ਇਸਲਾਮਾਬਾਦ। ਪਾਕਿਸਤਾਨ ਦੇ ਸਿਹਤ ਮੰਤਰੀ ਅਬਦੁਲ ਕਾਦਿਰ ਪਟੇਲ ਨੇ ਪੀਟੀਆਈ ਪ੍ਰਧਾਨ
ਇਮਰਾਨ ਖਾਨ (Imran Khan) ‘ਤੇ ਵੱਡਾ ਨਿਸ਼ਾਨਾ ਸਾਧਿਆ ਹੈ। ਇਮਰਾਨ ਖਾਨ ਦੀ ਮੈਡੀਕਲ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੱਤ ‘ਚ ਕੋਈ ਫਰੈਕਚਰ ਨਹੀਂ ਹੈ। ਇਮਰਾਨ ਖਾਨ ਦੀ ਮੈਡੀਕਲ ਰਿਪੋਰਟ ਦੇ ਮੁਤਾਬਕ, ਉਨ੍ਹਾਂ ਦੇ ਪਿਸ਼ਾਬ ਦੇ ਨਮੂਨੇ ‘ਚ ਕੋਕੀਨ ਅਤੇ ਅਲਕੋਹਲ ਦੀ ਵਰਤੋਂ ਯਕੀਨੀ ਤੌਰ ‘ਤੇ ਸਾਹਮਣੇ ਆਈ ਹੈ। ਦੱਸ ਦਈਏ ਕਿ ਅਲ-ਕਾਦਿਰ ਟਰੱਸਟ ਮਾਮਲੇ ‘ਚ ਇਮਰਾਨ ਦੀ ਗ੍ਰਿਫਤਾਰੀ ਦੇ ਸਮੇਂ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਨੇ ਉਸ ਦਾ ਸੈਂਪਲ ਲਿਆ ਸੀ।
ਸਿਹਤ ਮੰਤਰੀ ਅਬਦੁਲ ਕਾਦਿਰ ਪਟੇਲ ਨੇ ਕਿਹਾ ਹੈ ਕਿ
ਪੀਟੀਆਈ (PTI) ਮੁਖੀ ਇਮਰਾਨ ਖਾਨ ਦੀ ਮੈਡੀਕਲ ਰਿਪੋਰਟ ਵਿੱਚ ਕੋਈ ਫਰੈਕਚਰ ਨਹੀਂ ਪਾਇਆ ਗਿਆ ਹੈ, ਭਾਵੇਂ ਕਿ ਉਨ੍ਹਾਂ ਨੇ 5-6 ਮਹੀਨਿਆਂ ਤੋਂ ਆਪਣੀ ਲੱਤ ‘ਤੇ ਪਲਾਸਟਰ ਪਾਇਆ ਹੋਇਆ ਸੀ। ਉਸਨੇ ਕਿਹਾ ਕੀ ਤੁਸੀਂ ਕਿਸੇ ਨੂੰ ਮਾਸਪੇਸ਼ੀ ‘ਤੇ ਜ਼ਖ਼ਮ ‘ਤੇ ਪਲਾਸਟਰ ਲਗਾਉਂਦੇ ਹੋਏ ਦੇਖਿਆ ਹੈ?
‘ਪਿਸ਼ਾਬ ਦੀ ਜਾਂਚ ‘ਚ ਮਿਲੇ ਅਲਕੋਹਲ ਅਤੇ ਕੋਕੀਨ ਦੇ ਨਮੂਨੇ’
ਉਨ੍ਹਾਂ ਅੱਗੇ ਕਿਹਾ ਕਿ ਪੀਟੀਆਈ ਮੁਖੀ ਦੇ ਪਿਸ਼ਾਬ ਟੈਸਟ ਦੀ ਰਿਪੋਰਟ ਵਿੱਚ ਅਲਕੋਹਲ ਅਤੇ ਕੋਕੀਨ ਦਾ ਪਤਾ ਲੱਗਾ ਹੈ।
ਸਿਹਤ ਮੰਤਰੀ (Minister of Health) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਮੈਡੀਕਲ ਰਿਪੋਰਟ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ।
ਇਮਰਾਨ ਖਾਨ ਦੀ ਮਾਨਸਿਕ ਹਾਲਤ ਨਹੀਂ ਠੀਕ-ਮੰਤਰੀ
ਅਬਦੁਲ ਕਾਦਿਰ ਨੇ ਕਿਹਾ ਕਿ ਸੀਨੀਅਰ ਡਾਕਟਰਾਂ ਦਾ ਪੰਜ ਮੈਂਬਰੀ ਪੈਨਲ ਕਹਿ ਰਿਹਾ ਹੈ ਕਿ ਇਮਰਾਨ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਸ ਦੀਆਂ ਹਰਕਤਾਂ ਕਿਸੇ ਆਮ ਆਦਮੀ ਵਾਂਗ ਨਹੀਂ ਸਨ। ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਇਮਰਾਨ ਖਾਨ ਨੂੰ ਨਸ਼ਈ ਕਰਾਰ ਦਿੰਦੇ ਹੋਏ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ “ਇੱਕ ਅਜਾਇਬ ਘਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ।”
‘ਤਿੰਨ ਨੇਤਾਵਾਂ ਨੇ ਛੱਡੀ ਪੀ.ਟੀ.ਆਈ’
ਦੂਜੇ ਪਾਸੇ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 25 ਮਈ ਨੂੰ ਪੀਟੀਆਈ ਦੇ ਤਿੰਨ ਨੇਤਾਵਾਂ ਨੇ ਇਮਰਾਨ ਖਾਨ ਦੀ ਪਾਰਟੀ ਛੱਡਣ ਦਾ ਐਲਾਨ ਕੀਤਾ ਸੀ। ਆਗੂਆਂ ਨੇ ਕਿਹਾ ਕਿ ਦੰਗਿਆਂ ਤੋਂ ਬਾਅਦ ਕਈ ਲੋਕ ਪਾਰਟੀ ਛੱਡ ਚੁੱਕੇ ਹਨ। ਇਸ ਦੇ ਨਾਲ ਹੀ ਪੀਟੀਆਈ ਦੀ ਸਾਬਕਾ ਨੇਤਾ ਮਲਿਕਾ ਬੁਖਾਰੀ ਨੇ ਕਿਹਾ ਕਿ ਮੈਂ 9 ਮਈ ਨੂੰ ਵਾਪਰੀਆਂ ਘਟਨਾਵਾਂ ਦੀ ਨਿੰਦਾ ਕਰਦੀ ਹਾਂ। 9 ਮਈ ਦੀ ਘਟਨਾ ਹਰ ਪਾਕਿਸਤਾਨੀ ਲਈ ਬਹੁਤ ਦੁਖਦਾਈ ਹੈ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ