Pakistan Blast: ਵਰਕਰ ਦੇ ਰੂਪ 'ਚ ਆਇਆ ਹਮਲਾਵਰ, ਹਰ ਪਾਸੇ ਖਿੱਲਰੇ ਮਨੁੱਖੀ ਅੰਗ... ਪਾਕਿਸਤਾਨ 'ਚ ਹੋਏ ਧਮਾਕੇ ਦੀ ਖੌਫਨਾਕ ਕਹਾਣੀ | Pakistan blast Khyber Pakhtunkhwa in Rally read the full story in Punjabi Punjabi news - TV9 Punjabi

Pakistan Blast: ਵਰਕਰ ਦੇ ਰੂਪ ‘ਚ ਆਇਆ ਹਮਲਾਵਰ, ਹਰ ਪਾਸੇ ਖਿੱਲਰੇ ਮਨੁੱਖੀ ਅੰਗ… ਪਾਕਿਸਤਾਨ ‘ਚ ਹੋਏ ਧਮਾਕੇ ਦੀ ਖੌਫਨਾਕ ਕਹਾਣੀ

Updated On: 

31 Jul 2023 08:56 AM

ਅਫਗਾਨਿਸਤਾਨ 'ਚ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਸਰਹੱਦੀ ਇਲਾਕਿਆਂ 'ਚ ਅੱਤਵਾਦੀ ਹਮਲਿਆਂ 'ਚ ਵਾਧਾ ਹੋਇਆ ਹੈ। ਖੈਬਰ ਪਖਤੂਨਖਵਾ 'ਚ ਹੋਏ ਇਸ ਧਮਾਕੇ ਦੀ ਅਜੇ ਤੱਕ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

Pakistan Blast: ਵਰਕਰ ਦੇ ਰੂਪ ਚ ਆਇਆ ਹਮਲਾਵਰ, ਹਰ ਪਾਸੇ ਖਿੱਲਰੇ ਮਨੁੱਖੀ ਅੰਗ... ਪਾਕਿਸਤਾਨ ਚ ਹੋਏ ਧਮਾਕੇ ਦੀ ਖੌਫਨਾਕ ਕਹਾਣੀ

@iamatif_orakzai

Follow Us On

ਪਾਕਿਸਤਾਨ ਨਿਊਜ਼। ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਐਤਵਾਰ ਸ਼ਾਮ ਨੂੰ ਜਦੋਂ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇਯੂਆਈ-ਐੱਫ) ਦੀ ਵਰਕਰ ਕਾਨਫਰੰਸ ਚੱਲ ਰਹੀ ਸੀ, ਉਦੋਂ ਜ਼ਬਰਦਸਤ ਧਮਾਕਾ ਹੋਇਆ, ਜਿਸ ‘ਚ ਕਰੀਬ 45 ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ ‘ਚ 100 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਦੋਂ ਇਹ ਧਮਾਕਾ ਬਾਜੌਰ ਇਲਾਕੇ ‘ਚ ਹੋਇਆ ਤਾਂ ਪੂਰੀ ਤਰ੍ਹਾਂ ਨਾਲ ਹਫੜਾ-ਦਫੜੀ ਮੱਚ ਗਈ ਅਤੇ ਹਰ ਪਾਸੇ ਜ਼ਖਮੀ ਲੋਕ ਪਏ ਹੋਏ ਸਨ।

ਸਥਾਨਕ ਮੀਡੀਆ ਮੁਤਾਬਕ ਹੁਣ ਤੱਕ ਕਿਸੇ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਧਮਾਕੇ ਵਾਲੀ ਥਾਂ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ ‘ਚ ਤਬਾਹੀ ਦਾ ਦ੍ਰਿਸ਼ ਦੇਖਿਆ ਜਾ ਸਕਦਾ ਹੈ। ਦਰਅਸਲ, ਇੱਥੇ ਇੱਕ ਮੀਟਿੰਗ ਚੱਲ ਰਹੀ ਸੀ ਜਿਸ ਵਿੱਚ 500 ਤੋਂ ਵੱਧ ਲੋਕ ਮੌਜੂਦ ਸਨ। ਪਾਕਿਸਤਾਨ ‘ਚ ਇਸ ਸਮੇਂ ਚੋਣਾਂ ਦਾ ਮਾਹੌਲ ਹੈ, ਅਜਿਹੇ ‘ਚ ਵੱਖ-ਵੱਖ ਪਾਰਟੀਆਂ ਆਪਣੇ ਸੰਗਠਨ ਨੂੰ ਇਕਜੁੱਟ ਕਰਨ ‘ਚ ਲੱਗੀਆਂ ਹੋਈਆਂ ਹਨ।

ਧਮਾਕੇ ‘ਚ ਜ਼ਖਮੀ ਹੋਏ 24 ਸਾਲਾ ਸਬੀਬੁੱਲਾ ਨੇ ਦੱਸਿਆ ਕਿ ਧਮਾਕੇ (Blast) ਤੋਂ ਬਾਅਦ ਹਰ ਕੋਈ ਜ਼ਮੀਨ ‘ਤੇ ਡਿੱਗ ਗਿਆ, ਲੋਕ ਗੰਭੀਰ ਜ਼ਖਮੀ ਹੋ ਗਏ। ਹਰ ਪਾਸੇ ਮਨੁੱਖੀ ਅੰਗ ਖਿੱਲਰੇ ਪਏ ਸਨ, ਇਹ ਨਜ਼ਾਰਾ ਕਾਫੀ ਡਰਾਉਣਾ ਸੀ।

ਹਮਲਾਵਰ ਮਜ਼ਦੂਰ ਦੇ ਭੇਸ ‘ਚ ਆਇਆ ਸੀ

ਖੈਬਰ ਪਖਤੂਨਖਵਾ ਦੀ ਪੁਲਿਸ ਵੱਲੋਂ ਦਿੱਤੇ ਗਏ ਬਿਆਨ ‘ਚ ਦੱਸਿਆ ਗਿਆ ਹੈ ਕਿ ਆਤਮਘਾਤੀ ਹਮਲਾਵਰ ਵਰਕਰ ਦੇ ਭੇਸ ‘ਚ ਰੈਲੀ ‘ਚ ਦਾਖਲ ਹੋਇਆ ਸੀ। ਜਦੋਂ ਰੈਲੀ ਚੱਲ ਰਹੀ ਸੀ ਅਤੇ ਸਟੇਜ ‘ਤੇ ਭਾਸ਼ਣ ਦਿੱਤਾ ਜਾ ਰਿਹਾ ਸੀ ਤਾਂ ਉਹ ਸਟੇਜ ਦੇ ਨੇੜੇ ਪਹੁੰਚ ਗਿਆ ਅਤੇ ਆਪਣੇ ਆਪ ਨੂੰ ਉਡਾ ਲਿਆ। ਅਲ ਜਜ਼ੀਰਾ ਮੁਤਾਬਕ ਇਸ ਘਟਨਾ ਦੇ ਪਿੱਛੇ ਆਈਐਸਆਈਐਸ ਦਾ ਹੱਥ ਹੋ ਸਕਦਾ ਹੈ, ਹਾਲਾਂਕਿ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ।

ਸ਼ਾਹਬਾਜ਼ ਸਰਕਾਰ ਨੇ ਪੂਰੀ ਰਿਪੋਰਟ ਤਲਬ ਕੀਤੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (Shehbaz Sharif) ਨੇ ਧਮਾਕੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅੱਤਵਾਦੀ ਪਾਕਿਸਤਾਨ ਦੇ ਦੁਸ਼ਮਣ ਹਨ ਜੋ ਇੱਥੇ ਸ਼ਾਂਤੀ ਨਹੀਂ ਰਹਿਣ ਦੇਣਾ ਚਾਹੁੰਦੇ। ਪਾਕਿਸਤਾਨ ਸਰਕਾਰ ਨੇ ਸੂਬਾ ਸਰਕਾਰ ਤੋਂ ਪੂਰੀ ਰਿਪੋਰਟ ਤਲਬ ਕੀਤੀ ਹੈ। ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਅੱਤਵਾਦੀ ਹਮਲੇ ਲਗਾਤਾਰ ਵਧ ਰਹੇ ਹਨ

ਜਿਸ ਥਾਂ ‘ਤੇ ਧਮਾਕਾ ਹੋਇਆ ਪਾਕਿਸਤਾਨ ਦਾ ਉਹ ਇਲਾਕਾ ਅਫਗਾਨਿਸਤਾਨ ਦੇ ਨੇੜੇ ਹੈ। ਜਦੋਂ ਤੋਂ ਅਫਗਾਨਿਸਤਾਨ ‘ਚ ਤਾਲਿਬਾਨ ਦਾ ਰਾਜ ਆਇਆ ਹੈ, ਉਦੋਂ ਤੋਂ ਇਸ ਖੇਤਰ ‘ਚ ਅੱਤਵਾਦੀ ਹਮਲਿਆਂ ‘ਚ ਵਾਧਾ ਹੋਇਆ ਹੈ। ਨਵੰਬਰ 2022 ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਜੰਗਬੰਦੀ ਨੂੰ ਰੱਦ ਕਰ ਦਿੱਤਾ ਅਤੇ ਹਮਲੇ ਤੇਜ਼ ਕਰ ਦਿੱਤੇ, ਉਦੋਂ ਹੀ ਪਾਕਿਸਤਾਨ ਦੇ ਇਸ ਹਿੱਸੇ ਵਿੱਚ ਅੱਤਵਾਦੀ ਹਮਲਿਆਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version