ਪਾਕਿਸਤਾਨ ਵਿੱਚ ਪੈਟਰੋਲ-ਡੀਜ਼ਲ 35 ਰੁਪਏ ਹੋਰ ਮਹਿੰਗਾ
ਪਾਕਿਸਤਾਨ ਦੀ ਪਿਛਲੀ ਇਮਰਾਨ ਖਾਨ ਸਰਕਾਰ ਵੱਲੋ ਸਾਲ 2019 ਵਿੱਚ ਆਈਐਮਐਫ ਨਾਲ 6 ਅਰਬ ਅਮਰੀਕੀ ਡਾਲਰ ਦੀ ਰਕਮ ਦੇ ਕਰਜ਼ ਦਾ ਕਰਾਰ ਕੀਤਾ ਸੀ, ਜੋ ਪਿਛਲੇ ਸਾਲ ਵੱਧ ਕੇ 7 ਅਰਬ ਅਮਰੀਕੀ ਡਾਲਰ ਤੱਕ ਪੁੱਜ ਗਿਆ ਸੀ
ਪੈਟਰੋਲ ਤੇ ਡੀਜ਼ਲ
ਪੈਟਰੋਲ ਹੁਣ 249.80 ਰੁਪਏ ਲੀਟਰ
ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ ਹੁਣ 249.80 ਰੁਪਏ ਲੀਟਰ, ਹਾਈ ਸਪੀਡ ਡੀਜ਼ਲ ਦੀ ਕੀਮਤ 262.80 ਰੁਪਏ ਲੀਟਰ, ਮਿੱਟੀ ਦੇ ਤੇਲ ਦੀ ਕੀਮਤ 189.83 ਰੁਪਏ ਲੀਟਰ ਅਤੇ ਲਾਈਟ ਡੀਜ਼ਲ ਦੀ ਕੀਮਤ 187 ਰੁਪਏ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਪੈਟਰੋਲ ਪੰਪਾਂ ਉੱਤੇ ਮੋਟਰ ਵਾਹਨ ਚਲਾਉਣ ਵਾਲਿਆਂ ਦੀ ਲੰਬੀ-ਲੰਬੀ ਕਤਾਰਾਂ ਲੱਗੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਬਾਜਾਰ ਵਿਚੋਂ ਗਾਇਬ ਨਾ ਹੋ ਜਾਵੇ ਅਤੇ ਇਨ੍ਹਾਂ ਦੀਆਂ ਕੀਮਤਾਂ ਹੋਰ ਵਧਾਈਆਂ ਜਾਣ।ਆਈਐਮਐਫ ਦੀਆਂ ਕੜੀਆਂ ਸ਼ਰਤਾਂ ਨੂੰ ਹਜ਼ਮ ਕਰਣ ਤੇ ਮਜਬੂਰ
ਪਿਛਲੇ ਹਫਤੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦੱਸਿਆ ਸੀ ਕਿ ਉਹਨਾਂ ਦੀ ਪਾਰਟੀ ਦੀ ਅਗਵਾਈ ਵਿੱਚ ਸਰਕਾਰ ਇੰਟਰਨੈਸ਼ਨਲ ਮੋਨਿਟਰੀ ਫੰਡ ਯਾਨੀ ਆਈਐਮਐਫ ਵੱਲੋਂ ਕਰਜ਼ ਲੈਣ ਵਾਸਤੇ ਲਾਈਆਂ ਗਈਆਂ ਉਸ ਦੀਆਂ ਕੜੀਆਂ ਸ਼ਰਤਾਂ ਨੂੰ ਹਜ਼ਮ ਕਰ ਲੈਣ ਤੇ ਮਜਬੂਰ ਹੈ ਤਾਂ ਜੋ ਪਾਕਿਸਤਾਨ ਸਰਕਾਰ ਵੱਲੋਂ ਇਸ ਇਰਾਦੇ ਨੂੰ ਪੂਰਾ ਕਰਨ ਦਾ ਇਸ਼ਾਰਾ ਕੀਤਾ ਜਾਵੇ ਕਿ ਪਾਕਿਸਤਾਨ ਸਰਕਾਰ ਆਈਐਮਐਫ ਵੱਲੋਂ ਸੱਦੀ ਜਾਣ ਵਾਲੀ ਨੌਵੀਂ ਸਮੀਖਿਆ ਬੈਠਕ ਪੂਰੀ ਹੋ ਸਕੇ।31 ਜਨਵਰੀ ਤੋਂ 9 ਫਰਵਰੀ ਤੱਕ ਇਸਲਾਮਾਬਾਦ ਵਿੱਚ ਬੈਠਕ
ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਵੱਲੋ ਸਾਲ 2019 ਵਿੱਚ ਆਈਐਮਐਫ ਨਾਲ 6 ਅਰਬ ਅਮਰੀਕੀ ਡਾਲਰ ਦੀ ਰਕਮ ਦੇ ਕਰਜ਼ ਦਾ ਕਰਾਰ ਕੀਤਾ ਸੀ, ਜੋ ਪਿਛਲੇ ਸਾਲ ਵੱਧ ਕੇ 7 ਅਰਬ ਅਮਰੀਕੀ ਡਾਲਰ ਤੱਕ ਪੁੱਜ ਗਿਆ ਸੀ। ਦੱਸ ਦਈਏ ਕਿ ਆਈਐਮਐਫ ਦੀ ਟੀਮ ਪਾਕਿਸਤਾਨ ਨੂੰ ਇਕ ਹੋਰ ਅਸਿਸਟੈਂਸ ਪੈਕੇਜ ਨਾਲ ਜੋੜੀਆਂ ਗਈਆਂ ਸ਼ਰਤਾਂ ਨੂੰ ਲਾਗੂ ਕੀਤੇ ਜਾਣ ਬਾਰੇ ਮੁਲਕ ਦੇ ਆਹਲਾ ਅਧਿਕਾਰੀਆਂ ਨਾਲ ਗੁਫਤਗੂ ਕਰਨ ਵਾਸਤੇ 31 ਜਨਵਰੀ ਤੋਂ ਲੈ ਕੇ 9 ਫਰਵਰੀ, 2023 ਤੱਕ ਇਸਲਾਮਾਬਾਦ ਵਿੱਚ ਬੈਠਕ ਕਰਨ ਵਾਲੀ ਹੈ।
Follow Us
