Imran Khan: ਪਾਕਿਸਤਾਨ ਦੇ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਅਤੇ ਬੁਸ਼ਰਾ ਬੀਬੀ ਨਾਲ ਉਨ੍ਹਾਂ ਦੇ ਵਿਆਹ ਦਾ ਵਿਵਾਦ ਰੁਕਣ ਦਾ ਨਾ ਨਹੀਂ ਲੈ ਰਿਹਾ ਹੈ। ਹੁਣ ਨਿਕਾਹ ਪੜ੍ਹਾਉਣ ਵਾਲੇ ਮੁਫਤੀ ਨੇ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਦਾ ਵਿਆਹ ਇਸਲਾਮਿਕ ਸ਼ਰੀਆ ਕਾਨੂੰਨਾਂ ਮੁਤਾਬਕ ਨਹੀਂ ਹੋਇਆ ਸੀ।
ਇਮਰਾਨ ਅਤੇ ਬੁਸ਼ਰਾ ਬੀਬੀ ਦਾ ਵਿਆਹ ਪੜ੍ਹਾਉਣ ਵਾਲੇ ਮੁਫਤੀ ਸਈਦ ਨੇ ਕਿਹਾ ਕਿ ਬੁਸ਼ਰਾ ਬੀਬੀ ਨੇ ਆਪਣੀ ਇਦਤ ਪੂਰੀ ਕੀਤੇ ਬਿਨਾਂ ਹੀ ਵਿਆਹ ਕਰਵਾ ਲਿਆ। ਬੁਸ਼ਰਾ ਬੀਬੀ ਨੇ ਆਪਣੇ ਪਹਿਲੇ ਪਤੀ ਤੋਂ ਵੱਖ ਹੋਣ ਤੋਂ ਬਾਅਦ ਇਮਰਾਨ ਨਾਲ ਵਿਆਹ ਕੀਤਾ ਸੀ।
ਇਸਲਾਮੀ ਸ਼ਰੀਆ ਕਾਨੂੰਨ (Islamic Sharia Law) ਵਿੱਚ ਪਤੀ ਦੀ ਮੌਤ ਜਾਂ ਤਲਾਕ ਤੋਂ ਬਾਅਦ ਪਤਨੀ ਨੂੰ ਤਿੰਨ ਮਹੀਨੇ 10 ਦਿਨ ਇਦਤ ਕਰਨੀ ਪੈਂਦੀ ਹੈ। ਇਸ ਦੌਰਾਨ ਉਹ ਨਾ ਤਾਂ ਕਿਸੇ ਹੋਰ ਮਰਦ ਨੂੰ ਮਿਲ ਸਕਦੀ ਹੈ ਅਤੇ ਨਾ ਹੀ ਘਰ ਤੋਂ ਬਾਹਰ ਆ ਸਕਦੀ ਹੈ। ਉਹ ਆਪਣੀ ਇਦਤ ਦੌਰਾਨ ਵਿਆਹ ਵੀ ਨਹੀਂ ਕਰ ਸਕਦੇ।
ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦੇ ਵਿਆਹ ਵਿੱਚ ਇਸ ਮੁੱਦੇ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਇਮਰਾਨ ਖਾਨ ਜਾਦੂ-ਟੂਣੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ।
ਤਾਂਤਰਿਕ ਦੀ ਸਲਾਹ ‘ਤੇ ਬੁਸ਼ਰਾ ਨਾਲ ਕੀਤਾ ਵਿਆਹ
ਇਮਰਾਨ ਖਾਨ ਨੇ ਕਥਿਤ ਤੌਰ ‘ਤੇ ਇਕ ਤਾਂਤਰਿਕ ਦੀ ਸਲਾਹ ‘ਤੇ ਬੁਸ਼ਰਾ ਬੀਬੀ ਨਾਲ ਵਿਆਹ ਕੀਤਾ ਸੀ। ਇਮਰਾਨ ਦਾ ਮੰਨਣਾ ਸੀ ਕਿ ਬੁਸ਼ਰਾ ਨਾਲ ਵਿਆਹ ਕਰਕੇ ਹੀ ਉਹ ਪ੍ਰਧਾਨ ਮੰਤਰੀ ਬਣ ਸਕਦੇ ਹਨ। ਕਿਸੇ ਤਾਂਤਰਿਕ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਸੀ। ਮੁਫਤੀ ਸਈਦ ਮੁਤਾਬਕ ਇੱਕ ਔਰਤ, ਜਿਸ ਨੇ ਖੁਦ ਨੂੰ ਬੁਸ਼ਰਾ ਦੀ ਭੈਣ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਉਹ (ਇਮਰਾਨ ਖਾਨ ਅਤੇ ਬੁਸ਼ਰਾ ਬੀਬੀ) ਵਿਆਹ ਕਰਨ ਲਈ ਆਜ਼ਾਦ ਹਨ। ਦੋਹਾਂ ਨੇ 1 ਜਨਵਰੀ 2018 ਨੂੰ ਵਿਆਹ ਕਰਵਾ ਲਿਆ ਅਤੇ ਇਸਲਾਮਾਬਾਦ ‘ਚ ਰਹਿਣ ਲੱਗੇ।
ਇਮਰਾਨ -ਬੁਸ਼ਰਾ ਬੀਬੀ ਦਾ ਵਿਆਹ ਸ਼ਰੀਆ ਮੁਤਾਬਕ ਨਹੀਂ
ਮੁਫਤੀ ਸਈਦ ਨੇ ਅਦਾਲਤ ਨੂੰ ਦੱਸਿਆ ਕਿ ਬਾਅਦ ਵਿੱਚ ਫਰਵਰੀ 2018 ਵਿੱਚ ਇਮਰਾਨ ਖਾਨ ਨੇ ਉਨ੍ਹਾਂ ਨਾਲ ਦੁਬਾਰਾ ਸੰਪਰਕ ਕੀਤਾ, ਅਤੇ ਦੁਬਾਰਾ ਵਿਆਹ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ ਪਹਿਲੇ ਵਿਆਹ ਦੌਰਾਨ
ਬੁਸ਼ਰਾ ਬੀਬੀ (Bushra Bibi) ਦੀ ਇਦਤ ਪੂਰੀ ਨਹੀਂ ਹੋਈ ਸੀ। ਨਵੰਬਰ 2017 ਵਿੱਚ ਤਲਾਕ ਤੋਂ ਬਾਅਦ ਉਹ ਆਪਣੇ ਪਤੀ ਤੋਂ ਵੱਖ ਹੋ ਗਈ ਸੀ।
ਅਜਿਹੇ ‘ਚ ਇਮਰਾਨ ਖਾਨ ਦਾ ਪਹਿਲਾ ਵਿਆਹ ਸ਼ਰੀਆ ਮੁਤਾਬਕ ਨਹੀਂ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 19 ਅਪ੍ਰੈਲ ਨੂੰ ਹੋਵੇਗੀ।
ਹਾਲਾਂਕਿ ਬੁਸ਼ਰਾ ਬੀਬੀ ਦੇ ਇੰਟਰਵਿਊ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿੱਚ ਉਹ ਕਥਿਤ ਤੌਰ ‘ਤੇ ਦਾਅਵਾ ਕਰ ਰਹੀ ਹੈ ਕਿ ਵਿਆਹ ਦੇ ਸਮੇਂ ਤੱਕ ਉਨ੍ਹਾਂ ਦੀ ਇਦਤ ਖਤਮ ਹੋ ਚੁੱਕੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ