ਪਾਕਿਸਤਾਨ ਵਿੱਚ ਪੈਟਰੋਲ-ਡੀਜ਼ਲ 35 ਰੁਪਏ ਹੋਰ ਮਹਿੰਗਾ
ਪਾਕਿਸਤਾਨ ਦੀ ਪਿਛਲੀ ਇਮਰਾਨ ਖਾਨ ਸਰਕਾਰ ਵੱਲੋ ਸਾਲ 2019 ਵਿੱਚ ਆਈਐਮਐਫ ਨਾਲ 6 ਅਰਬ ਅਮਰੀਕੀ ਡਾਲਰ ਦੀ ਰਕਮ ਦੇ ਕਰਜ਼ ਦਾ ਕਰਾਰ ਕੀਤਾ ਸੀ, ਜੋ ਪਿਛਲੇ ਸਾਲ ਵੱਧ ਕੇ 7 ਅਰਬ ਅਮਰੀਕੀ ਡਾਲਰ ਤੱਕ ਪੁੱਜ ਗਿਆ ਸੀ
ਪੈਟਰੋਲ ਤੇ ਡੀਜ਼ਲ
ਇਸ ਦੇ ਨਾਲ ਹੀ ਪਾਕਿਸਤਾਨ ਦੇ ਪੈਟਰੋਲ ਪੰਪਾਂ ਉੱਤੇ ਮੋਟਰ ਵਾਹਨ ਚਲਾਉਣ ਵਾਲਿਆਂ ਦੀ ਲੰਬੀ-ਲੰਬੀ ਕਤਾਰਾਂ ਲੱਗੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਬਾਜਾਰ ਵਿਚੋਂ ਗਾਇਬ ਨਾ ਹੋ ਜਾਵੇ ਅਤੇ ਇਨ੍ਹਾਂ ਦੀਆਂ ਕੀਮਤਾਂ ਹੋਰ ਨਾ ਵਧਾਈਆਂ ਜਾਣ
ਇਨ੍ਹਾਂ ਦਿਨਾਂ ਪੈਸੇ-ਪੈਸੇ ਨੂੰ ਮੁਹਤਾਜ ਪਾਕਿਸਤਾਨ ਸਰਕਾਰ ਨੇ ਉੱਥੇ ਮੁਲਕ ਵਿੱਚ ਪਹਿਲਾਂ ਹੀ ਮੰਦੀ ਦੇ ਡੂੰਘੇ ਹਾਲਾਤ ਵਿੱਚ ਫਸੇ ਲੋਕਾਂ ਉੱਤੇ ਜੁਲਮ ਢਾਹੁੰਦਿਆਂ ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35-35 ਰੁਪਏ ਦਾ ਤਕੜਾ ਵਾਧਾ ਕਰ ਦਿੱਤਾ। ਐਤਵਾਰ ਸਵੇਰੇ-ਸਵੇਰੇ ਟੈਲੀਵਿਜ਼ਨ ਉੱਤੇ ਆਪਣੀ ਇੱਕ ਘੋਸ਼ਣਾ ਵਿੱਚ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਕ ਡਾਰ ਵੱਲੋਂ ਉਥੇ ਦੱਸਿਆ ਗਿਆ, ਅਸੀਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35-35 ਰੁਪਈਏ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਜਦ ਕਿ ਮਿੱਟੀ ਦੇ ਤੇਲ ਅਤੇ ਡੀਜ਼ਲ ਤੇਲ ਦੀ ਕੀਮਤ ਵਿੱਚ ਵੀ 18-18 ਰੁਪਏ ਦਾ ਵਾਧਾ ਕੀਤਾ ਗਿਆ। ਡਾਰ ਨੇ ਕਿਹਾ ਕੀ ਇਹ ਨਵੀਆਂ ਕੀਮਤਾਂ ਐਤਵਾਰ ਨੂੰ ਸਵੇਰੇ 11 ਵਜੇ ਤੋਂ ਹੀ ਲਾਗੂ ਹੋ ਗਈਆਂ ਹਨ।


