ਦਿਨ ਦਿਹਾੜੇ ਨੌਜਵਾਨਾਂ ਨਾਲ ਭਿੜੇ ਲੁਟੇਰੇ, ਸਵਾਲਾਂ ‘ਚ ਕਾਨੂੰਨ ਵਿਵਸਥਾ | Robbers clashed with youth in Jalandhar, police also recovered an air pistol Punjabi news - TV9 Punjabi

ਦਿਨ ਦਿਹਾੜੇ ਨੌਜਵਾਨਾਂ ਨਾਲ ਭਿੜੇ ਲੁਟੇਰੇ, ਸਵਾਲਾਂ ਚ ਕਾਨੂੰਨ ਵਿਵਸਥਾ

Published: 

06 Jan 2024 17:00 PM

ਪੀੜਤ ਨੌਜਵਾਨਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ 4 ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਏਅਰ ਪਿਸਟਲ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੀੜਤਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਜਸ਼ਨ ਸਿੰਘ ਨੇ ਦੱਸਿਆ ਕਿ ਉਹ ਹਸਪਤਾਲ ਦੇ ਬਾਹਰ ਫੋਨ 'ਤੇ ਗੱਲ ਕਰ ਰਹੇ ਸਨ। ਇਸ ਦੌਰਾਨ ਐਕਟਿਵਾ 'ਤੇ ਸਵਾਰ ਨੌਜਵਾਨ ਆਏ ਅਤੇ ਉਸ ਤੋਂ ਮੋਬਾਈਲ ਅਤੇ ਹੋਰ ਸਾਮਾਨ ਖੋਹਣ ਲੱਗੇ। ਜਿਸ ਤੋਂ ਬਾਅਦ ਜਦੋਂ ਉਸ ਨੇ ਉਕਤ ਨੌਜਵਾਨਾਂ ਦਾ ਸਾਹਮਣਾ ਕੀਤਾ ਤਾਂ ਐਕਟਿਵਾ ਸਵਾਰ ਆਪਣੀ ਜਾਨ ਬਚਾਉਣ ਲਈ ਉਥੋਂ ਭੱਜ ਗਏ।

ਦਿਨ ਦਿਹਾੜੇ ਨੌਜਵਾਨਾਂ ਨਾਲ ਭਿੜੇ ਲੁਟੇਰੇ, ਸਵਾਲਾਂ ਚ ਕਾਨੂੰਨ ਵਿਵਸਥਾ
Follow Us On

ਜਲੰਧਰ ‘ਚ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ। ਦਿਨ ਦਿਹਾੜੇ ਇੱਕ ਐਕਟਿਵਾ ਸਵਾਰ ਨੌਜਵਾਨਾਂ ਨੇ ਨਿੱਜੀ ਹਸਪਤਾਲ ਦੇ ਬਾਹਰ ਗੱਡੀ ਕੋਲ ਖੜ੍ਹੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਐਕਟਿਵਾ ‘ਤੇ ਸਵਾਰ ਹੋ ਕੇ ਆਏ ਸਨੈਚਰਾਂ ਨੇ ਉਥੇ ਖੜ੍ਹੇ ਨੌਜਵਾਨ ਦੇ ਗਲ ‘ਚੋਂ ਚੇਨ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ।

ਜਿਸ ਤੋਂ ਬਾਅਦ ਲੁਟੇਰਿਆਂ ਨੇ ਇੱਕ ਹੋਰ ਨੌਜਵਾਨ ਨੂੰ ਘੇਰ ਲਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਨੌਜਵਾਨ ਕਪੂਰਥਲਾ ਤੋਂ ਆਏ ਸਨ ਅਤੇ ਉਨ੍ਹਾਂ ਨਾਲ ਇਹ ਘਟਨਾ ਵਾਪਰੀ ਹੈ। ਜਿਸ ਦੌਰਾਨ ਉਕਤ ਨੌਜਵਾਨਾਂ ਦੀ ਲੁਟੇਰਿਆਂ ਨਾਲ ਝੜਪ ਹੋ ਗਈ। ਇਸ ਝਗੜੇ ਵਿੱਚ ਲੁਟੇਰੇ ਆਪਣੀ ਜਾਨ ਬਚਾਉਣ ਲਈ ਭੱਜ ਗਏ। ਇਸ ਦੌਰਾਨ ਉਸ ਦੀ ਏਅਰ ਪਿਸਟਲ ਉਥੇ ਡਿੱਗ ਗਈ।

ਪੀੜਤ ਨੌਜਵਾਨਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ 4 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਏਅਰ ਪਿਸਟਲ ਨੂੰ ਕਬਜ਼ੇ ‘ਚ ਲੈ ਲਿਆ ਅਤੇ ਪੀੜਤਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਜਸ਼ਨ ਸਿੰਘ ਨੇ ਦੱਸਿਆ ਕਿ ਉਹ ਹਸਪਤਾਲ ਦੇ ਬਾਹਰ ਫੋਨ ‘ਤੇ ਗੱਲ ਕਰ ਰਹੇ ਸਨ। ਇਸ ਦੌਰਾਨ ਐਕਟਿਵਾ ‘ਤੇ ਸਵਾਰ ਨੌਜਵਾਨ ਆਏ ਅਤੇ ਉਸ ਤੋਂ ਮੋਬਾਈਲ ਅਤੇ ਹੋਰ ਸਾਮਾਨ ਖੋਹਣ ਲੱਗੇ। ਜਿਸ ਤੋਂ ਬਾਅਦ ਜਦੋਂ ਉਸ ਨੇ ਉਕਤ ਨੌਜਵਾਨਾਂ ਦਾ ਸਾਹਮਣਾ ਕੀਤਾ ਤਾਂ ਐਕਟਿਵਾ ਸਵਾਰ ਆਪਣੀ ਜਾਨ ਬਚਾਉਣ ਲਈ ਉਥੋਂ ਭੱਜ ਗਏ। ਇਸ ਦੌਰਾਨ ਉਸ ਕੋਲ ਇੱਕ ਏਅਰ ਪਿਸਟਲ ਸੀ ਜੋ ਉੱਥੇ ਡਿੱਗ ਪਿਆ। ਜਸ਼ਨ ਨੇ ਉਕਤ ਏਅਰ ਪਿਸਤੌਲ ਪੁਲਿਸ ਨੂੰ ਸੌਂਪ ਦਿੱਤਾ।

Exit mobile version