ਯੂਕਰੇਨ ‘ਤੇ ਰੂਸੀ ਡਰੋਨ ਹਮਲਿਆਂ ‘ਚ 10 ਲੋਕਾਂ ਦੀ ਮੌਤ, ਮਾਸਕੋ ਦਾ ਦਾਅਵਾ- 1246 ਯੂਕਰੇਨੀ ਡਰੋਨ ਡੇਗੇ
ਯੂਕਰੇਨ ਦੀ ਸਟੇਟ ਐਮਰਜੈਂਸੀ ਸਰਵਿਸ ਮੁਤਾਬਕ ਉੱਤਰੀ ਚੇਰਨੀਹੀਵ ਖੇਤਰ ਦੇ ਨਿਝਿਨ 'ਚ ਇੱਕ ਅਦਾਰੇ 'ਤੇ ਹੋਏ ਰੂਸੀ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋ ਗਏ। ਉੱਥੇ ਹੀ ਰਾਜਧਾਨੀ ਕੀਵ 'ਚ ਇੱਕ ਮਹਿਲਾ ਦੀ ਮੌਤ ਹੋਈ ਤੇ ਘੱਟੋ-ਘੱਟ 4 ਲੋਕ ਜ਼ਖ਼ਮੀ ਹੋਏ ਹਨ।
ਯੂਕਰੇਨ 'ਤੇ ਰੂਸੀ ਡਰੋਨ ਹਮਲੇ
ਰੂਸ ਤੇ ਯੂਕਰੇਨ ਵਿਚਾਲੇ ਹਵਾਈ ਹਮਲਿਆਂ ਦਾ ਸਿਲਸਿਲਾ ਹੋਰ ਤੇਜ਼ ਹੋ ਗਿਆ ਹੈ। ਅਧਿਕਾਰੀਆਂ ਮੁਤਾਬਕ ਸ਼ਨੀਵਾਰ ਨੂੰ ਯੂਕਰੇਨ ਭਰ ‘ਚ ਹੋਏ ਰੂਸੀ ਡਰੋਨ ਹਮਲਿਆਂ ‘ਚ ਘੱਟੋ-ਘੱਟ 10 ਨਾਗਰਿਕਾਂ ਦੀ ਮੌਤ ਹੋ ਗਈ। ਦੂਜੇ ਪਾਸੇ, ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਰਾਤ ਭਰ ‘ਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਣਤੀ ਦੇ ਕਰੀਬ ਯੂਕਰੇਨੀ ਡਰੋਨਾਂ ਨੂੰ ਡੇਗਿਆ ਹੈ।
ਯੂਕਰੇਨ ‘ਚ ਹਮਲਿਆਂ ਕਾਰਨ ਭਾਰੀ ਨੁਕਸਾਨ, ਨਾਗਰਿਕਾਂ ਦੀ ਮੌਤ
ਯੂਕਰੇਨ ਦੀ ਸਟੇਟ ਐਮਰਜੈਂਸੀ ਸਰਵਿਸ ਮੁਤਾਬਕ ਉੱਤਰੀ ਚੇਰਨੀਹੀਵ ਖੇਤਰ ਦੇ ਨਿਝਿਨ ‘ਚ ਇੱਕ ਅਦਾਰੇ ‘ਤੇ ਹੋਏ ਰੂਸੀ ਹਮਲੇ ‘ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋ ਗਏ। ਉੱਥੇ ਹੀ ਰਾਜਧਾਨੀ ਕੀਵ ‘ਚ ਇੱਕ ਮਹਿਲਾ ਦੀ ਮੌਤ ਹੋਈ ਤੇ ਘੱਟੋ-ਘੱਟ 4 ਲੋਕ ਜ਼ਖ਼ਮੀ ਹੋਏ ਹਨ।
ਕਬਜ਼ੇ ਵਾਲੇ ਜ਼ਾਪੋਰਿਜ਼ੀਆ ‘ਚ ਹਸਪਤਾਲ ਦੀ ਗੱਡੀ ‘ਤੇ ਹਮਲਾ
ਰੂਸ ਦੇ ਕਬਜ਼ੇ ਵਾਲੇ ਦੱਖਣੀ ਜ਼ਾਪੋਰਿਜ਼ੀਆ ਖੇਤਰ ‘ਚ ਕ੍ਰੇਮਲਿਨ ਸਮਰਥਕ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਯੂਕਰੇਨੀ ਡਰੋਨ ਹਸਪਤਾਲ ਦੀ ਗੱਡੀ ਨਾਲ ਟਕਰਾ ਗਿਆ। ਇਸ ਹਮਲੇ ‘ਚ ਇੱਕ ਨਰਸ ਤੇ ਇੱਕ ਡਰਾਈਵਰ ਦੀ ਮੌਤ ਹੋ ਗਈ, ਜਦਕਿ ਫਰੰਟਲਾਈਨ ਹਸਪਤਾਲ ਦੇ ਮੁੱਖ ਡਾਕਟਰ ਸਮੇਤ ਦੋ ਹੋਰ ਲੋਕ ਜ਼ਖ਼ਮੀ ਹੋ ਗਏ।
ਊਰਜਾ ਢਾਂਚੇ ਨੂੰ ਬਣਾਇਆ ਨਿਸ਼ਾਨਾ
ਯੂਕਰੇਨੀ ਹਵਾਈ ਸੈਨਾ ਨੇ ਦੱਸਿਆ ਕਿ ਰਾਤ ਭਰ ਦਾਗੇ ਗਏ 162 ਰੂਸੀ ਡਰੋਨਾਂ ‘ਚੋਂ 141 ਨੂੰ ਨਸ਼ਟ ਕਰ ਦਿੱਤਾ ਗਿਆ। ਹਾਲਾਂਕਿ, ਕੀਵ ਨੇੜੇ ਬਿਲਾ ਤਸੇਰਕਵਾ ਸ਼ਹਿਰ ‘ਚ ਰਾਤ ਸਮੇਂ ਹੋਏ ਹਮਲੇ ‘ਚ 3 ਲੋਕ ਜ਼ਖ਼ਮੀ ਹੋ ਗਏ। ਰੂਸੀ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਫੌਜ ਨੇ ਸ਼ਨੀਵਾਰ ਦੁਪਹਿਰ ਨੂੰ ਬਿਲਾ ਤਸੇਰਕਵਾ ‘ਚ ਇੱਕ ਹੀਟ ਐਂਡ ਪਾਵਰ ਪਲਾਂਟ ਅਤੇ ਕੀਵ ਵਿਚ ਇੱਕ ਬਿਜਲੀ ਸਬ-ਸਟੇਸ਼ਨ ਨੂੰ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ
ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਸ਼ਹਿਰ ਦੇ ਕੁਝ ਹਿੱਸਿਆਂ ‘ਚ ਬਿਜਲੀ ਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਚਿਤਾਵਨੀ ਦਿੱਤੀ ਹੈ। ਯੂਕਰੇਨ ਲੰਬੇ ਸਮੇਂ ਤੋਂ ਰੂਸ ‘ਤੇ ਸਰਦੀਆਂ ਤੋਂ ਪਹਿਲਾਂ ਉਸ ਦੇ ਬਿਜਲੀ ਗਰਿੱਡ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਉਂਦਾ ਆ ਰਿਹਾ ਹੈ।
1246 ਯੂਕਰੇਨੀ ਡਰੋਨ ਡੇਗੇ,ਰੂਸ ਦਾ ਦਾਅਵਾ
ਰੂਸੀ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦੀ ਫੌਜ ਨੇ ਰਾਤ ਭਰ ‘ਚ 1246 ਯੂਕਰੇਨੀ ਡਰੋਨਾਂ ਨੂੰ ਮਾਰ ਗਿਰਾਇਆ ਹੈ। ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਮੁਤਾਬਕ ਅੱਠ ਘੰਟਿਆਂ ਦੇ ਅੰਦਰ ਮਾਸਕੋ ਵੱਲ ਆ ਰਹੇ 123 ਡਰੋਨਾਂ ਨੂੰ ਨਸ਼ਟ ਕੀਤਾ ਗਿਆ। ਸ਼ੁੱਕਰਵਾਰ ਸ਼ਾਮ ਤੋਂ ਹੁਣ ਤੱਕ ਕੁੱਲ 462 ਡਰੋਨ ਮਾਸਕੋ ਖੇਤਰ ਵੱਲ ਵਧੇ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਨੂੰ ਨਕਾਰਾ ਕਰ ਦਿੱਤਾ ਗਿਆ।
ਤੇਲ ਰਿਫਾਇਨਰੀ ਅਤੇ ਪਾਈਪਲਾਈਨ ਜੰਕਸ਼ਨ ‘ਤੇ ਹਮਲਾ
ਦੱਖਣੀ ਰੋਸਤੋਵ ਖੇਤਰ ਦੇ ਗਵਰਨਰ ਯੂਰੀ ਸਲਿਊਸਰ ਨੇ ਦੱਸਿਆ ਕਿ ਨੋਵੋਸ਼ਾਖਤਿੰਸਕ ਸ਼ਹਿਰ ਸਮੇਤ ਪੂਰੇ ਖੇਤਰ ‘ਚ 50 ਤੋਂ ਵੱਧ ਡਰੋਨ ਡੇਗੇ ਗਏ ਹਨ। ਹਾਲਾਂਕਿ, ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ ‘ਤੇ ਰੂਸੀ ਤੇ ਯੂਕਰੇਨੀ ਨਿਊਜ਼ ਚੈਨਲਾਂ ਨੇ ਦਾਅਵਾ ਕੀਤਾ ਕਿ ਕੁਝ ਡਰੋਨ ਯੂਕਰੇਨੀ ਸਰਹੱਦ ਤੋਂ 20 ਕਿਲੋਮੀਟਰ ਦੂਰ ਸਥਿਤ ਨੋਵੋਸ਼ਾਖਤਿੰਸਕ ਦੀ ਪ੍ਰਮੁੱਖ ਤੇਲ ਰਿਫਾਇਨਰੀ ਨਾਲ ਟਕਰਾਏ, ਜਿਸ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ।
ਤੇਲ ਪਾਈਪਲਾਈਨਾਂ ਦੇ ਜੰਕਸ਼ਨ ਨੂੰ ਨਿਸ਼ਾਨਾ ਬਣਾਇਆ
ਪੂਰਬੀ ਸਮਾਰਾ ਖੇਤਰ ਦੇ ਗਵਰਨਰ ਵਿਆਚੇਸਲਾਵ ਫੇਦੋਰਿਸ਼ਚੇਵ ਨੇ ਕਿਹਾ ਕਿ ਉਦਯੋਗਿਕ ਅਦਾਰਿਆਂ ‘ਤੇ ਹੋਏ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਟੈਲੀਗ੍ਰਾਮ ਚੈਨਲਾਂ ਮੁਤਾਬਕ ਡਰੋਨਾਂ ਨੇ ਰੂਸੀ ਸਰਕਾਰੀ ਤੇਲ ਕੰਪਨੀ ਟ੍ਰਾਂਸਨੇਫਟ ਵੱਲੋਂ ਚਲਾਈਆਂ ਜਾਂਦੀਆਂ ਚਾਰ ਤੇਲ ਪਾਈਪਲਾਈਨਾਂ ਦੇ ਜੰਕਸ਼ਨ ਨੂੰ ਨਿਸ਼ਾਨਾ ਬਣਾਇਆ। ਇਸ ਮਹੀਨੇ ਇਸ ਥਾਂ ‘ਤੇ ਇਹ ਦੂਜਾ ਹਮਲਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਯੂਕਰੇਨ ਦੀ ਸਰਹੱਦ ਨਾਲ ਲੱਗਦੇ ਪੱਛਮੀ ਬ੍ਰਿਆਂਸਕ ਖੇਤਰ ‘ਚ ਇੱਕ ਕੰਪਨੀ ਦੀ ਬੱਸ ‘ਤੇ ਡਰੋਨ ਡਿੱਗਣ ਕਾਰਨ 9 ਲੋਕ ਜ਼ਖ਼ਮੀ ਹੋ ਗਏ।
ਯੂਕਰੇਨ ਦੀ ਜਵਾਬੀ ਕਾਰਵਾਈ
ਯੂਕਰੇਨ ਰੂਸ ਦੇ ਅੰਦਰੂਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਦੇਸ਼ ‘ਚ ਵਿਕਸਿਤ ਕੀਤੇ ਲੰਬੀ ਦੂਰੀ ਦੇ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ। ਇਸੇ ਕੜੀ ‘ਚ ਯੂਕਰੇਨ ਨੇ ਪਿਛਲੇ ਹਫ਼ਤੇ ਦੇ ਅੰਤ ‘ਚ ਲੀਬੀਆ ਦੀ ਇੱਕ ਬੰਦਰਗਾਹ ‘ਤੇ ਖੜ੍ਹੇ ਰੂਸੀ ਜਲ ਸੈਨਾ ਦੇ ਜਹਾਜ਼ ‘ਤੇ ਸਮੁੰਦਰੀ ਡਰੋਨਾਂ ਨਾਲ ਹਮਲਾ ਕੀਤਾ ਸੀ। Source: TV9Hindi.com
