ਸਪੇਨ ਦੇ ਹੋਟਲ ਵਿੱਚ ਸਿੱਖ ਮਹਿਲਾ ਨਾਲ ਲੁੱਟ ਖੋਹ Punjabi news - TV9 Punjabi

ਸਪੇਨ ਦੇ ਹੋਟਲ ਵਿੱਚ ਸਿੱਖ ਮਹਿਲਾ ਨਾਲ ਲੁੱਟ ਖੋਹ

Published: 

29 Jan 2023 15:20 PM

ਉੱਤਰ ਪ੍ਰਦੇਸ਼ ਦੇ ਨੋਇਡਾ ਦੀ ਰਹਿਣ ਵਾਲੀ 49 ਵਰ੍ਹਿਆਂ ਦੀ ਜਸਮੀਤ ਕੌਰ ਕਾਰੋਬਾਰ ਦੇ ਸਿਲਸਿਲੇ ਵਿੱਚ ਸਪੇਨ ਦੀ ਰਾਜਧਾਨੀ ਮੈਡ੍ਰਿਡ ਗਈ ਸਨ, ਜਿੱਥੇ ਕੁਝ ਲੁਟੇਰਿਆਂ ਨੇ ਉਨ੍ਹਾਂ ਦੇ ਹੱਥੀਂ ਬੈਗ ਖੋਹ ਲਿਆ।

ਸਪੇਨ ਦੇ ਹੋਟਲ ਵਿੱਚ ਸਿੱਖ ਮਹਿਲਾ ਨਾਲ ਲੁੱਟ ਖੋਹ
Follow Us On

ਮੈਡ੍ਰਿਡ :ਇੱਕ ਭਾਰਤੀ ਸਿੱਖ ਮਹਿਲਾ ਓਸ ਵੇਲੇ ਵਿਦੇਸ਼ ਵਿੱਚ ਫੱਸ ਗਈ, ਜਦੋਂ ਸਪੇਨ ਦੀ ਰਾਜਧਾਨੀ ਮੈਡ੍ਰਿਡ ਦੇ ਸਭ ਤੋਂ ਸ਼ਾਨਦਾਰ ਹੋਟਲਾਂ ਵਿੱਚੋਂ ਇੱਕ ‘ਹਿਲਟਨ ਹੋਟਲ’ ਵਿੱਚ ਉਹਨਾਂ ਦਾ ਬੈਗ ਉਥੇ ਕਥਿੱਤ ਤੌਰ ਤੇ ਕੁਝ ਲੁਟੇਰਿਆਂ ਨੇ ਖੋਹ ਲਿਆ। ਹੋਟਲ ਵਿੱਚ ਲੁੱਟ ਖੋਹ ਦੀ ਸ਼ਿਕਾਰ ਸਿੱਖ ਮਹਿਲਾ ਦੀ ਪਹਿਚਾਣ ਉੱਤਰ ਪ੍ਰਦੇਸ਼ ਵਿੱਚ ਨੋਇਡਾ ਦੀ ਰਹਿਣ ਵਾਲੀ 49 ਵਰ੍ਹਿਆਂ ਦੀ ਜਸਮੀਤ ਕੌਰ ਦੇ ਨਾਂ ਨਾਲ ਹੋਈ ਜੋ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਮੈਡ੍ਰਿਡ ਗਈ ਸਨ।

ਸਪੇਨ ਵਿੱਚ ਲੁਟੇਰਿਆਂ ਦੇ ਹੱਥੀਂ ਲੁੱਟ ਖੋਹ ਦਾ ਸ਼ਿਕਾਰ ਮਹਿਲਾ ਵੱਲੋਂ ਸੋਸ਼ਲ ਮੀਡੀਆ ਤੇ ਆਪ ਬੀਤੀ ਦੱਸਦਿਆਂ ਇੱਕ ਵੀਡੀਓ ਉਥੇ ਅਪਲੋਡ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਨਾਲ ਵਾਪਰੀ ਵਾਰਦਾਤ ਦਾ ਬਿਓਰਾ ਦਿੱਤਾ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਜਸਮੀਤ ਕੌਰ ਨੇ ਦੱਸਿਆ ਕਿ ਉਥੇ ਲੁੱਟ-ਖੋਹ ਦੀ ਵਾਰਦਾਤ ਦੇ ਸਮੇਂ ਉਹ ਆਪਣੇ ਇੱਕ ਮਹਿਮਾਨ ਨਾਲ ਹੋਟਲ ਦੇ ਅੰਦਰ ਸੀ ਕਿ ਅਚਾਨਕ ਕੁਝ ਲੁਟੇਰਿਆਂ ਨੇ ਪਾਸਪੋਰਟ ਸਮੇਤ ਮੇਰਾ ਬੈਗ ਹੱਥੋਂ ਖੋਹ ਲਿਆ ਅਤੇ ਨੱਸ ਗਏ।

ਰੁਪੈ ਪੈਸੇ ਵੀ ਖ਼ਤਮ

ਪੀੜਿਤ ਜਸਮੀਤ ਕੌਰ ਦਾ ਕਹਿਣਾ ਹੈ, ਇਸ ਬੁਰੇ ਸਮੇਂ ਵਿੱਚ ਕੋਈ ਵੀ ਮੇਰੀ ਮਦਦ ਨਹੀਂ ਕਰ ਰਿਹਾ। ਮੈਂ ਆਪਣੇ ਨਾਲ ਹੋਈ ਇਸ ਲੁੱਟ ਖੋਹ ਦੀ ਸ਼ਿਕਾਇਤ ਲੈ ਕੇ ਏਥੇ-ਉਥੇ ਧੱਕੇ ਖਾ ਰਹੀ ਹਾਂ ਪਰ ਸੁਣਨ ਵਾਲਾ ਕੋਈ ਨਹੀਂ। ਸਪੇਨ ਵਿੱਚ ਭਾਰਤੀ ਦੂਤਾਵਾਸ ਵੀ ਕਈ ਦਿਨਾਂ ਤੋਂ ਮੇਰੀ ਸ਼ਿਕਾਇਤਾਂ ਤੇ ਕਾਰਵਾਈ ਨਹੀਂ ਕਰ ਰਿਹਾ। ਮੇਰੇ ਕੋਲ ਰੁਪੈ ਪੈਸੇ ਵੀ ਖ਼ਤਮ ਹੋ ਚੁੱਕੇ ਹਨ। ਹੁਣ ਮੈਂ ਕੀ ਕਰਾਂ, ਕਿੱਥੇ ਜਾਵਾਂ, ਕੁਝ ਨਹੀਂ ਪਤਾ। ਮੈਡ੍ਰਿਡ ਦੇ ਨੇੜੇ ਥਾਣੇ ਵਿੱਚ ਜਾ ਕੇ ਵੀ ਮੈਂ ਆਪਣੀ ਸ਼ਿਕਾਇਤ ਦੇ ਚੁੱਕੀ ਹਾਂ ਪਰ ਲੁਟੇਰਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹਨਾਂ ਲੁਟੇਰਿਆਂ ਨੇ ਹੋਟਲ ਦੀ ਲਾਬੀ ਵਿੱਚ ਮੇਰੇ ਨਾਲ ਕੁੱਟਮਾਰ ਕੀਤੀ, ਮੈਨੂੰ ਧੱਕਾ ਦੇ ਕੇ ਥੱਲੇ ਗਿਰਾ ਦਿੱਤਾ ਅਤੇ ਮੇਰਾ ਬੈਗ ਖੋਹ ਕੇ ਲੈ ਗਏ ਜਿਸ ਵਿੱਚ ਮੇਰੇ ਪਾਸਪੋਰਟ ਸਮੇਤ ਹੋਰ ਸਮਾਨ ਸੀ। ਇੱਥੇ ਤਕ ਕਿ ਹੋਟਲ ਦੇ ਅਧਿਕਾਰੀ ਵੀ ਮੇਰੀ ਕੋਈ ਮਦਦ ਨਹੀਂ ਕਰ ਰਹੇ। ਹਾਲਾਂਕਿ ਮੈਂ ਪਹਿਲਾਂ ਵੀ ਮੈਡ੍ਰਿਡ ਆ ਕੇ ਇਸੇ ਹੋਟਲ ਵਿੱਚ ਰੁਕਦੀ ਰਹਿਣ ਹਾਂ ਪਰ ਹੁਣ ਤੋਂ ਪਹਿਲਾਂ ਕਦੀ ਵੀ ਮੇਰੇ ਨਾਲ ਇਸ ਤਰ੍ਹਾਂ ਦੀ ਲੁੱਟ ਖੋਹ ਨਹੀਂ ਹੋਈ। ਹੁਣ ਮੈਂ ਆਪਣੇ ਪਾਸਪੋਰਟ ਸਮੇਤ ਸਾਰਾ ਸਮਾਨ ਖੋਹ ਚੁੱਕੀ ਹਾਂ।

ਮਦਦ ਦੀ ਗੁਹਾਰ

ਜਸਮੀਤ ਕੌਰ ਦਾ ਕਹਿਣਾ ਹੈ, ਸਪੇਨ ਵਿੱਚ ਭਾਰਤੀ ਰਾਜਦੂਤਾਂ ਨੂੰ ਵੀ ਆਪਣੀ ਸ਼ਿਕਾਇਤ ਦਿੱਤੀ ਹੈ ਪਰ ਹਾਲੇ ਤੱਕ ਮੈਨੂੰ ਕੋਈ ਰਸਤਾ ਨਹੀਂ ਲਭ ਰਿਹਾ। ਉਨ੍ਹਾਂ ਨੇ ਅੱਗੇ ਦੱਸਿਆ, ਦੁਨੀਆਭਰ ਵਿੱਚ ਮਹਿਲਾਵਾਂ ਕਿਤੇ ਵੀ ਸੁਰੱਖਿਅਤ ਨਹੀਂ। ਭਾਰਤੀ ਪਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਅਤੇ ਹੋਰ ਭਾਰਤੀ ਅਧਿਕਾਰੀਆਂ ਨੂੰ ਮੇਰੀ ਬੇਨਤੀ ਹੈ ਕਿ ਮੇਰੀ ਮਦਦ ਕਰਨ, ਮੈਂ ਆਪਣੇ ਮੁਲਕ ਭਾਰਤ ਵਾਪਸ ਜਾਉਣਾ ਚਾਹੁੰਦੀ ਹਾਂ। ਕ੍ਰਿਪਾਲਤਾ ਕਰਕੇ ਮੇਰੀ ਮਦਦ ਕਰੋ।

Exit mobile version