ਜਲੰਧਰ ਦੇ ਸਲੇਮਪੁਰ ‘ਚ ਲੁਟੇਰਿਆਂ ਵਲੋਂ ਕੀਤੇ ਗਏ ਹਵਾਈ ਫਾਇਰ, ਬਾਈਕ ਲੁੱਟ ਹੋਏ ਫਰਾਰ

Published: 

02 Feb 2023 09:33 AM

ਸਕੂਲ ਦੇ ਵਿਦਿਆਰਥੀਆਂ ਦਾ ਮੋਟਰਸਾਈਕਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।। ਗੋਲੀਬਾਰੀ ਦੀ ਸੂਚਨਾ ਮਿਲਣ 'ਤੇ ਏਡੀਸੀਪੀ-1 ਬਲਵਿੰਦਰ ਰੰਧਾਵਾ ਪੁਲੀਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਜਲੰਧਰ ਦੇ ਸਲੇਮਪੁਰ ਚ ਲੁਟੇਰਿਆਂ ਵਲੋਂ ਕੀਤੇ ਗਏ ਹਵਾਈ ਫਾਇਰ, ਬਾਈਕ ਲੁੱਟ ਹੋਏ ਫਰਾਰ
Follow Us On

ਪੰਜਾਬ ਵਿੱਚ ਦਿਨੋਂ ਦਿਨ ਲੂਟ-ਖੋਹ ਦੀਆਂ ਵਾਰਦਾਤਾਂ ਵੱਧ ਦੀਆਂ ਜਾ ਰਹਿਆਂ ਹਨ । ਅੱਜ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਸਥਿਤ ਨਿਊ ਅੰਮ੍ਰਿਤ ਵਿਹਾਰ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਮਾਮੂਲੀ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਨਜ਼ਦੀਕੀ ਸਕੂਲ ਦੇ ਵਿਦਿਆਰਥੀਆਂ ਦਾ ਮੋਟਰਸਾਈਕਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।। ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਏਡੀਸੀਪੀ-1 ਬਲਵਿੰਦਰ ਰੰਧਾਵਾ ਪੁਲੀਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ ਬਲਵਿੰਦਰ ਰੰਧਾਵਾ ਨੇ ਦੱਸਿਆ ਕਿ ਨਜ਼ਦੀਕੀ ਬਾਬਾ ਮੋਹਨ ਦਾਸ ਮਾਰਕੀਟ ‘ਚ ਦੁਕਾਨ ਚਲਾਉਣ ਵਾਲਾ ਸੁਰਿੰਦਰ ਨਾਂ ਦਾ ਨੌਜਵਾਨ ਆਪਣੇ ਮੋਟਰ ਸਾਈਕਲ ‘ਤੇ ਘਰ ਵੱਲ ਜਾ ਰਿਹਾ ਸੀ ਤਾਂ ਦੂਜੇ ਪਾਸਿਓਂ ਆ ਰਹੇ ਬਾਈਕ ਸਵਾਰਾਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਕਤ ਨੌਜਵਾਨਾਂ ਨੇ ਮੂੰਹ ‘ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਸੁਰੇਂਦਰ ਦੀ ਬਾਈਕ ਖਰਾਬ ਹੋਣ ‘ਤੇ ਉਸ ਨੇ ਬਾਈਕ ਸਵਾਰਾਂ ਤੋਂ ਆਪਣੀ ਬਾਈਕ ਦਾ ਹਰਜਾਨਾ ਮੰਗਿਆ ਤਾਂ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ ਅਤੇ ਗੱਲ ਇੰਨੀ ਵਧ ਗਈ ਕਿ ਮੂੰਹ ‘ਤੇ ਕੱਪੜੇ ਬੰਨ੍ਹੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ।

ਬਾਈਕ ਲੈ ਕੇ ਹੋਏ ਫਰਾਰ

ਗੋਲੀਆਂ ਚਲਾਉਣ ਤੋਂ ਬਾਅਦ ਉਕਤ ਨੌਜਵਾਨ ਆਪਣੀ ਬਾਈਕ ਲੈ ਕੇ ਫਰਾਰ ਹੋ ਗਿਆ ਅਤੇ ਕੁਝ ਦੂਰੀ ‘ਤੇ ਆਪਣਾ ਬਾਈਕ ਛੱਡ ਕੇ ਨਜ਼ਦੀਕੀ ਸਕੂਲ ਦੇ ਵਿਦਿਆਰਥੀਆਂ ਦਾ ਬਾਈਕ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ ਅਤੇ ਆਰੋਪੀ ਨੌਜਵਾਨਾਂ ਦਾ ਬਾਈਕ ਵੀ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਪੁਲਿਸ ਘਟਨਾ ਸਥਾਨ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕੱਢਵਾ ਕੇ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਲੱਗੀ ਹੋਈ ਹੈ।

ਸਥਾਨਕ ਲੋਕਾਂ ਚ ਦਹਿਸ਼ਤ ਦਾ ਮਾਹੌਲ

ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਤੇ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਦਹਸ਼ਤ ਦੇ ਮਾਹੌਲ ਦੇ ਸਾਏ ਵਿਚ ਰੇਹ ਰਹੇ ਹਨ । ਲੋਕਾਂ ਹੁਣ ਇਹ ਵੀ ਡਰ ਸਤਾਉਣ ਲੱਗ ਗਿਆ ਹੈ ਕਿ ਓਹਨਾਂ ਦੇ ਬੱਚਿਆ ਨਾਲ ਇਹੋ ਜਿਹੀ ਘਟਨਾ ਨਾ ਵਾਪਰ ਜਾਵੇ,ਜਿਵੇਂ ਕਿ ਅੱਜ ਵਾਪਰੀ ਹੈ। ਲੋਕ ਤਾਂ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰ ਰਹੇ ਨੇ ਇਹੋ ਜਿਹੇ ਮੁਲਜ਼ਮਾਂ ਖਿਲਾਫ ਇੱਕ ਅਭਿਆਨ ਚਲਾਕੇ ਇਹਨਾਂ ਨੂੰ ਜਲਦ ਫੜਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਬੱਚੇ ਵੀ ਸੁਰੱਖਿਅਤ ਸਕਣ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਪੁਲਿਸ ਇਹੋ ਜਿਹੇ ਮੁਲਜ਼ਮਾਂ ਖ਼ਿਲਾਫ਼ ਕਿ ਕਾਰਵਾਈ ਕਰਦੀ ਹੈ।

Exit mobile version