ਘਰ ਜਾ ਕੇ ਮੰਗਤਾ ਬਣ ਕੇ ਅਪੀਲ ਕਰਨਗੇ, ਤਾਂ ਜੋ ਉਨ੍ਹਾਂ ਦੀ ਆਵਾਜ ਸਰਕਾਰਾਂ ਤੱਕ ਪਹੁੰਚ ਸਕੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ