Quad Summit 2023: ਅਮਰੀਕਾ ਵਿੱਚ ਤੁਸੀਂ ਬਹੁਤ ਮਸ਼ਹੂਰ ਹੋ, ਤੁਹਾਡਾ ਆਟੋਗ੍ਰਾਫ ਚਾਹੀਦਾ ਹੈ- ਕਵਾਡ ਮੀਟਿੰਗ ‘ਚ ਪੀਐਮ ਮੋਦੀ ਨੂੰ ਬੋਲੇ ਜੋਅ ਬਾਇਡਨ
ਜਾਪਾਨ ਵਿੱਚ ਕਵਾਡ ਸਮਿਟ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਪੀਐਮ ਨਰਿੰਦਰ ਮੋਦੀ ਨੂੰ ਕਿਹਾ ਕਿ ਅਮਰੀਕਾ ਵਿੱਚ ਤੁਹਾਡੇ ਪ੍ਰੋਗਰਾਮ ਦੀ ਮੰਗ ਹੈ। ਪ੍ਰਭਾਵਸ਼ਾਲੀ ਲੋਕਾਂ ਦੀਆਂ ਇੰਨੀਆਂ ਬੇਨਤੀਆਂ ਹਨ ਕਿ ਮੇਰੇ ਸਾਹਮਣੇ ਇੱਕ ਚੁਣੌਤੀ ਖੜ੍ਹੀ ਹੋ ਗਈ ਹੈ।
Quad Summit 2023: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ (Joe Biden) ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਨ ਹੋ ਗਏ ਹਨ। ਜੋਅ ਬਿਡੇਨ ਨੇ ਜਾਪਾਨ ‘ਚ ਜੀ-7 ਸਿਖਰ ਸੰਮੇਲਨ ਦੌਰਾਨ ਕਵਾਡ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੋਂ ਉਨ੍ਹਾਂ ਦਾ ਆਟੋਗ੍ਰਾਫ ਮੰਗਿਆ। ਸੂਤਰਾਂ ਮੁਤਾਬਕ ਕਵਾਡ ਮੀਟਿੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਤੁਹਾਡਾ ਆਟੋਗ੍ਰਾਫ ਲੈਣਾ ਚਾਹਿਦਾ ਹੈ।
ਮੀਟਿੰਗ ਵਿੱਚ ਬਿਡੇਨ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਸਮਾਗਮ ਨੂੰ ਲੈ ਕੇ ਦੇਸ਼ ਦੇ ਪ੍ਰਭਾਵਸ਼ਾਲੀ ਲੋਕਾਂ ਤੋਂ ਇੰਨੀਆਂ ਬੇਨਤੀਆਂ ਪ੍ਰਾਪਤ ਹੋਈਆਂ ਹਨ ਕਿ ਉਨ੍ਹਾਂ ਦੇ ਸਾਹਮਣੇ ਇੱਕ ਚੁਣੌਤੀ ਖੜ੍ਹੀ ਹੋ ਗਈ ਹੈ। ਤੁਸੀਂ ਅਮਰੀਕਾ ਵਿੱਚ ਬਹੁਤ ਮਸ਼ਹੂਰ ਹੋ। ਮੈਂ ਤੁਹਾਡਾ ਆਟੋਗ੍ਰਾਫ ਲੈਣਾ ਚਾਹੁੰਦਾ ਹਾਂ। ਕਵਾਡ (Quad Summit) ਦੀ ਇਸ ਬੈਠਕ ‘ਚ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ।
ਇਸ ਦੇ ਨਾਲ ਹੀ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀ ਪੀਐਮ ਮੋਦੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਸਿਡਨੀ ਵਿੱਚ ਉਨ੍ਹਾਂ ਦੇ ਪ੍ਰੋਗਰਾਮ ਲਈ ਹਾਲ ਬਹੁਤ ਛੋਟਾ ਸੀ। ਕਮਿਊਨਿਟੀ ਰਿਸੈਪਸ਼ਨ ਹਾਲ ਦੀ ਸਮਰੱਥਾ 20 ਹਜ਼ਾਰ ਲੋਕਾਂ ਦੀ ਸੀ, ਉਸ ਤੋਂ ਬਾਅਦ ਵੀ ਅਸੀਂ ਲੋਕਾਂ ਦੀ ਮੰਗ ਪੂਰੀ ਨਹੀਂ ਕਰ ਸਕੇ।


