ਪਾਕਿਸਤਾਨ ਦੀ ਕਰੰਸੀ ਯੂਐਸ ਡਾਲਰ ਦੇ ਮੁਕਾਬਲੇ 262.6 ਰੁਪਏ ਤੇ ਪੁੱਜੀ

Updated On: 

13 Apr 2023 11:38 AM

ਸ਼ੁੱਕਰਵਾਰ ਨੂੰ ਜਦੋਂ ਪਾਕਿਸਤਾਨ ਦੇ ਬਾਜ਼ਾਰ ਖੁੱਲ੍ਹੇ ਤਾਂ ਮੁਲਕ ਦੀ ਕਰੰਸੀ ਯੂਐਸ ਡਾਲਰ ਦੇ ਮੁਕਾਬਲੇ 7.17 ਰੁਪਏ ਯਾਨੀ 2.73 ਫ਼ੀਸਦ ਥੱਲੇ ਆ ਗਈ। ਇਹ ਜਾਣਕਾਰੀ ਸਟੇਟ ਬੈਂਕ ਆਫ ਪਾਕਿਸਤਾਨ ਵੱਲੋਂ ਦਿੱਤੀ ਗਈ। ਮੌਜੂਦਾ ਦੌਰ ਦੇ ਆਪਣੇ ਸਭ ਤੋਂ ਬੁਰੇ ਦੌਰ ਵਿਚ ਫਸਿਆ ਪਾਕਿਸਤਾਨ ਦਾ ਰੁਪਈਆ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਇੰਟਰਬੈਂਕ ਅਤੇ ਖੁੱਲ੍ਹੇ ਬਾਜ਼ਾਰ ਵਿੱਚ ਆਪਣੇ ਸਭ ਤੋਂ ਹੇਠਲੇ ਸਤਰ ਤੇ ਖੁੱਲਿਆ ਸੀ ਅਤੇ ਅਖੀਰ ਵਿੱਚ 262.6 ਰੁਪਏ ਤੇ ਜਾ ਕੇ ਰੁਕਿਆ।

ਪਾਕਿਸਤਾਨ ਦੀ ਕਰੰਸੀ ਯੂਐਸ ਡਾਲਰ ਦੇ ਮੁਕਾਬਲੇ 262.6 ਰੁਪਏ ਤੇ ਪੁੱਜੀ

concept image

Follow Us On

ਆਈਐਮਐਫ ਵੱਲੋਂ ਲਾਈਆਂ ਗਈਆਂ ਸ਼ਰਤਾਂ ਵਿੱਚ ਬਾਜ਼ਾਰ ਅਧਾਰਿਤ ਡਾਲਰ-ਰੁਪਏ ਦੇ ਐਕਸਚੇਂਜ ਅਤੇ ਹਾਈ ਇੰਟਰੈਸਟ ਰੇਟ ਸਬੰਧੀ ਸਮਾਨਤਾ ਤੋਂ ਇਲਾਵਾ ਇਕ ਹਫਤੇ ਦੇ ਅੰਦਰ-ਅੰਦਰ ਡੀਜ਼ਲ-ਪੈਟਰੋਲ ਉੱਤੇ 17 ਫੀਸਦ ਆਮ ਵਿਕਰੀ ਕਰ ਲਾਗੂ ਕੀਤਾ ਜਾਣਾ ਸ਼ਾਮਿਲ ਹੈ। ਹਾਲਾਂਕਿ, ਇਹਨਾਂ ਚੋਂ ਦੋ ਸ਼ਰਤਾਂ ਨੂੰ ਪਾਕਿਸਤਾਨ ਸਰਕਾਰ ਨੇ ਪਹਿਲਾਂ ਹੀ ਪੂਰਾ ਕਰ ਲਿਆ ਹੈ

ਸ਼ੁੱਕਰਵਾਰ ਨੂੰ ਜਦੋਂ ਪਾਕਿਸਤਾਨ ਦੇ ਬਾਜ਼ਾਰ ਖੁੱਲ੍ਹੇ ਤਾਂ ਮੁਲਕ ਦੀ ਕਰੰਸੀ ਯੂਐਸ ਡਾਲਰ ਦੇ ਮੁਕਾਬਲੇ 7.17 ਰੁਪਏ ਯਾਨੀ 2.73 ਫ਼ੀਸਦ ਥੱਲੇ ਆ ਗਈ। ਇਹ ਜਾਣਕਾਰੀ ਸਟੇਟ ਬੈਂਕ ਆਫ ਪਾਕਿਸਤਾਨ ਵੱਲੋਂ ਦਿੱਤੀ ਗਈ। ਮੌਜੂਦਾ ਦੌਰ ਦੇ ਆਪਣੇ ਸਭ ਤੋਂ ਬੁਰੇ ਦੌਰ ਵਿਚ ਫਸਿਆ ਪਾਕਿਸਤਾਨ ਦਾ ਰੁਪਈਆ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਇੰਟਰਬੈਂਕ ਅਤੇ ਖੁੱਲ੍ਹੇ ਬਾਜ਼ਾਰ ਵਿੱਚ ਆਪਣੇ ਸਭ ਤੋਂ ਹੇਠਲੇ ਸਤਰ ਤੇ ਖੁੱਲਿਆ ਸੀ ਅਤੇ ਅਖੀਰ ਵਿੱਚ 262.6 ਰੁਪਏ ਤੇ ਜਾ ਕੇ ਰੁਕਿਆ।

ਹਾਲਾਂਕਿ, ਇਕ ਵਾਰ ਤਾਂ ਪਾਕਿਸਤਾਨ ਦੀ ਕਰੰਸੀ ਉੱਥੇ ਖੁੱਲ੍ਹੇ ਬਜ਼ਾਰ ਵਿੱਚ 265 ਰੁਪਏ ਤੱਕ ਅਤੇ ਇੰਟਰ ਬੈਂਕ ਵਿੱਚ 266 ਰੁਪਏ ਤਕ ਆ ਗਈ ਸੀ, ਪਰ ਬਾਅਦ ਵਿੱਚ ਦਿਨ ਖਤਮ ਹੁੰਦਿਆਂ ਥੋੜ੍ਹਾ ਜਿਹਾ ਸੁਧਾਰ ਹੋ ਗਿਆ ਸੀ। ਵੀਰਵਾਰ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਦਾ ਰੁਪਈਆ ਇੰਟਰ ਬੈਂਕ ਵਿੱਚ 34 ਰੁਪਈਏ ਤੱਕ ਥੱਲੇ ਆ ਗਿਆ ਜੋ ਸੰਨ 1999 ਵਿੱਚ ਪਾਕਿਸਤਾਨ ‘ਚ ਪੇਸ਼ ਕੀਤੀ ਗਏ ਨਵੇਂ ਐਕਸਚੇਂਜ ਰੇਟ ਦੇ ਮੁਤਾਬਿਕ ਆਪਣੇ ਮੁੱਲ ਅਤੇ ਫ਼ੀਸਦ ਸਮੇਤ ਦੋਵੇਂ ਲਿਹਾਜ਼ਾ ਤੋਂ ਸਭ ਤੋਂ ਵੱਡੀ ਗਿਰਾਵਟ ਰਹੀ।

ਪਾਬੰਦੀ ਹਟਾਈ :

ਦਰਅਸਲ, ਪਾਕਿਸਤਾਨੀ ਰੁਪਈਆ ਸਰਕਾਰ ਵੱਲੋਂ ਇੰਟਰਨੈਸ਼ਨਲ ਮੋਨੇਟਰੀ ਫੰਡ ਯਾਨੀ ਆਈਐਮਐਫ ਸਬੰਧੀ ਲੋਨ ਪ੍ਰੋਗਰਾਮ ਨੂੰ ਬਹਾਲ ਕਰਵਾਉਣ ਵਾਸਤੇ ਪਾਕਿਸਤਾਨ ਸਰਕਾਰ ਵੱਲੋਂ ਯੂਐਸਡੀ- ਪੀਕੇਆਰ ਐਕਸਚੇਂਜ ਰੇਟ ਤੇ ਲਾਈਆਂ ਗਈਆਂ ਗੈਰ-ਅਧਿਕਾਰਤ ਪਾਬੰਦੀਆਂ ਨੂੰ ਹਟਾ ਲਿਆ ਗਿਆ ਹੈ। ਪਾਕਿਸਤਾਨ ਸਰਕਾਰ ਦਾ ਇਹ ਫੈਸਲਾ ਵੀਰਵਾਰ ਨੂੰ ਓਦੋਂ ਆਇਆ ਸੀ ਜਦੋਂ ਐਕਸਚੇਂਜ ਕੰਪਨੀਆਂ ਵੱਲੋਂ ਖੁੱਲ੍ਹੇ ਬਜ਼ਾਰ ਵਿੱਚ ‘ਸੈਲਫ ਇੰਪੋਜਡ ਰੇਟ ਕੈਪ’ ਨੂੰ ਹਟਾਉਣ ਦੀ ਘੋਸ਼ਣਾ ਕਰ ਦਿੱਤੀ ਸੀ।

ਅਸਲ ਵਿੱਚ ਆਈਐਮਐਫ ਵੱਲੋਂ ਲਾਈਆਂ ਗਈਆਂ ਸ਼ਰਤਾਂ ਵਿੱਚ ਬਾਜ਼ਾਰ ਅਧਾਰਿਤ ਡਾਲਰ-ਰੁਪਏ ਦੇ ਐਕਸਚੇਂਜ ਅਤੇ ਹਾਈ ਇੰਟਰੈਸਟ ਰੇਟ ਸਬੰਧੀ ਸਮਾਨਤਾ ਤੋਂ ਇਲਾਵਾ ਇਕ ਹਫਤੇ ਦੇ ਅੰਦਰ-ਅੰਦਰ ਡੀਜ਼ਲ ਅਤੇ ਪੈਟਰੋਲ ਉੱਤੇ 17 ਫੀਸਦ ਆਮ ਵਿਕਰੀ ਕਰ ਲਾਗੂ ਕੀਤਾ ਜਾਣਾ ਸ਼ਾਮਿਲ ਹੈ। ਹਾਲਾਂਕਿ, ਇਹਨਾਂ ਚੋਂ ਦੋ ਸ਼ਰਤਾਂ ਨੂੰ ਪਾਕਿਸਤਾਨ ਸਰਕਾਰ ਨੇ ਪਹਿਲਾਂ ਹੀ ਪੂਰਾ ਕਰ ਲਿਆ ਹੈ।

ਬਾਜ਼ਾਰ ‘ਚ ਰੌਣਕ ਵਧੇਗੀ :

ਐਕਸਚੇਂਜ ਕੰਪਨੀਜ ਐਸੋਸੀਏਸ਼ਨ ਆਫ ਪਾਕਿਸਤਾਨ- ਈਸੀਏਪੀ ਵੱਲੋਂ ਦਿੱਤੇ ਆਂਕੜਿਆਂ ਮੁਤਾਬਿਕ, ਸ਼ੁੱਕਰਵਾਰ ਤੱਕ ਪਾਕਿਸਤਾਨ ਵਿੱਚ ਔਫ਼ੀਸ਼ਲ ਚੈਨਲਾਂ ਰਾਹੀਂ ਠੀਕ-ਠਾਕ ਗਿਣਤੀ ਵਿੱਚ ਰੁਪਿਆ-ਪੈਸਾ ਆਣਾ ਸ਼ੁਰੂ ਹੋ ਗਿਆ ਹੈ, ਅਤੇ ਬਾਜ਼ਾਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਰੁਪਏ-ਪੈਸੇ ਦੀ ਰੌਣਕ ਇਕ ਵਾਰ ਫਿਰ 2.5 ਬਿੱਲੀਅਨ ਯੂਐਸ ਡਾਲਰ ਤੱਕ ਪੁੱਜ ਜਾਣ ਦੀ ਉਮੀਦ ਹੈ ਜੋ ਹੁਣ ਹੌਲੀ-ਹੌਲੀ ਅਗਲੇ ਕੁਝ ਮਹੀਨਿਆਂ ਤਕ ਵੱਧ ਕੇ 3 ਬਿੱਲੀਅਨ ਯੂਐਸ ਡਾਲਰ ਤੱਕ ਪੁੱਜ ਜਾਏਗੀ।

ਉਨ੍ਹਾਂ ਦੇ ਮੁਤਾਬਿਕ ਐਕਸਪੋਰਟ ਰਾਹੀਂ ਬਾਜ਼ਾਰ ਵਿੱਚ ਰੁਪਏ-ਪੈਸੇ ਦੀ ਰੌਣਕ ਵੀ ਅਗਲੇ ਕੁਝ ਮਹੀਨਿਆਂ ਦੌਰਾਨ ਹੋਰ ਬਿਹਤਰ ਨਜ਼ਰ ਆਉਣ ਦੀ ਉਮੀਦ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਉਸ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਸਾਂਭਣ ਅਤੇ ਕਰੰਸੀ ਬਾਜ਼ਾਰ ਨੂੰ ਬਿਹਤਰ ਬਣਾਉਣ ਦੀ ਹੈ, ਤਾਂ ਜੋ ਕਰੰਸੀ ਦੀ ਸਮਾਨਤਾ ਨੂੰ ਸਥਿਰ ਕੀਤਾ ਜਾਵੇ ਅਤੇ ਮੁਲਕ ਦੀਆਂ ਬੰਦਰਗਾਹਾਂ ਇੰਪੋਰਟ ਕੀਤੇ ਸਮਾਨ ਨਾਲ ਸਜੀਆਂ ਰੈਣ।