ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Seema Haider Pak Family: ਸੀਮਾ ਦੇ ਪਾਕਿਸਤਾਨੀ ਸਹੁਰੇ ਦੀ ਮੰਗ, ਹਿੰਦੂ ਸੀਮਾ ਹੁਣ ਸਾਨੂੰ ਕਬੂਲ ਨਹੀਂ, ਬੱਸ ਬੱਚਿਆਂ ਨੂੰ ਭੇਜ ਦੇ ਵਾਪਸ

ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਦੇ ਪਾਕਿਸਤਾਨ ਸਥਿਤ ਸਹੁਰੇ ਘਰ ਟੀਵੀ9 ਦੀ ਟੀਮ ਪਹੁੰਚੀ। ਉੱਥੇ ਉਸ ਦੇ ਸਹੁਰਾ, ਦਾਦਾ ਸਹੁਰਾ ਅਤੇ ਦੇਵਰ ਦੀ ਇੱਕੋ ਹੀ ਮੰਗ ਸੀ ਕਿ ਉਹ ਤਾਂ ਵਾਪਸ ਨਹੀਂ ਆ ਸਕਦੀ, ਬੱਸ ਬੱਚਿਆਂ ਨੂੰ ਵਾਪਸ ਭੇਜ ਦੇਵੇ।

Seema Haider Pak Family: ਸੀਮਾ ਦੇ ਪਾਕਿਸਤਾਨੀ ਸਹੁਰੇ ਦੀ ਮੰਗ, ਹਿੰਦੂ ਸੀਮਾ ਹੁਣ ਸਾਨੂੰ ਕਬੂਲ ਨਹੀਂ, ਬੱਸ ਬੱਚਿਆਂ ਨੂੰ ਭੇਜ ਦੇ ਵਾਪਸ
Follow Us
tv9-punjabi
| Published: 11 Jul 2023 17:04 PM IST
Seema Sachin Love Story: ਪਬਜੀ ਦੀ ਖੇਡ ਖੇਡਦਿਆਂ ਪਰਵਾਨ ਚੜ੍ਹੀ ਸੀਮਾ ਹੈਦਰ (Seema Haider) ਅਤੇ ਸਚਿਨ ਮੀਨਾ (Sachin Meena) ਦੀ ਲਵ ਸਟੋਰੀ ਨੁੱਕੜ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸੁਰਖੀਆਂ ਵਿੱਚ ਹੈ। ਸੰਨੀ ਦਿਓਲ ਦੀ ਫਿਲਮ ਤੋਂ ਪ੍ਰੇਰਿਤ ਹੋ ਕੇ ਸੀਮਾ ਆਪਣੇ ਬੱਚਿਆਂ ਸਮੇਤ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਭਾਰਤ ‘ਚ ਆਪਣੇ ਪਿਆਰ ਸਚਿਨ ਕੋਲ ਆ ਗਈ। ਹੁਣ ਇਕ ਪਾਸੇ ਉਸ ਨੂੰ ਆਪਣੇ ਪਿਆਰ ਤੱਕ ਪਹੁੰਚਣ ਲਈ ਸਮਰਥਨ ਮਿਲ ਰਿਹਾ ਹੈ, ਦੂਜੇ ਪਾਸੇ ਇਸ ਹਰਕਤ ‘ਤੇ ਹੱਸਦੇ ਹੋਏ ਹਰ ਕਈ ਸੀਮਾ ਦਾ ਮਜ਼ਾਕ ਉਡਾ ਰਿਹਾ ਹੈ। ਇਨ੍ਹਾਂ ਸਾਰਿਆਂ ਦੇ ਵਿਚਕਾਰ ਸੀਮਾ ਦਾ ਇਕ ਪਰਿਵਾਰ ਵੀ ਹੈ। ਉਹ ਪਤੀ ਵੀ ਹੈ, ਜਿਸ ਨਾਲ ਉਸਦਾ ਵਿਆਹ ਹੋਇਆ ਸੀ ਅਤੇ ਉਸਦੇ ਚਾਰ ਬੱਚੇ ਵੀ ਹੋਏ। ਪਾਕਿਸਤਾਨ ਦੇ ਦੂਰ-ਦੁਰਾਡੇ ਬਲੋਚਿਸਤਾਨ ਵਿੱਚ ਸੀਮਾ ਦਾ ਸਹੁਰਾ ਘਰ ਵੀ ਹੈ, ਜਿੱਥੇ ਉਹ ਵਿਆਹ ਤੋਂ ਬਾਅਦ ਰਹਿੰਦੀ ਸੀ। ਜਦੋਂ ਟੀਵੀ9 ਸੀਮਾ ਦੇ ਸਹੁਰੇ ਘਰ ਪਹੁੰਚਿਆ ਤਾਂ ਉਸ ਦਾ ਪੂਰਾ ਪਰਿਵਾਰ ਇਸ ਘਟਨਾ ਤੋਂ ਦੁਖੀ ਅਤੇ ਪਰੇਸ਼ਾਨ ਸੀ। ਪੇਂਡੂ ਪਿਛੋਕੜ ਵਾਲੇ ਉਸ ਪਰਿਵਾਰ ਦੀ ਇੱਕੋ ਇੱਕ ਮੰਗ ਸੀ ਕਿ ਸੀਮਾ ਚਲੀ ਤਾਂ ਚਲੀ ਗਈ, ਬੱਸ ਆਪਣੇ ਚਾਰ ਬੱਚਿਆਂ ਨੂੰ ਛੱਡ ਦੇਵੇ, ਜਿਨ੍ਹਾਂ ਨਾਲ ਉਨ੍ਹਾਂ ਦੇ ਪੁੱਤਰ ਅਤੇ ਸੀਮਾ ਦੇ ਪਹਿਲੇ ਪਤੀ ਗੁਲਾਮ ਹੈਦਰ ਦਾ ਨਾਂ ਜੁੜਿਆ ਹੋਇਆ ਹੈ। ਗੁਲਾਮ ਹੈਦਰ ਅਤੇ ਸੀਮਾ ਦੇ ਵਿਆਹ ਨੂੰ ਯਾਦ ਕਰਦਿਆਂ ਉਸ ਦੇ ਸਹੁਰੇ ਕਹਿੰਦੇ ਹਨ, ਉਸਦਾ ਵਿਆਹ 2014 ਵਿੱਚ ਹੋਇਆ ਸੀ। ਪਹਿਲਾਂ ਸੀਮਾ ਅਤੇ ਮੇਰਾ ਬੇਟਾ ਇੱਥੇ ਹੀ ਰਹਿੰਦੇ ਸਨ। ਫਿਰ ਦੋਵੇਂ ਕਰਾਚੀ ਚਲੇ ਗਏ। ਕਰਾਚੀ ਤੋਂ ਫਿਰ ਮੇਰਾ ਪੁੱਤਰ ਸਾਊਦੀ ਅਰਬ ਚਲਾ ਗਿਆ। ਸੀਮਾ ਕਰਾਚੀ ਵਿੱਚ ਹੀ ਸੀ ਅਤੇ ਉਥੋਂ ਉਹ ਭੱਜ ਗਈ ਸੀ। ਸੀਮਾ ਦਾ ਪਹਿਲਾ ਪਤੀ ਗੁਲਾਮ ਹੈਦਰ ਅਜੇ ਸਾਊਦੀ ‘ਚ ਹੀ ਹੈ।

ਸਹੁਰੇ ਪਰਿਵਾਰ ਦੀ ਇੱਕੋ ਹੀ ਮੰਗ

ਸੀਮਾ ਦਾ ਦੇਵਰ ਵੀ ਇਸ ਘਟਨਾਕ੍ਰਮ ਤੋਂ ਦੁਖੀ ਹੈ। ਜਦੋਂ ਟੀਵੀ9 ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸਿਰਫ਼ ਇੰਨਾ ਹੀ ਕਿਹਾ, ਸਾਨੂੰ ਭਾਰੀ ਦੁੱਖ ਹੇ। ਉਹ ਭਾਰਤ ਚਲੀ ਗਈ। ਹੈਦਰ ਭਾਈ ਸਾਊਦੀ ਵਿਚ ਰਹਿੰਦੇ ਸਨ। ਉੱਥੇ ਸਖ਼ਤ ਮਿਹਨਤ ਕਰਨ ਤੋਂ ਬਾਅਦ ਕਰਾਚੀ ਵਿੱਚ ਇਸ ਲਈ ਇੱਕ ਕਮਰਾ ਲੈ ਲਿਆ। ਉਸ ਕੋਲ ਕਰੀਬ 28 ਲੱਖ ਦੇ ਗਹਿਣੇ ਹਨ। ਉਹ ਅੱਗੇ ਆਪਣੇ ਭਤੀਜੇ ਅਤੇ ਭਤੀਜੀਆਂ ਨੂੰ ਮਿਲਣ ਦੀ ਤਾਂਘ ਨਾਲ ਕਹਿੰਦਾ ਹੈ, ‘ਉਸ (ਸੀਮਾ) ਦੇ ਇੱਕ ਪੁੱਤਰ ਅਤੇ ਤਿੰਨ ਧੀਆਂ ਹਨ, ਜਿਨ੍ਹਾਂ ਨੂੰ ਸਾਨੂੰ ਵਾਪਸ ਮਿਲਣਾ ਚਾਹੀਦਾ ਹੈ। ਇਹ ਭਾਰਤ ਤੋਂ ਸਾਡੀ ਮੰਗ ਹੈ। ਉਹ ਹਿੰਦੂ ਬਣ ਗਈ ਹੈ ਅਤੇ ਹੁਣ ਸਾਨੂੰ ਵਾਪਸ ਨਹੀਂ ਮਿਲ ਸਕੇਗੀ। ਅਸੀਂ ਮੁਸਲਮਾਨ ਇਸ ਤੋਂ ਸ਼ਰਮਿੰਦਾ ਹਾਂ। ਅਸੀਂ ਬਲੋਚ ਲੋਕ ਹਾਂ। ਅਸੀਂ ਬਹੁਤ ਦੂਰ ਹਾਂ। ਅਸੀਂ ਉੱਥੇ ਨਹੀਂ ਜਾ ਸਕਦੇ। ਸੀਮਾ ਦੇ ਦਾਦਾ ਜੀ ਵੀ ਟੁੱਟੀ-ਫੁੱਟੀ ਉਰਦੂ ਵਿੱਚ ਇਹੀ ਮੰਗ ਦੁਹਰਾਉਂਦੇ ਹੋਏ ਕਹਿੰਦੇ ਹਨ, ਉਹ ਹੁਣ ਵਾਪਸ ਨਹੀਂ ਆਵੇਗੀ। ਅਸੀਂ ਚਾਹੁੰਦੇ ਹਾਂ ਕਿ ਉਸ ਦੇ ਬੱਚੇ ਵਾਪਸ ਆ ਜਾਉਣ।” ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?...
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ...