ਦੁਨੀਆ ਦੇ ਤਾਕਤਵਰ ਦੇਸ਼ਾਂ ਨੇ ਇਜ਼ਰਾਈਲ ਨੂੰ ਦਿੱਤਾ ਝਟਕਾ! UNSC ਬੈਠਕ ‘ਚ ਕੀ ਲਿਆ ਗਿਆ ਫੈਸਲਾ?
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਹਮਾਸ ਦੇ ਹਾਲ ਹੀ ਦੇ ਹਮਲਿਆਂ 'ਤੇ ਚਰਚਾ ਕਰਨ ਲਈ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿੱਚ ਕੁਝ ਦੇਸ਼ਾਂ ਨੇ ਇਸ ਹਮਲੇ ਦੀ ਨਿੰਦਾ ਕੀਤਾ। ਲਗਭਗ ਸਾਰੇ ਦੇਸ਼ਾਂ ਨੇ ਗੱਲਬਾਤ ਰਾਹੀਂ ਮਸਲੇ ਦਾ ਹਲ ਕੱਢਣ ਦੀ ਅਪੀਲ ਕੀਤੀ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਹਮਾਸ ਦੇ ਇਜ਼ਰਾਈਲ (Israel) ‘ਤੇ ਹਮਲੇ ਨੂੰ ਲੈ ਕੇ ਹੰਗਾਮੀ ਬੈਠਕ ਬੁਲਾਈ ਹੈ। ਅਮਰੀਕਾ ਨੇ ਅਪੀਲ ਕੀਤੀ ਕਿ ਕੌਂਸਲ ਦੇ ਸਾਰੇ 15 ਮੈਂਬਰ ਇਨ੍ਹਾਂ ਹਮਲਿਆਂ ਦੀ ਸਖ਼ਤ ਨਿਖੇਧੀ ਕਰਨ। ਇਸ ਮੀਟਿੰਗ ‘ਚ ਤੁਰੰਤ ਕੋਈ ਕਾਰਵਾਈ ਕਰਨ ਦਾ ਫੈਸਲਾ ਨਹੀਂ ਲਿਆ ਗਿਆ। ਬੈਠਕ ਤੋਂ ਬਾਅਦ ਅਮਰੀਕਾ ਦੇ ਉਪ ਰਾਜਦੂਤ ਰਾਬਰਟ ਵੁੱਡ ਨੇ ਕਿਹਾ ਕਿ ਹਾਲਾਂਕਿ ਵੱਡੀ ਗਿਣਤੀ ਵਿਚ ਦੇਸ਼ਾਂ ਨੇ ਹਮਾਸ ਹਮਲੇ ਦੀ ਨਿੰਦਾ ਕੀਤੀ ਹੈ, ਪਰ ਸਾਰੇ ਪ੍ਰੀਸ਼ਦ ਦੇ ਮੈਂਬਰ ਨਿੰਦਾ ਵਿਚ ਸ਼ਾਮਲ ਨਹੀਂ ਹੋਏ।
ਹਾਲਾਂਕਿ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਸੇ ਦੇਸ਼ ਦਾ ਨਾਂਅ ਨਹੀਂ ਲਿਆ, ਪਰ ਸੰਕੇਤ ਦਿੱਤਾ ਕਿ ਮੈਂਬਰਾਂ ਵਿੱਚੋਂ ਇੱਕ ਨੇ ਇਸਦੀ ਪੂਰੀ ਤਰ੍ਹਾਂ ਨਿੰਦਾ ਨਹੀਂ ਕੀਤੀ। ਰੂਸ (Russia) ਦੇ ਸੰਯੁਕਤ ਰਾਸ਼ਟਰ ਰਾਜਦੂਤ ਵੈਸੀਲੀ ਨੇਬੇਨਜ਼ੀਆ ਨੇ ਸਪੱਸ਼ਟ ਕੀਤਾ ਕਿ ਰੂਸ ਨੇ ਨਾਗਰਿਕਾਂ ‘ਤੇ ਸਾਰੇ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਅਮਰੀਕੀਆਂ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ। ਨੇਬੇਨਜ਼ੀਆ ਨੇ ਦਹਾਕਿਆਂ ਤੋਂ ਚੱਲ ਰਹੇ ਸੰਘਰਸ਼ ਨੂੰ ਸੁਲਝਾਉਣ ਲਈ ਜੰਗ ਦੇ ਤੁਰੰਤ ਰੋਕ, ਜੰਗਬੰਦੀ ਅਤੇ ਗੱਲਬਾਤ ਦੀ ਲੋੜ ‘ਤੇ ਜ਼ੋਰ ਦਿੱਤਾ।