ਫਿਰੌਤੀ ਵਸੂਲਣ ਆਏ ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ

Published: 

27 Jan 2023 13:25 PM

ਜਿਸ ਉੱਤੇ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਵੱਲੋਂ ਚਲਾਈ ਗਈ ਇੱਕ ਗੋਲੀ ਗੈਂਗਸਟਰ ਜਗਤਾਰ ਸਿੰਘ ਜੋਕਿ ਫਿਰੋਜਪੁਰ ਜ਼ਿਲੇ੍ ਦੇ ਨਾਲ ਸੰਬੰਧਿਤ ਹੈ ਉਸ ਦੀ ਲੱਤ 'ਤੇ ਗੋਲੀ ਲੱਗ ਗਈ।ਇਸ ਦੌਰਾਨ ਆਪਣੇ ਸਾਥੀ ਨੂੰ ਜਖਮੀ ਹੁੰਦਾ ਦੇਖ ਕੇ ਦੂਜਾ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਿਆ।

ਫਿਰੌਤੀ ਵਸੂਲਣ ਆਏ ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ
Follow Us On

ਲੁਧਿਆਣਾ ਦੇ ਜਗਰਾਓਂ ‘ਚ ਕਰਿਆਣਾ ਵਪਾਰੀ ਤੋਂ ਫਿਰੋਤੀ ਮੰਗਣ ਆਏ ਗੈਂਗਸਟਰ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ। ਮੁਕਾਬਲੇ ‘ਚ ਇਕ ਗੈਂਗਸਟਰ ਦੀ ਲੱਤ ‘ਚ ਗੋਲੀ ਲੱਗੀ, ਜਦਕਿ ਦੂਜਾ ਬਾਈਕ ‘ਤੇ ਭੱਜਣ ‘ਚ ਕਾਮਯਾਬ ਹੋ ਗਿਆ। ਇਹ ਗੈਂਗਸਟਰ ਅੱਤਵਾਦੀ ਅਰਸ਼ ਡੱਲਾ ਦਾ ਸਾਥੀ ਹੈ। ਉਸਨੇ ਕਾਰੋਬਾਰੀ ਤੋਂ 30 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜ਼ਖਮੀ ਗੈਂਗਸਟਰ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਫੇਰੂਕੇ ਨਿਵਾਸੀ ਜਗਤਾਰ ਸਿੰਘ ਵਜੋਂ ਹੋਈ ਹੈ। ਉਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਨਹਿਰੂ ਮਾਰਕੀਟ ਦੇ ਇੱਕ ਥੋਕ ਕਰਿਆਨਾ ਵਪਾਰੀ ਤੋਂ ਗੈਂਗਸਟਰਾਂ ਦੇ ਵੱਲੋਂ ਧਮਕੀ ਦੇਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ । ਗੈਂਗਸਟਰਾਂ ਦਾ ਉਸ ਵਪਾਰੀ ਦੇ ਨਾਲ ਡੇਢ ਲੱਖ ਰੁਪਏ ਵਿੱਚ ਨਿਬੇੜਾ ਹੋ ਗਿਆ ਸੀ ਅਤੇ ਗੈਂਗਸਟਰਾਂ ਨੇ ਵਪਾਰੀ ਨੂੰ ਪੈਸੇ ਲੈ ਕੇ ਵਾਰਦਾਤ ਵਾਲੀ ਥਾਂ ਸੱਦ ਲਿਆ। ਜਿਸ ਬਾਰੇ ਵਪਾਰੀ ਨੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਹਰਜੀਤ ਸਿੰਘ ਦੇ ਨਾਲ ਸੰਪਰਕ ਕੀਤਾ।

ਕੀ ਦਿਨਾਂ ਤੋਂ ਦੁਕਾਨ ਤੇ ਨਹੀਂ ਜਾ ਰਿਹਾ ਸੀ ਵਪਾਰੀ

ਉਸ ਨੇ ਐਸਐਸਪੀ ਨੂੰ ਆਪਣੀ ਸਾਰੀ ਕਹਾਣੀ ਦੱਸੀ ਤਾਂ ਐਸਐਸਪੀ ਦੇ ਵੱਲੋਂ ਉਸ ਦੀ ਸੁਰੱਖਿਆ ਦੇ ਲਈ ਇੱਕ ਪੁਲਿਸ ਮੁਲਾਜ਼ਮ ਦੀ ਡਿਊਟੀ ਵੀ ਲਗਾ ਦਿੱਤੀ ਗਈ। ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਜਦੋਂ ਗਣਤੰਤਰ ਦਿਵਸ ਮਨਾਉਣ ਦੇ ਰੁਝੇਵਿਆਂ ਵਿੱਚ ਰੁਝੀ ਹੋਈ ਸੀ ਤਾਂ ਵਪਾਰੀ ਤੋਂ ਫਿਰੌਤੀ ਲੈਣ ਦੇ ਲਈ ਗੁਰੂਸਰ ਤੋਂ ਚੂਹੜਚੱਕ ਵਾਲੀ ਸੜਕ ਉੱਤੇ ਸੱਦ ਲਿਆ । ਫਿਰੌਤੀ ਦੀ ਧਮਕੀ ਤੋਂ ਘਬਰਾ ਕੇ ਵਪਾਰੀ ਕਈ ਦਿਨਾਂ ਤੋਂ ਆਪਣੀ ਦੁਕਾਨ ‘ਤੇ ਵੀ ਨਹੀਂ ਜਾ ਰਿਹਾ ਸੀ।

ਇੱਕ ਗੈਂਗਸਟਰ ਦੀ ਲੱਤ ਚ ਲੱਗੀ ਗੋਲ਼ੀ ਦੂਜਾ ਫ਼ਰਾਰ

ਪੁਲਿਸ ਨੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਕੇ ਗੁਰੂਸਰ ਤੋਂ ਚੂਹੜਚੱਕ ਵਾਲੀ ਸੜਕ ਉੱਤੇ ਘੇਰਾਬੰਦੀ ਕਰਕੇ ਗੈਂਗਸਟਰਾਂ ਨੂੰ ਘੇਰ ਲਿਆ। ਪੁਲਿਸ ਦੇ ਵੱਲੋਂ ਖੁਦ ਨੂੰ ਘਿਰਿਆ ਦੇਖ ਕੇ ਗੈਂਗਸਟਰਾਂ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਜਿਸ ਉੱਤੇ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਵੱਲੋਂ ਚਲਾਈ ਗਈ ਇੱਕ ਗੋਲੀ ਗੈਂਗਸਟਰ ਜਗਤਾਰ ਸਿੰਘ ਜੋਕਿ ਫਿਰੋਜਪੁਰ ਜ਼ਿਲੇ੍ ਦੇ ਨਾਲ ਸੰਬੰਧਿਤ ਹੈ ਉਸ ਦੀ ਲੱਤ ‘ਤੇ ਗੋਲੀ ਲੱਗ ਗਈ।ਇਸ ਦੌਰਾਨ ਆਪਣੇ ਸਾਥੀ ਨੂੰ ਜਖਮੀ ਹੁੰਦਾ ਦੇਖ ਕੇ ਦੂਜਾ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਿਆ।

ਪੁਲਿਸ ਵੱਲੋਂ ਦੇਰ ਰਾਤ ਕੀਤੀ ਗਈ ਛਾਪੇਮਾਰੀ

ਐਸਐਸਪੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਖਮੀ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਨੇ ਮੁਕਦਮਾ ਦਰਜ ਕਰ ਲਿਆ ਹੈ। ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਜਲਦੀ ਹੀ ਦੂਸਰਾ ਗੈਂਗਸਟਰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਲਈ ਕਈ ਥਾਣਿਆਂ ਦੀ ਪੁਲੀਸ ਨੇ ਦੇਰ ਰਾਤ ਤੱਕ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ।