ਤੂਫਾਨ ਦਾ ਕਹਿਰ, ਭਾਰੀ ਤਬਾਹੀ ਅਤੇ ਛੇ ਦੀ ਮੌਤ
ਅਮਰੀਕਾ ਦੇ ਅਲਬਾਮਾ ਸੂਬੇ 'ਚ ਤੂਫਾਨ ਦਾ ਕਹਿਰ ਟੁੱਟ ਪਿਆ ਹੈ। ਇਸ ਕਾਰਨ ਪੂਰੇ ਸੂਬੇ 'ਚ ਭਾਰੀ ਤਬਾਹੀ ਮਚ ਗਈ ਹੈ ਅਤੇ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਵੱਡੀ ਗਿਣਤੀ 'ਚ ਲੋਕ ਜਖਮੀ ਵੀ ਹੋਏ ਹਨ।

ਅਮਰੀਕਾ ਦੇ ਅਲਬਾਮਾ ਸੂਬੇ ‘ਚ ਤੂਫਾਨ ਦਾ ਕਹਿਰ ਟੁੱਟ ਪਿਆ ਹੈ। ਇਸ ਕਾਰਨ ਪੂਰੇ ਸੂਬੇ ‘ਚ ਭਾਰੀ ਤਬਾਹੀ ਮਚ ਗਈ ਹੈ ਅਤੇ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਵੱਡੀ ਗਿਣਤੀ ‘ਚ ਲੋਕ ਜਖਮੀ ਵੀ ਹੋਏ ਹਨ। ਅਮਰੀਕਾ ਦੇ ਅਲਬਾਮਾ ਸੂਬੇ ‘ਚ ਆਏ ਤੇਜ ਤੂਫਾਨ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਤੂਫਾਨ ਵਿੱਚ ਉੱਡਦਾ ਸਮਾਨ ਘਾਤਕ ਸਾਬਤ ਹੋਇਆ ਹੈ। ਇਸ ਸਮਾਨ ਹੇਠਾਂ ਦੱਬ ਕੇ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਲਬਾਮਾ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਅਲਾਬਾਮਾ ਦੇ ਔਟੌਗਾ, ਚੈਂਬਰਸ, ਡੱਲਾਸ, ਐਲਮੋਰ ਅਤੇ ਤੱਲਾਪੂਸਾ ਖੇਤਰ ਤੂਫਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ। ਸੂਬੇ ਦਾ ਵੱਡਾ ਹਿੱਸਾ ਹਨੇਰੇ ਵਿੱਚ ਡੁੱਬ ਗਿਆ ਹੈ। ਜਾਰਜੀਆ, ਮਿਸੀਸਿਪੀ ਅਤੇ ਅਲਾਬਾਮਾ ਵਿੱਚ ਬਿਜਲੀ ਪ੍ਰਣਾਲੀ ਟੁੱਟਣ ਕਾਰਨ ਲੋਕ ਬਿਨਾਂ ਰੌਸ਼ਨੀ ਤੋਂ ਰਹਿਣ ਲਈ ਮਜਬੂਰ ਹਨ।
ਤੂਫਾਨ ਕਾਰਨ ਹਵਾਈ ਸੇਵਾਵਾਂ ਵੀ ਪ੍ਰਭਾਵਿਤ
ਤੂਫਾਨ ਕਾਰਨ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਅਲਬਾਮਾ ਦੇ ਅਟਲਾਂਟਾ ਹਵਾਈ ਅੱਡੇ ਅਤੇ ਚਾਰਲੋਟ ਡਗਲਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 250 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਈ ਉਡਾਣਾਂ ‘ਚ ਦੇਰੀ ਹੋਈ ਹੈ। ਇਸ ਤੂਫ਼ਾਨ ਕਾਰਨ ਸੈਂਕੜੇ ਘਰਾਂ ਨੂੰ ਨੁਕਸਾਨ ਪੁੱਜਾ ਹੈ। ਮੋਰਗਨ ਕਾਊਂਟੀ ਸ਼ੈਰਿਫ ਦਫਤਰ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ‘ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।