Crime News: ਪਿਸਤੌਲ ਦੀ ਨੌਕ ‘ਤੇ ਦੋ ਦੁਕਾਨਾਂ ‘ਚ ਲੁੱਟ, ਲੁਟੇਰੇ ਫਰਾਰ, CCTV ‘ਚ ਤਸਵੀਰਾਂ ਕੈਦ

Published: 

11 Apr 2023 18:20 PM

ਬਦਮਾਸ਼ਾਂ ਪਿਸਤੋਲ ਦੀ ਨੋਕ ਤੇ ਉਨ੍ਹਾਂ ਦੇ ਰੈਸਟੋਰੈਂਟ ਦੇ ਗੱਲੇ ਵਿਚੋ 50 ਹਜਾਰ ਰੁਪਏ ਦੇ ਕਰੀਬ ਸੇਲ ਤੇ ਕੁੱਝ ਸਮਾਨ ਲੈਕੇ ਫਰਾਰ ਹੋ ਗਏ। ਪੀੜਿਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਤਿੰਨ ਮਿੰਟ ਵਿਚ ਹੀ ਇਹ ਲੋਕ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਗਏ।

Follow Us On

ਅੰਮ੍ਰਿਤਸਰ ਨਿਊਜ: ਇੱਥੋਂ ਦੇ ਇਲਾਕਾ ਮਜੀਠਾ ਰੋਡ ਬਾਈ ਪਾਸ ਤੇ ਬੀਤੀ ਰਾਤ ਲੁਟੇਰਿਆਂ ਵੱਲੋ ਪਿਸਤੋਲ ਦੀ ਨੋਕ ਤੇ ਦੋ ਦੁਕਾਨਾਂ ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਰੈਸਟੋਰੈਂਟ ਅਤੇ ਇੱਕ ਦੁੱਧ ਦੀ ਡੇਅਰੀ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਵੱਲੋਂ ਦਿੱਤੀਆਂ ਇਨ੍ਹਾਂ ਵਾਰਦਾਤਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ।

ਪੁਲਿਸ ਨੂੰ ਦਿੱਤੀ ਸਿਕਾਇਤ ਵਿੱਚ ਰੈਸਟੋਰੈਂਟ ਦੇ ਮਾਲਿਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਜੀਠਾ ਬਾਈ ਪਾਸ ਤੇ ਨੌਸ਼ਹਿਰਾ ਪਿੰਡ ਦੇ ਬਾਹਰ ਰੈਸਟੋਰੈਂਟ ਹੈ। ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੀ ਫੈਮਿਲੀ ਦੇ ਨਾਲ ਬੈਠਾ ਖਾਣਾ ਖਾ ਰਹੇ ਸਨ। ਉਦੋਂ ਮੂੰਹ ਕੱਪੜੇ ਨਾਲ ਲਪੇਟੇ ਹੋਏ ਪੰਜ ਦੇ ਕਰੀਬ ਨੌਜਵਾਨਾਂ ਵੱਲੋਂ ਬਾਹਰ ਗੋਲੀ ਚਲਾਈ ਗਈ। ਉਨ੍ਹਾਂ ਸਮਝਿਆ ਕੀ ਬਾਹਰ ਕੋਈ ਸੀਸ਼ੇ ਦਾ ਬਲਾਸਟ ਹੋਇਆ ਹੈ। ਜਦੋਂ ਉਹ ਬਾਹਰ ਜਾਉਣ ਲੱਗੇ ਤੇ ਉਹ ਪੰਜੇ ਨੋਜਵਾਨ ਸਾਡੇ ਰੈਸਟੋਰੈਂਟ ਦੇ ਅੰਦਰ ਆ ਗਏ। ਉਨ੍ਹਾਂ ਦੇ ਹੱਥਾਂ ਵਿਚ ਤੇਜਧਾਰ ਹਥਿਆਰ ਤੇ ਪਿਸਤੋਲਾਂ ਸਨ।

ਲੁੱਟ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ

ਗੁਰਪ੍ਰੀਤ ਸਿੰਘ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਤੋਂ ਬਾਅਦ ਨੇੜੇ ਦੇ ਲੋਕ ਡਰੇ ਪਏ ਹਨ। ਲੋਕਾਂ ਨੂੰ ਕਾਰੋਬਾਰ ਕਰਨਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਪੁਲਿਸ ਵੱਲੋਂ ਪਟਰੋਲਿੰਗ ਕੀਤੀ ਜਾਂਦੀ ਸੀ, ਪਰ ਉਹ ਵੀ ਹੁਣ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਕਹਿ ਚੁੱਕੇ ਹਾਂ। ਪਰ ਹਰ ਵਾਰ ਕਿਹਾ ਜਾਂਦਾ ਹੈ ਕਿ ਪੁਲਿਸ ਫੋਰਸ ਘਟ ਹੈ। ਉਨ੍ਹਾਂ ਨੇ ਪੁਲਿਸ ਨੂੰ ਛੇਤੀ ਤੋਂ ਛੇਤੀ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਨ ਦੀ ਅਪੀਲ ਕੀਤੀ।

ਬੰਦੂਕ ਦੀ ਨੌਕ ਤੇ ਲੁੱਟ, ਲੁਟੇਰੇ ਫਰਾਰ

ਉਥੇ ਹੀ ਦੁੱਧ ਦੀ ਡੇਰੀ ਚਲਾਉਣ ਵਾਲੇ ਗੁਰਮੇਜ ਸਿੰਘ ਨੇ ਕਿਹਾ ਕਿ ਅਸੀ ਦੁਕਾਨ ਬੰਦ ਕਰਨ ਲੱਗੇ ਤੇ ਦੁਕਾਨ ਤੋ ਗ੍ਰਾਹਕ ਆ ਗਏ ਤੇ ਸਮਾਨ ਦੇਣ ਲਈ ਕਿਹਾ। ਇਨ੍ਹੇ ਚਿਰ ਵਿਚ ਚਾਰ ਦੇ ਕਰੀਬ ਨੋਜਵਾਨ ਆਏ ਤੇ ਪਿਸਤੌਲ ਦੀ ਨੌਕ ਤੇ ਉਨ੍ਹਾਂ ਕੋਲੋਂ 45 ਹਜਾਰ ਰੁਪਏ ਦੇ ਕਰੀਬ ਰਕਮ ਲੈਕੇ ਫਰਾਰ ਹੋ ਗਏ। ਅਸੀ ਉਨ੍ਹਾ ਦਾ ਪਿੱਛਾ ਕੀਤਾ ਪਰ ਹਨੇਰੇ ਦਾ ਫਾਇਦਾ ਚੁੱਕ ਕੇ ਉਹ ਗਾਇਬ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਾਰੀ ਘਟਨਾ ਵੀ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।

ਉੱਧਰ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਲੁੱਟ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਭਰੋਸ ਦੁਆਇਆ ਕਿ ਛੇਤੀ ਹੈ ਸਾਰੇ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Related Stories