AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਘੋੜਾ-ਬੱਗੀ ਹਾਦਸੇ ‘ਚ ਜਾਨ ਗੁਆਉਣ ਵਾਲੇ ਪਠਾਨਕੋਟ ਦੇ ਰੋਮਾਂਚ ਮਹਾਜਨ ਨੂੰ ਅਮਰੀਕਾ ਵਿੱਚ ਵੱਡਾ ਸਨਮਾਨ, PETA ਦੇ ਟ੍ਰੀ ਆਫ਼ ਲਾਈਫ਼ ਵਿੱਚ ਮਿਲੇਗੀ ਖਾਸ ਥਾਂ

Romanch Mahajan: ਦੁਨੀਆ ਦੀ ਸਭ ਤੋਂ ਵੱਡੀ ਪਸ਼ੂ ਅਧਿਕਾਰ ਸੰਸਥਾ PETA (ਪੀਪਲ ਫ਼ਾਰ ਦ ਐਥਿਕਲ ਟ੍ਰੀਟਮੈਂਟ ਆਫ਼ ਐਨੀਮਲਜ਼) ਵੱਲੋਂ ਇਹ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਵਾਲੇ ਰੋਮਾਂਚ ਪਹਿਲੇ ਭਾਰਤੀ ਹਨ। ਇਸ ਸਨਮਾਨ ਦੇ ਨਾਲ ਹੀ ਇਸੇ ਸਾਲ ਨਿਊਯਾਰਕ ਸਿਟੀ ਕੌਂਸਲ ਰੋਮਾਂਚ ਲਾਅ ਨਾਮਕ ਬਿੱਲ 'ਤੇ ਮੋਹਰ ਲਗਾਉਣ ਜਾ ਰਹੀ ਹੈ।

ਘੋੜਾ-ਬੱਗੀ ਹਾਦਸੇ 'ਚ ਜਾਨ ਗੁਆਉਣ ਵਾਲੇ ਪਠਾਨਕੋਟ ਦੇ ਰੋਮਾਂਚ ਮਹਾਜਨ ਨੂੰ ਅਮਰੀਕਾ ਵਿੱਚ ਵੱਡਾ ਸਨਮਾਨ, PETA ਦੇ ਟ੍ਰੀ ਆਫ਼ ਲਾਈਫ਼ ਵਿੱਚ ਮਿਲੇਗੀ ਖਾਸ ਥਾਂ
ਪਠਾਨਕੋਟ ਦੇ ਰੋਮਾਂਚ ਨੂੰ PETA ਦਾ ਖਾਸ ਸਨਮਾਨ Photo Credit : Social Media
tv9-punjabi
| Updated On: 09 Sep 2026 14:26 PM IST
Share

ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਪਠਾਨਕੋਟ ਦੇ ਰੋਮਾਂਚ ਮਹਾਜਨ ਨੂੰ ਅਮਰੀਕਾ ਵਿੱਚ ਮਰਨੋਪਰਾਂਤ ਵੱਡਾ ਸਨਮਾਨ ਮਿਲਿਆ ਹੈ। PETA ਨੇ ਆਪਣੇ ਮੁੱਖ ਦਫ਼ਤਰ ਸਥਿਤ ਟ੍ਰੀ ਆਫ਼ ਲਾਈਫ਼ ਮੈਮੋਰੀਅਲ ਵਿੱਚ ਰੋਮਾਂਚ ਦੀ ਯਾਦ ਵਿੱਚ ਇੱਕ ਵਿਸ਼ੇਸ਼ ਪੱਤੀ ਸਮਰਪਿਤ ਕਰਨ ਦਾ ਫੈਸਲਾ ਕੀਤਾ ਹੈ।

ਦੁਨੀਆ ਦੀ ਸਭ ਤੋਂ ਵੱਡੀ ਪਸ਼ੂ ਅਧਿਕਾਰ ਸੰਸਥਾ PETA (ਪੀਪਲ ਫ਼ਾਰ ਦ ਐਥਿਕਲ ਟ੍ਰੀਟਮੈਂਟ ਆਫ਼ ਐਨੀਮਲਜ਼) ਵੱਲੋਂ ਇਹ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਵਾਲੇ ਰੋਮਾਂਚ ਪਹਿਲੇ ਭਾਰਤੀ ਹਨ। ਇਸ ਸਨਮਾਨ ਦੇ ਨਾਲ ਹੀ ਇਸੇ ਸਾਲ ਨਿਊਯਾਰਕ ਸਿਟੀ ਕੌਂਸਲ ਰੋਮਾਂਚ ਲਾਅ ਨਾਮਕ ਬਿੱਲ ‘ਤੇ ਮੋਹਰ ਲਗਾਉਣ ਜਾ ਰਹੀ ਹੈ। ਇਸ ਦਾ ਉਦੇਸ਼ ਸੈਂਟਰਲ ਪਾਰਕ ਵਿੱਚ ਘੋੜਾ-ਬੱਗੀ ਉਦਯੋਗ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣਾ ਹੈ। ਕਈ ਦਹਾਕਿਆਂ ਤੋਂ ਘੋੜਾ-ਬੱਗੀ ਬੰਦ ਕਰਨ ਦੀ ਮੰਗ ਪੂਰੀ ਹੁੰਦੀ ਦੇਖ ਕੇ ਅਮਰੀਕਾ ਦੇ ਲੋਕ ਅਤੇ ਦੁਨੀਆ ਭਰ ਦੇ ਪਸ਼ੂ ਪ੍ਰੇਮੀ ਖੁਸ਼ ਹਨ।

ਪਸ਼ੂਆਂ ਦੇ ਫਰਿਸ਼ਤੇ: PETA ਮੈਮੋਰੀਅਲ ਵਿੱਚ ਉਕੇਰਿਆ ਜਾਵੇਗਾ ਸੰਦੇਸ਼

ਦੀਪਕ ਮਹਾਜਨ ਨੇ ਦੱਸਿਆ ਕਿ PETA ਦਾ ਟ੍ਰੀ ਆਫ਼ ਲਾਈਫ਼ ਮੈਮੋਰੀਅਲ ਵਰਜੀਨੀਆ ਸਥਿਤ ਇਸ ਦੇ ਮੁੱਖ ਦਫ਼ਤਰ (ਸੈਮ ਸਾਈਮਨ ਸੈਂਟਰ) ਵਿੱਚ ਸਥਾਪਿਤ ਹੈ। ਇਹ ਉਨ੍ਹਾਂ ਨਾਇਕਾਂ ਅਤੇ ਦਿਆਲੂ ਰੂਹਾਂ ਦੀ ਯਾਦ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਪਸ਼ੂਆਂ ਦੀ ਭਲਾਈ ਲਈ ਬੇਮਿਸਾਲ ਯੋਗਦਾਨ ਪਾਇਆ ਹੈ।

ਰੋਮਾਂਚ ਮਹਾਜਨ ਦੀ ਪਿਆਰੀ ਯਾਦ ਵਿੱਚ

ਰੋਮਾਂਚ ਦੇ ਨਾਮ ਵਾਲੀ ਪੱਤੀ ‘ਤੇ ਲਿਖਿਆ ਹੋਵੇਗਾ, ਰੋਮਾਂਚ ਮਹਾਜਨ ਦੀ ਪਿਆਰੀ ਯਾਦ ਵਿੱਚ- ਪਸ਼ੂਆਂ ਦਾ ਇੱਕ ਫਰਿਸ਼ਤਾ। ਪਠਾਨਕੋਟ ਸਥਿਤ ਰੋਮਾਂਚ ਦੇ ਘਰ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਇਸ ਯਾਦਗਾਰੀ ਤਖ਼ਤੀ ਦੀ ਇੱਕ ਪ੍ਰਤੀ ਉਨ੍ਹਾਂ ਦੇ ਕਮਰੇ ਵਿੱਚ ਲਗਾਉਣ ਜਾ ਰਹੇ ਹਨ।

ਦੇਸ਼ ਲਈ ਮਾਣ ਵਾਲੀ ਗੱਲ

ਦੀਪਕ ਮਹਾਜਨ ਨੇ ਕਿਹਾ ਕਿ ਭਾਵੇਂ ਇਸ ਹਾਦਸੇ ਨੇ ਉਨ੍ਹਾਂ ਨੂੰ ਕਦੇ ਨਾ ਖ਼ਤਮ ਹੋਣ ਵਾਲਾ ਦਰਦ ਦਿੱਤਾ ਹੈ, ਪਰ ਸਰਕਾਰਾਂ ਅਤੇ ਸੰਸਥਾਵਾਂ ਵੱਲੋਂ ਦਿਖਾਈ ਜਾ ਰਹੀ ਗੰਭੀਰਤਾ ਨਾਲ ਕਈ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ। ਰੋਮਾਂਚ ਦੇ ਹਾਦਸੇ ਤੋਂ ਬਾਅਦ ਮਿਸਰ, ਬੰਬੇ, ਬੈਲਜੀਅਮ, ਸਪੇਨ, ਇਟਲੀ ਅਤੇ ਪੈਰਾਗੁਏ ਵਿੱਚ ਘੋੜਾ-ਗੱਡੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਸ ਤੋਂ ਇਲਾਵਾ, PETA ਦੇ ਟ੍ਰੀ ਆਫ਼ ਲਾਈਫ਼ ਵਿੱਚ ਪਹਿਲੇ ਭਾਰਤੀ ਦੇ ਨਾਮ ਦਾ ਸ਼ਾਮਲ ਹੋਣਾ ਅਤੇ ਅਮਰੀਕਾ ਵਿੱਚ ਪਹਿਲੇ ਭਾਰਤੀ ਦੇ ਨਾਮ ‘ਤੇ ਕਾਨੂੰਨ ਰੋਮਾਂਚ ਲਾਅ ਬਣਨਾ ਹਰ ਦੇਸ਼ਵਾਸੀ ਲਈ ਮਾਣ ਵਾਲੀ ਗੱਲ ਹੈ।

ਕੀ ਹੈ ਰੋਮਾਂਚ ਲਾਅ?

ਇਹ ਬਿੱਲ ਨਿਊਯਾਰਕ ਸਿਟੀ ਕੌਂਸਲ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸ ਦੇ ਤਹਿਤ ਘੋੜਾ-ਬੱਗੀ ਚਾਲਕਾਂ ਲਈ ਨਵੇਂ ਲਾਇਸੈਂਸ ਜਾਰੀ ਕਰਨ ‘ਤੇ ਤੁਰੰਤ ਰੋਕ ਲਗਾਈ ਜਾਵੇਗੀ ਅਤੇ ਇਸ ਉਦਯੋਗ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਹਾਲ ਹੀ ਵਿੱਚ ਸਿਟੀ ਕੌਂਸਲ ਦੀ ਸਿਹਤ ਕਮੇਟੀ ਦੀ ਸੁਣਵਾਈ ਦੌਰਾਨ ਰੋਮਾਂਚ ਦੇ ਪਰਿਵਾਰ ਅਤੇ ਐਮੀ ਐਵਾਰਡ ਜੇਤੂ ਅਦਾਕਾਰਾ ਐਡੀ ਫਾਲਕੋ ਸਮੇਤ ਕਈ ਸਮਰਥਕਾਂ ਨੇ ਹਿੱਸਾ ਲਿਆ। ਕੌਂਸਲ ਦੀ ਸਪੀਕਰ ਜੂਲੀ ਮੇਨਿਨ ਇਸ ਪਾਬੰਦੀ ਦਾ ਜਨਤਕ ਤੌਰ ‘ਤੇ ਸਮਰਥਨ ਕਰਨ ਵਾਲੀ ਪਹਿਲੀ ਮੌਜੂਦਾ ਸਪੀਕਰ ਬਣ ਗਈ ਹੈ। 51 ਵਿੱਚੋਂ 32 ਕੌਂਸਲ ਮੈਂਬਰਾਂ ਨੇ ਇਸ ਬਿੱਲ ਨੂੰ ਸਹਿ-ਪ੍ਰਾਯੋਜਿਤ ਕੀਤਾ ਹੈ।

70% ਨਿਊਯਾਰਕ ਵਾਸੀ ਪਾਬੰਦੀ ਦੇ ਪੱਖ ਵਿੱਚ

ਸਰਵੇਖਣਾਂ ਮੁਤਾਬਕ, ਨਿਊਯਾਰਕ ਦੇ 70% ਨਾਗਰਿਕ ਘੋੜਾ-ਬੱਗੀ ਉਦਯੋਗ ਨੂੰ ਬੰਦ ਕਰਨ ਦੇ ਪੱਖ ਵਿੱਚ ਹਨ। ਘੋੜਿਆਂ ਨੂੰ ਭਿਆਨਕ ਗਰਮੀ ਅਤੇ ਠੰਢ ਵਿੱਚ ਕੰਕਰੀਟ ਦੀਆਂ ਸੜਕਾਂ ‘ਤੇ ਦੌੜਨਾ ਪੈਂਦਾ ਹੈ, ਜਿਸ ਕਾਰਨ ਉਹ ਸਾਹ ਅਤੇ ਪੈਰਾਂ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਗੱਡੀਆਂ ਦੇ ਧੂੰਏਂ ਅਤੇ ਹਾਦਸਿਆਂ ਕਾਰਨ ਕਈ ਘੋੜਿਆਂ ਅਤੇ ਇਨਸਾਨਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਜਾਣੋ ਪੂਰਾ ਮਾਮਲਾ

ਪਠਾਨਕੋਟ ਤੋਂ ਅਮਰੀਕਾ ਘੁੰਮਣ ਗਿਆ ਸੀ ਪਰਿਵਾਰ: ਨਿਊਯਾਰਕ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਰੋਮਾਂਚ ਮਹਾਜਨ (18) ਆਪਣੇ ਮਾਤਾ-ਪਿਤਾ ਨਾਲ 14 ਜੂਨ ਨੂੰ ਨਿਊਯਾਰਕ ਗਿਆ ਸੀ। ਪਰਿਵਾਰ ਦਾ 15 ਦਿਨਾਂ ਦਾ ਟੂਰ ਸੀ। ਇਸ ਦੌਰਾਨ 2-3 ਦਿਨ ਹੋਰ ਘੁੰਮਣ ਤੋਂ ਬਾਅਦ ਪਰਿਵਾਰ ਨੇ ਰੋਮਾਂਚ ਦੀ ਭੁਆ ਦੇ ਘਰ ਜਾਣਾ ਸੀ। ਇਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ। ਪਰਿਵਾਰ ਪਠਾਨਕੋਟ ਦੀ ਇੰਦਿਰਾ ਕਾਲੋਨੀ ਵਿੱਚ ਰਹਿੰਦਾ ਹੈ।

ਬੇਕਾਬੂ ਹੋਇਆ ਘੋੜਾ, ਘੋੜਾ-ਗੱਡੀ ਪਲਟੀ: ਨਿਊਯਾਰਕ ਪੁਲਿਸ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਰੋਮਾਂਚ ਮਹਾਜਨ ਆਪਣੇ ਪਿਤਾ ਦੀਪਕ ਮਹਾਜਨ, ਮਾਂ ਪ੍ਰਿਆ ਮਹਾਜਨ ਅਤੇ ਛੋਟੇ ਭਰਾ ਮਾਣਿਕ ਨਾਲ ਰਵਾਇਤੀ ਘੋੜਾ-ਗੱਡੀ ਵਿੱਚ ਬੈਠ ਕੇ ਸੈਂਟਰਲ ਪਾਰਕ ਦੀ ਸੈਰ ਕਰ ਰਿਹਾ ਸੀ। ਇਸ ਦੌਰਾਨ ਚੈਰੀ ਹਿੱਲ ਇਲਾਕੇ ਨੇੜੇ ਘੋੜਾ ਅਚਾਨਕ ਕਿਸੇ ਗੱਲ ਤੋਂ ਡਰ ਗਿਆ ਅਤੇ ਬੇਕਾਬੂ ਹੋ ਕੇ ਤੇਜ਼ ਦੌੜਨ ਲੱਗ ਪਿਆ।

ਸੜਕ ਨਾਲ ਟਕਰਾਇਆ ਸਿਰ: ਬੇਕਾਬੂ ਘੋੜਾ ਬੱਗੀ ਨੂੰ ਘਸੀਟਦਾ ਹੋਇਆ ਵੈਸਟ ਡਰਾਈਵ ਵੱਲ ਭੱਜਿਆ ਅਤੇ ਮਸ਼ਹੂਰ ਟੈਵਰਨ ਆਨ ਦ ਗ੍ਰੀਨ ਰੈਸਟੋਰੈਂਟ ਨੇੜੇ ਇੱਕ ਹੋਰ ਘੋੜਾ-ਗੱਡੀ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਗੀ ਸੜਕ ਦੇ ਵਿਚਕਾਰ ਹੀ ਪਲਟ ਗਈ ਅਤੇ ਰੋਮਾਂਚ ਉਛਲ ਕੇ ਕੰਕਰੀਟ ਦੀ ਸੜਕ ‘ਤੇ ਜਾ ਡਿੱਗਿਆ, ਜਿਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ।

ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਗਈ ਜਾਨ: ਰੋਮਾਂਚ ਦੇ ਦਾਦਾ ਸੁਰੇਸ਼ ਮਹਾਜਨ ਨੇ ਦੱਸਿਆ ਕਿ ਬੱਗੀ ਵਿੱਚ ਪੂਰਾ ਪਰਿਵਾਰ ਸਵਾਰ ਸੀ। ਘੋੜਾ ਜਿਵੇਂ ਹੀ ਬਿਦਕਿਆ, ਉਸ ਦੇ ਪਿੱਛੇ ਬੱਗੀ ਚਾਲਕ ਵੀ ਦੌੜਿਆ, ਪਰ ਘੋੜਾ ਤੇਜ਼ੀ ਨਾਲ ਬੱਗੀ ਸਮੇਤ ਅੱਗੇ ਨਿਕਲ ਗਿਆ। ਪਰਿਵਾਰ ਮੁਤਾਬਕ, ਰੋਮਾਂਚ ਅਤੇ ਉਸ ਦੀ ਮਾਂ ਪ੍ਰਿਆ ਇੱਕ ਪਾਸੇ ਬੈਠੇ ਸਨ। ਜਿਵੇਂ ਹੀ ਘੋੜਾ ਤੇਜ਼ ਦੌੜਿਆ, ਬੱਗੀ ਦਾ ਸੰਤੁਲਨ ਵਿਗੜ ਗਿਆ ਅਤੇ ਪ੍ਰਿਆ ਬੱਗੀ ਤੋਂ ਹੇਠਾਂ ਡਿੱਗ ਗਈ। ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਰੋਮਾਂਚ ਨੇ ਵੀ ਛਾਲ ਮਾਰ ਦਿੱਤੀ।

ਅੰਦਰੂਨੀ ਖੂਨ ਵਹਿਣ ਕਾਰਨ ਮੌਤ: ਹਾਦਸੇ ਵਿੱਚ ਪ੍ਰਿਆ ਮਹਾਜਨ ਨੂੰ ਹਲਕੀਆਂ ਸੱਟਾਂ ਲੱਗੀਆਂ, ਪਰ ਰੋਮਾਂਚ ਸਿਰ ਦੇ ਬਲ ਹੇਠਾਂ ਡਿੱਗਿਆ, ਜਿਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਹਸਪਤਾਲ ਵਿੱਚ ਦੋ ਦਿਨ ਉਸ ਦਾ ਇਲਾਜ ਚੱਲਿਆ, ਪਰ ਅੰਦਰੂਨੀ ਖੂਨ ਵਹਿਣ ਕਾਰਨ ਉਸ ਦੀ ਜਾਨ ਚਲੀ ਗਈ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...