ਫਿਰੌਤੀ ਵਸੂਲਣ ਆਏ ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ
ਜਿਸ ਉੱਤੇ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਵੱਲੋਂ ਚਲਾਈ ਗਈ ਇੱਕ ਗੋਲੀ ਗੈਂਗਸਟਰ ਜਗਤਾਰ ਸਿੰਘ ਜੋਕਿ ਫਿਰੋਜਪੁਰ ਜ਼ਿਲੇ੍ ਦੇ ਨਾਲ ਸੰਬੰਧਿਤ ਹੈ ਉਸ ਦੀ ਲੱਤ 'ਤੇ ਗੋਲੀ ਲੱਗ ਗਈ।ਇਸ ਦੌਰਾਨ ਆਪਣੇ ਸਾਥੀ ਨੂੰ ਜਖਮੀ ਹੁੰਦਾ ਦੇਖ ਕੇ ਦੂਜਾ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਿਆ।
ਲੁਧਿਆਣਾ ਦੇ ਜਗਰਾਓਂ ‘ਚ ਕਰਿਆਣਾ ਵਪਾਰੀ ਤੋਂ ਫਿਰੋਤੀ ਮੰਗਣ ਆਏ ਗੈਂਗਸਟਰ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ। ਮੁਕਾਬਲੇ ‘ਚ ਇਕ ਗੈਂਗਸਟਰ ਦੀ ਲੱਤ ‘ਚ ਗੋਲੀ ਲੱਗੀ, ਜਦਕਿ ਦੂਜਾ ਬਾਈਕ ‘ਤੇ ਭੱਜਣ ‘ਚ ਕਾਮਯਾਬ ਹੋ ਗਿਆ। ਇਹ ਗੈਂਗਸਟਰ ਅੱਤਵਾਦੀ ਅਰਸ਼ ਡੱਲਾ ਦਾ ਸਾਥੀ ਹੈ। ਉਸਨੇ ਕਾਰੋਬਾਰੀ ਤੋਂ 30 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜ਼ਖਮੀ ਗੈਂਗਸਟਰ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਫੇਰੂਕੇ ਨਿਵਾਸੀ ਜਗਤਾਰ ਸਿੰਘ ਵਜੋਂ ਹੋਈ ਹੈ। ਉਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਨਹਿਰੂ ਮਾਰਕੀਟ ਦੇ ਇੱਕ ਥੋਕ ਕਰਿਆਨਾ ਵਪਾਰੀ ਤੋਂ ਗੈਂਗਸਟਰਾਂ ਦੇ ਵੱਲੋਂ ਧਮਕੀ ਦੇਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ । ਗੈਂਗਸਟਰਾਂ ਦਾ ਉਸ ਵਪਾਰੀ ਦੇ ਨਾਲ ਡੇਢ ਲੱਖ ਰੁਪਏ ਵਿੱਚ ਨਿਬੇੜਾ ਹੋ ਗਿਆ ਸੀ ਅਤੇ ਗੈਂਗਸਟਰਾਂ ਨੇ ਵਪਾਰੀ ਨੂੰ ਪੈਸੇ ਲੈ ਕੇ ਵਾਰਦਾਤ ਵਾਲੀ ਥਾਂ ਸੱਦ ਲਿਆ। ਜਿਸ ਬਾਰੇ ਵਪਾਰੀ ਨੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਹਰਜੀਤ ਸਿੰਘ ਦੇ ਨਾਲ ਸੰਪਰਕ ਕੀਤਾ।


