PM Modi on Australia Temples: ਮੰਦਰਾਂ ‘ਤੇ ਹਮਲੇ ਬਰਦਾਸ਼ਤ ਨਹੀਂ, ਭਰੋਸੇ ‘ਤੇ ਆਧਾਰਿਤ ਰਿਸ਼ਤੇ; ਆਸਟ੍ਰੇਲੀਆ ‘ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਦੁਵੱਲੀ ਬੈਠਕ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਰਿਸ਼ਤੇ ਵਿਸ਼ਵਾਸ 'ਤੇ ਆਧਾਰਿਤ ਹਨ। ਹੁਣ ਅਸੀਂ ਟੀ-20 ਮੋਡ ਵਿੱਚ ਹਾਂ।
PM Modi on Australia Temples: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ (Anthony Albanese) ਨਾਲ ਦੁਵੱਲੀ ਮੀਟਿੰਗ ਕੀਤੀ। ਬੈਠਕ ‘ਚ ਆਸਟ੍ਰੇਲੀਆ ‘ਚ ਮੰਦਰਾਂ ‘ਤੇ ਹਮਲਿਆਂ ਦਾ ਮੁੱਦਾ ਵੀ ਚੁੱਕਿਆ। ਮੀਟਿੰਗ ਤੋਂ ਬਾਅਦ ਪੀਐਮ ਮੋਦੀ ਅਤੇ ਅਲਬਾਨੀਜ਼ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਜਿਸ ਵਿੱਚ ਪੀਐਮ ਮੋਦੀ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਆਸਟ੍ਰੇਲੀਆ ਵਿੱਚ ਮੰਦਰਾਂ ਉੱਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਆਪਣੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਨਾਲ ਦੁਵੱਲੀ ਮੀਟਿੰਗ ਕੀਤੀ। ਬੈਠਕ ‘ਚ ਆਸਟ੍ਰੇਲੀਆ ‘ਚ ਮੰਦਰਾਂ ‘ਤੇ ਹਮਲਿਆਂ ਦਾ ਮੁੱਦਾ ਵੀ ਉਠਿਆ। ਮੀਟਿੰਗ ਤੋਂ ਬਾਅਦ ਪੀਐਮ ਮੋਦੀ ਅਤੇ ਅਲਬਾਨੀਜ਼ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਜਿਸ ਵਿੱਚ ਪੀਐਮ ਮੋਦੀ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਆਸਟਰੇਲੀਆ ਵਿੱਚ ਮੰਦਰਾਂ ਉੱਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਮੀਟਿੰਗ ਦਾ ਵੇਰਵਾ ਦਿੰਦੇ ਹੋਏ ਪੀਐਮ ਨੇ ਕਿਹਾ ਕਿ ਹੁਣ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧ ਟੀ-20 ਮੋਡ ਵਿੱਚ ਆ ਗਏ ਹਨ। ਆਸਟ੍ਰੇਲੀਆ ‘ਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕ ਦੋਹਾਂ ਦੇਸ਼ਾਂ ਵਿਚਾਲੇ ਇੱਕ ਪੁਲ ਵਾਂਗ ਹਨ। ਅਸੀਂ ਅਗਲੇ ਦਹਾਕੇ ਲਈ ਰਣਨੀਤਕ ਭਾਈਵਾਲੀ ‘ਤੇ ਚਰਚਾ ਕੀਤੀ ਅਤੇ ਇਸ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦੀ ਗੱਲ ਕੀਤੀ।
#WATCH ऑस्ट्रेलिया में मंदिरों पर होने वाले हमलों और अलगाववादी तत्वों की गतिविधियों के संबंध में हमने पहले भी बात की थी और आज भी बात की है। भारत और ऑस्ट्रेलिया के सौहार्दपूर्ण रिश्तों को कोई भी तत्व अपने विचारों या एक्शन से आघात पहुंचाए ये हमें स्वीकार्य नहीं है: प्रधानमंत्री pic.twitter.com/CczGpiGqQQ
— ANI_HindiNews (@AHindinews) May 24, 2023
ਇਹ ਵੀ ਪੜ੍ਹੋ
ਰਿਸ਼ਤੇ ਸਿਰਫ ਦੋ ਦੇਸ਼ਾਂ ਤੱਕ ਸੀਮਤ ਨਹੀਂ: PM
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧ ਸਿਰਫ ਦੋ ਦੇਸ਼ਾਂ ਤੱਕ ਸੀਮਤ ਨਹੀਂ ਹਨ। ਇਹ ਦੋਵੇਂ ਦੇਸ਼ਾਂ ਦਰਮਿਆਨ ਖੇਤਰੀ ਸਥਿਰਤਾ, ਸ਼ਾਂਤੀ ਅਤੇ ਵਿਸ਼ਵ ਭਲਾਈ ਨਾਲ ਵੀ ਜੁੜਿਆ ਹੋਇਆ ਹੈ। ਕਵਾਡ ਸਮਿਟ (QUAD Submit) ਦੌਰਾਨ ਅਸੀਂ ਇੰਡੋ-ਪੈਸੀਫਿਕ ‘ਤੇ ਵੀ ਚਰਚਾ ਕੀਤੀ। ਦੋ-ਪੱਖੀ ਬੈਠਕ ‘ਚ ਖਣਨ ਅਤੇ ਖਣਿਜਾਂ ਦੇ ਸਬੰਧ ‘ਚ ਰਣਨੀਤਕ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਵੀ ਚਰਚਾ ਹੋਈ।
ਇਸ ਤੋਂ ਇਲਾਵਾ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਗ੍ਰੀਨ ਹਾਈਡ੍ਰੋਜਨ ‘ਤੇ ਟਾਸਕ ਫੋਰਸ ਬਣਾਉਣ ਦਾ ਫੈਸਲਾ ਲਿਆ ਗਿਆ। ਦੋਵਾਂ ਦੇਸ਼ਾਂ ਵਿਚਾਲੇ ਨਵੇਂ ਖੇਤਰਾਂ ਵਿੱਚ ਸਹਿਯੋਗ ਦੇ ਦਾਇਰੇ ‘ਤੇ ਵੀ ਵਿਸਤ੍ਰਿਤ ਚਰਚਾ ਹੋਈ। ਦੁਵੱਲੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਐਡਮਿਰਲਟੀ ਹਾਊਸ ‘ਚ ਗਾਰਡ ਆਫ ਆਨਰ ਦਿੱਤਾ ਗਿਆ।