Terrorists: ਪਾਕਿਸਤਾਨ ਵਿੱਚ 13 ਦਹਿਸ਼ਤਗਰਦ ਫੜੇ ਗਏ

Updated On: 

12 Mar 2023 15:58 PM

Thirteen Terrorists: ਇਹਨਾਂ ਦਹਿਸ਼ਤਗਰਦਾਂ ਨੂੰ ਸੂਬਾ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਫ਼ੜਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਲਾਹੌਰ ਵਿੱਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।

Terrorists: ਪਾਕਿਸਤਾਨ ਵਿੱਚ 13 ਦਹਿਸ਼ਤਗਰਦ ਫੜੇ ਗਏ

ਸੰਕੇਤਰ ਤਸਵੀਰ

Follow Us On

Lahore: ਪਾਕਿਸਤਾਨ ਦੀ ਲਾ ਇਨਫੋਰਸਮੈਂਟ ਏਜੰਸੀਆਂ ਵੱਲੋਂ ਕਲ ਸ਼ੁੱਕਰਵਾਰ 13 ਦਹਿਸ਼ਤਗਰਦ ਫੜੇ ਗਏ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ‘ਅਲਕਾਇਦਾ ਇਨ ਦ ਇੰਡੀਅਨ ਸਬ ਕਾਂਟੀਨੈਂਟ’- ਏਕਿਉਆਈਐਸ ਅਤੇ ਤਹਿਰੀਕੇ ਤਾਲਿਬਾਨ ਪਾਕਿਸਤਾਨ- ਟੀਟੀਪੀ ਗਰੁੱਪਾਂ ਨਾਲ ਜੁੜੇ ਹੋਏ ਹਨ। ਇੱਕ ਆਹਲਾ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਹਨਾਂ ਦਹਿਸ਼ਤਗਰਦਾਂ ਨੂੰ ਸੂਬਾ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਫ਼ੜਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਲਾਹੌਰ ਵਿੱਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ।

ਟਿਕਾਣਿਆਂ ‘ਤੇ ਛਾਪੇ ਮਾਰ ਕੇ ਫ਼ੜ ਲਿਆ

ਪੰਜਾਬ ਪੁਲਿਸ ਦੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ- ਸੀਟੀਡੀ ਦੇ ਪ੍ਰਵਕਤਾ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਕਿਉਆਈਐਸ ਨਾਲ ਜੁੜੇ 5 ਦਹਿਸ਼ਤਗਰਦਾਂ ਨੂੰ ਲਾਹੌਰ ਅਤੇ ਉਹਨਾਂ ਦੇ ਹੋਰ ਠਿਕਾਣਿਆਂ ‘ਤੇ ਛਾਪੇ ਮਾਰ ਕੇ ਫ਼ੜ ਲਿਆ ਗਿਆ। ਇਸੇ ਤਰਾਂ ਟੀਟੀਪੀ ਨਾਲ ਜੁੜੇ 5 ਦਹਿਸ਼ਤਗਰਦਾਂ, ਲਸ਼ਕਰ-ਏ-ਝੰਗਵੀ ਨਾਲ ਜੁੜੇ ਦੋ ਦਹਿਸ਼ਤਗਰਦਾਂ ਅਤੇ ਤਹਿਰੀਕੇ ਜ਼ਫ਼ਰੀਆ ਪਾਕਿਸਤਾਨ ਨਾਲ ਜੁੜੇ ਕੁਝ ਹੋਰ ਅੱਤਵਾਦੀਆਂ ਨੂੰ ਵੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਫੜਿਆ ਗਿਆ ਹੈ।

ਪੰਜਾਬ ਪ੍ਰੋਵਿੰਸ ਵਿੱਚ 59 ਖੂਫਿਆ ਕਾਰਵਾਈਆਂ

ਆਹਲਾ ਅਧਿਕਾਰੀ ਵੱਲੋਂ ਦੱਸਿਆ ਗਿਆ, ਦਹਿਸ਼ਤਗਰਦੀਤੇ ਬਿਹਤਰ ਤਰੀਕੇ ਨਾਲ ਕਾਬੂ ਪਾਉਣ ਲਈ ਸੀਟੀਡੀ ਪੰਜਾਬ ਵੱਲੋਂ ਪੂਰੇ ਪੰਜਾਬ ਪ੍ਰੋਵਿੰਸ ਵਿੱਚ 59 ਖੂਫਿਆ ਕਾਰਵਾਈਆਂ ਕਰਕੇ ਉਥੋਂ 13 ਦਹਿਸ਼ਤਗਰਦਾਂ ਨੂੰ ਕਾਬੂ ਕਰ ਲਿਆ ਗਿਆ। ਉਹਨਾਂ ਨੇ ਅੱਗੇ ਦੱਸਿਆ ਕਿ ਇਹਨਾਂ ਫੜੇ ਗਏ ਦਹਿਸ਼ਤਗਰਦਾਂ ਦੇ ਕੋਲੋਂ ਅਸਲਹਾ ਅਤੇ ਗੋਲੀ-ਬਰੂਦ, ਮੁਲਕ ਵਿੱਚ ਪ੍ਰਤਿਬੰਧਤ ਸੰਗਠਨਾਂ ਦੇ ਪੈਂਫ਼ਲੈਟ ਅਤੇ 10 ਕਿਤਾਬਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਕਦੀ ਵੀ ਜਪਤ ਕੀਤੀ ਗਈ ਹੈ।

ਹਮਲਾ ਕਰਨ ਦੀ ਫਿਰਾਕ ਵਿੱਚ ਸਨ

ਸੀਟੀਡੀ ਵੱਲੋਂ ਦੱਸਿਆ ਗਿਆ ਕਿ ਇਹ ਦਹਿਸ਼ਤਗਰਦ ਲਾਹੌਰ ਦੀਆਂ ਕੁਝ ਬੇਹੱਦ ਸੰਵੇਦਨਸ਼ੀਲ ਥਾਵਾਂ ਅਤੇ ਉਥੇ ਦੀਆਂ ਲਾ ਇਨਫੋਰਸਮੈਂਟ ਏਜੰਸੀਆਂ ਦੇ ਕਰਮਚਾਰੀਆਂ ‘ਤੇ ਹਮਲਾ ਕਰਨ ਦੀ ਫ਼ਿਰਾਕ ਵਿੱਚ ਸਨ। ਦੱਸ ਦਈਏ ਕਿ ਜਦੋਂ ਤੋਂ ਟੀਟੀਪੀ ਵੱਲੋਂ ਪਿਛਲੇ ਸਾਲ ਨਵੰਬਰ ਵਿੱਚ ਸਰਕਾਰ ਨਾਲ ਆਪਣੀ ‘ਜੰਗ ਬੰਦੀ’ ਖਤਮ ਕੀਤੀ ਗਈ ਹੈ ਉਦੋਂ ਤੋਂ ਲੈ ਕੇ ਇਸ ਦਹਿਸ਼ਤਗਰਦ ਗਰੁਪ ਨੇ ਪਾਕਿਸਤਾਨ ਵਿੱਚ ਆਪਣੇ ਅੱਤਵਾਦੀ ਹਮਲੇ ਤੇਜ਼ ਕਰ ਦਿੱਤੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ