Pakistan: ਪਾਕਿਸਤਾਨ ‘ਚ ਵਿਗੜੇ ਹਾਲਾਤ, ਐਮਰਜੈਂਸੀ ਦੀ ਸਿਫਾਰਿਸ਼, PM ਸ਼ਾਹਬਾਜ ਬੋਲੇ – ਇਮਰਾਨ ਨੂੰ ਕੋਸ ਰਿਹਾ ਪਾਕਿਸਤਾਨ

Updated On: 

12 May 2023 21:13 PM

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ ਨੇ ਮੰਤਰੀ ਮੰਡਲ ਨਾਲ ਬੈਠਕ ਕੀਤੀ। ਜਿਸ ਵਿੱਚ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਹੋਈ ਹਿੰਸਾ ਤੇ ਚਿੰਤਾ ਜਾਹਿਰ ਕੀਤੀ ਗਈ। ਇਸ ਸਮੇਂ ਪਾਕਿਸਤਾਨ ਦੇ ਮੌਜੂਦਾ ਹਾਲਾਤ ਕਾਫੀ ਵਿਗੜ ਚੁੱਕੇ ਹਨ। ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ 'ਚ ਵਿਰੋਧ ਦਾ ਦੌਰ ਸ਼ੁਰੂ ਹੋ ਗਿਆ ਹੈ। ਸਰਕਾਰ ਇਸ ਨੂੰ ਲੈ ਕੇ ਕਾਫੀ ਚਿੰਤਤ ਹੈ ਤੇ ਮੰਤਰੀ ਮੰਤਰੀ ਮੰਡਲ ਨੇ ਐਮਰਜੈਂਸੀ ਲਾਉਣ ਦੀ ਸਿਫ਼ਾਰਸ਼ ਕੀਤੀ ਹੈ।

Pakistan: ਪਾਕਿਸਤਾਨ ਚ ਵਿਗੜੇ ਹਾਲਾਤ, ਐਮਰਜੈਂਸੀ ਦੀ ਸਿਫਾਰਿਸ਼, PM ਸ਼ਾਹਬਾਜ ਬੋਲੇ - ਇਮਰਾਨ ਨੂੰ ਕੋਸ ਰਿਹਾ ਪਾਕਿਸਤਾਨ

ਸ਼ਹਿਬਾਜ਼ ਸ਼ਰੀਫ, ਪਾਕਿਸਤਾਨ ਦੇ ਪ੍ਰਧਾਨ ਮੰਤਰੀ

Follow Us On

Imran Khan Pakistan: ਪਾਕਿਸਤਾਨ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਐਮਰਜੈਂਸੀ ਲਾਗੂ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (Shahbaz Sharif) ਨੇ ਕੈਬਨਿਟ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਸੰਘੀ ਕੈਬਨਿਟ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਦੋਵੇਂ ਹੀ ਝੂਠੇ ਹਨ। ਕੈਬਨਿਟ ਮੀਟਿੰਗ ‘ਚ ਸ਼ਾਹਬਾਜ਼ ਨੇ ਇਮਰਾਨ ਦੀ ਸਰਕਾਰ ਡਿੱਗਣ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਕਾਰ ਨੂੰ ਡੇਗਣ ਦੇ ਲਾਏ ਗਏ ਦੋਸ਼ ਪੂਰੀ ਤਰ੍ਹਾਂ ਨਾਲ ਝੂਠੇ ਹਨ।

ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਪੀਟੀਆਈ (PTI) ਲੀਡਰਸ਼ਿਪ ਦੇਸ਼ ਨੂੰ ਤਬਾਹੀ ਵੱਲ ਧੱਕਣ ਚ ਜੁਟੀ ਹੋਈ ਹੈ। ਦੇਸ਼ ਪਹਿਲਾਂ ਤੋਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਪਰੋਂ ਹੁਣ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਦੇਸ਼ ਦੀ ਕਰੰਸੀ ਬਹੁਤ ਹੀ ਮੁਸ਼ਕਲ ਹਾਲਤ ਵਿੱਚ ਹੈ। ਸਾਨੂੰ ਕਈ ਚੁਣੌਤੀਆਂ ਵਿਰਸੇ ਵਿਚ ਮਿਲੀਆਂ ਹਨ, ਜਿਸ ਕਾਰਨ ਹਾਲਤ ਅਜੇ ਵੀ ਵਿਗੜੇ ਹੋਏ ਹਨ। ਇਮਰਾਨ ਖਾਨ ‘ਤੇ ਸਿੱਧਾ ਹਮਲਾ ਕਰਦੇ ਹੋਏ ਸ਼ਾਹਬਾਜ਼ ਨੇ ਕਿਹਾ ਕਿ ਪਿਛਲੀ ਸਰਕਾਰ ਨੇ IMF ਨਾਲ ਹੋਏ ਸਮਝੌਤੇ ਦੀ ਉਲੰਘਣਾ ਕੀਤੀ ਸੀ। ਹੁਣ ਇਸਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਦਾਲਤਾਂ ਦੀ ਚੁੱਪੀ ‘ਤੇ ਚੁੱਕੇ ਸਵਾਲ

ਕੈਬਨਿਟ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਾਹਬਾਜ਼ ਨੇ ਅਦਾਲਤ ਦੀ ਚੁੱਪੀ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਇਮਰਾਨ ਦੀ ਸਰਕਾਰ ਵਿੱਚ ਸਾਡੀ ਪਾਰਟੀ ਦੇ ਆਗੂਆਂ ਤੋਂ ਬਦਲਾ ਲਿਆ ਗਿਆ ਤਾਂ ਅਦਾਲਤ ਨੇ ਚੁੱਪ ਧਾਰੀ ਰੱਖੀ। ਉਨ੍ਹਾਂ ਨੇ ਪੁੱਛਿਆ, ਕੀ ਉਨ੍ਹਾਂ (ਅਦਾਲਤਾਂ) ਨੇ ਕਦੇ ਇਸ ਦਾ ਨੋਟਿਸ ਲਿਆ ਜਦੋਂ ਸਾਨੂੰ ਜੇਲ੍ਹ ਭੇਜਿਆ ਜਾ ਰਿਹਾ ਸੀ।

ਪ੍ਰਧਾਨ ਮੰਤਰੀ ਨੇ ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਹੋਏ ਪ੍ਰਦਰਸ਼ਨਾਂ ‘ਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਦੱਸਿਆ ਕਿ 1973 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਵਿੱਚ ਅਜਿਹਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਨੇ ਬੇਨਜ਼ੀਰ ਭੁੱਟੋ ਦੇ ਦੌਰ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਬੇਨਜ਼ੀਰ ਭੁੱਟੋ ਦੀ ਮੌਤ ਤੋਂ ਬਾਅਦ ਵੀ ਪ੍ਰਦਰਸ਼ਨ ਹੋਏ ਪਰ ਕਿਸੇ ਨੇ ਵੀ ਫੌਜੀ ਅਦਾਰਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ।

ਰੱਖਿਆ ਮੰਤਰੀ ਨੇ ਵੀ ਐਮਰਜੈਂਸੀ ਬਾਰੇ ਕਹੀ ਗੱਲ

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਹਾਲਾਤ ਇਸੇ ਤਰ੍ਹਾਂ ਬਣੇ ਰਹੇ ਤਾਂ ਐਮਰਜੈਂਸੀ ਲਾਗੂ ਹੋਣ ਦੀ ਪੂਰੀ ਸੰਭਾਵਨਾ ਹੈ। ਦਰਅਸਲ, ਜਦੋਂ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਐਮਰਜੈਂਸੀ ਲਗਾਉਣ ਦੀਆਂ ਅਫਵਾਹਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਐਮਰਜੈਂਸੀ ਇੱਕ ਸੰਵਿਧਾਨਕ ਵਿਕਲਪ ਹੈ। ਪਰ ਦੇਸ਼ ਵਿੱਚ ਮਾਰਸ਼ਲ ਲਾਅ ਦਾ ਕੋਈ ਬਦਲ ਨਹੀਂ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ