ਸਪੇਨ ਦੇ ਹੋਟਲ ਵਿੱਚ ਸਿੱਖ ਮਹਿਲਾ ਨਾਲ ਲੁੱਟ ਖੋਹ
ਉੱਤਰ ਪ੍ਰਦੇਸ਼ ਦੇ ਨੋਇਡਾ ਦੀ ਰਹਿਣ ਵਾਲੀ 49 ਵਰ੍ਹਿਆਂ ਦੀ ਜਸਮੀਤ ਕੌਰ ਕਾਰੋਬਾਰ ਦੇ ਸਿਲਸਿਲੇ ਵਿੱਚ ਸਪੇਨ ਦੀ ਰਾਜਧਾਨੀ ਮੈਡ੍ਰਿਡ ਗਈ ਸਨ, ਜਿੱਥੇ ਕੁਝ ਲੁਟੇਰਿਆਂ ਨੇ ਉਨ੍ਹਾਂ ਦੇ ਹੱਥੀਂ ਬੈਗ ਖੋਹ ਲਿਆ।
ਮੈਡ੍ਰਿਡ :ਇੱਕ ਭਾਰਤੀ ਸਿੱਖ ਮਹਿਲਾ ਓਸ ਵੇਲੇ ਵਿਦੇਸ਼ ਵਿੱਚ ਫੱਸ ਗਈ, ਜਦੋਂ ਸਪੇਨ ਦੀ ਰਾਜਧਾਨੀ ਮੈਡ੍ਰਿਡ ਦੇ ਸਭ ਤੋਂ ਸ਼ਾਨਦਾਰ ਹੋਟਲਾਂ ਵਿੱਚੋਂ ਇੱਕ ‘ਹਿਲਟਨ ਹੋਟਲ’ ਵਿੱਚ ਉਹਨਾਂ ਦਾ ਬੈਗ ਉਥੇ ਕਥਿੱਤ ਤੌਰ ਤੇ ਕੁਝ ਲੁਟੇਰਿਆਂ ਨੇ ਖੋਹ ਲਿਆ। ਹੋਟਲ ਵਿੱਚ ਲੁੱਟ ਖੋਹ ਦੀ ਸ਼ਿਕਾਰ ਸਿੱਖ ਮਹਿਲਾ ਦੀ ਪਹਿਚਾਣ ਉੱਤਰ ਪ੍ਰਦੇਸ਼ ਵਿੱਚ ਨੋਇਡਾ ਦੀ ਰਹਿਣ ਵਾਲੀ 49 ਵਰ੍ਹਿਆਂ ਦੀ ਜਸਮੀਤ ਕੌਰ ਦੇ ਨਾਂ ਨਾਲ ਹੋਈ ਜੋ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਮੈਡ੍ਰਿਡ ਗਈ ਸਨ।
ਸਪੇਨ ਵਿੱਚ ਲੁਟੇਰਿਆਂ ਦੇ ਹੱਥੀਂ ਲੁੱਟ ਖੋਹ ਦਾ ਸ਼ਿਕਾਰ ਮਹਿਲਾ ਵੱਲੋਂ ਸੋਸ਼ਲ ਮੀਡੀਆ ਤੇ ਆਪ ਬੀਤੀ ਦੱਸਦਿਆਂ ਇੱਕ ਵੀਡੀਓ ਉਥੇ ਅਪਲੋਡ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਨਾਲ ਵਾਪਰੀ ਵਾਰਦਾਤ ਦਾ ਬਿਓਰਾ ਦਿੱਤਾ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਜਸਮੀਤ ਕੌਰ ਨੇ ਦੱਸਿਆ ਕਿ ਉਥੇ ਲੁੱਟ-ਖੋਹ ਦੀ ਵਾਰਦਾਤ ਦੇ ਸਮੇਂ ਉਹ ਆਪਣੇ ਇੱਕ ਮਹਿਮਾਨ ਨਾਲ ਹੋਟਲ ਦੇ ਅੰਦਰ ਸੀ ਕਿ ਅਚਾਨਕ ਕੁਝ ਲੁਟੇਰਿਆਂ ਨੇ ਪਾਸਪੋਰਟ ਸਮੇਤ ਮੇਰਾ ਬੈਗ ਹੱਥੋਂ ਖੋਹ ਲਿਆ ਅਤੇ ਨੱਸ ਗਏ।


