ਨੇਪਾਲ ਹੜ੍ਹ: ਭਾਰਤ ਦਾ ਵੱਡਾ ਰਾਹਤ-ਬਚਾਅ ਅਭਿਆਨ, 108 ਨਾਗਰਿਕਾਂ ਦਾ ਰੈਸਕਿਊ

Updated On: 

30 Aug 2026 09:20 AM IST

ਭਾਰਤ ਸਰਕਾਰ ਨੇ ਕਿਹਾ ਹੈ ਕਿ ਭਾਰਤ ਤੇ ਨੇਪਾਲ ਦੇ ਰਿਸ਼ਤੇ ਸਭਿਆਚਾਰਕ ਸਬੰਧਾਂ ਤੇ ਮਜ਼ਬੂਤ ਲੋਕਾਂ-ਦਰਮਿਆਨ ਸੰਪਰਕ ਤੇ ਆਧਾਰਿਤ ਵਿਸ਼ੇਸ਼ ਤੇ ਕਰੀਬੀ ਰਿਸ਼ਤੇ ਹਨ। ਇਸ ਤ੍ਰਾਸਦੀ 'ਚ ਕਈ ਭਾਰਤੀ ਨਾਗਰਿਕਾਂ ਦੀ ਵੀ ਜਾਨ ਗਈ ਹੈ, ਇਸ ਲਈ ਭਾਰਤ ਦੇ ਲੋਕ ਨੇਪਾਲ ਦੇ ਦੁੱਖ 'ਚ ਭਾਗੀਦਾਰ ਹਨ।

ਨੇਪਾਲ ਹੜ੍ਹ: ਭਾਰਤ ਦਾ ਵੱਡਾ ਰਾਹਤ-ਬਚਾਅ ਅਭਿਆਨ, 108 ਨਾਗਰਿਕਾਂ ਦਾ ਰੈਸਕਿਊ

ਨੇਪਾਲ ਹੜ੍ਹ

ਨੇਪਾਲ ਦੇ ਭੋਟੇ ਕੋਸੀ ਖੇਤਰ ‘ਚ 26 ਅਗਸਤ ਨੂੰ ਆਈ ਵਿਨਾਸ਼ਕਾਰੀ ਅਚਾਨਕ ਹੜ੍ਹ ਤੋਂ ਬਾਅਦ ਭਾਰਤ ਨੇ ਰਾਹਤ ਤੇ ਬਚਾਅ ਅਭਿਆਨ ਤੇਜ਼ ਕਰ ਦਿੱਤਾ ਹੈ। ਹੜ੍ਹ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਸੜਕਾਂ, ਪੁਲਾਂ, ਰਿਹਾਇਸ਼ੀ ਇਲਾਕਿਆਂ ਸਮੇਤ ਵੱਡੀ ਗਿਣਤੀ ‘ਚ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਭਾਰਤ ਸਰਕਾਰ ਦੇ ਮੁਤਾਬਕ, ਹੁਣ ਤੱਕ ਨੇਪਾਲ ‘ਚ 108 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਇਆ ਜਾ ਚੁੱਕਾ ਹੈ, ਜਦਕਿ ਪਹਿਲਾਂ ਸੰਪਰਕ ਤੋਂ ਬਾਹਰ ਰਹੇ ਕਰੀਬ 50 ਭਾਰਤੀ ਨਾਗਰਿਕਾਂ ਨਾਲ ਮੁੜ ਸੰਪਰਕ ਸਥਾਪਤ ਕੀਤਾ ਗਿਆ ਹੈ।

ਚੀਨ ਤੋਂ 598 ਭਾਰਤੀ ਨੇਪਾਲ ਪਹੁੰਚੇ

ਹੜ੍ਹ ਦਾ ਅਸਰ ਨੇਪਾਲ ਦੇ ਨਾਲ-ਨਾਲ ਚੀਨ ਵੱਲ ਵੀ ਪਿਆ ਹੈ। ਸਥਾਨਕ ਚੀਨੀ ਸਰਕਾਰੀ ਅਧਿਕਾਰੀਆਂ ਦੇ ਅਨੁਸਾਰ, ਪਿਛਲੇ ਦੋ ਦਿਨਾਂ ‘ਚ 598 ਭਾਰਤੀ ਨਾਗਰਿਕ ਚੀਨ ਤੋਂ ਸੁਰੱਖਿਅਤ ਨੇਪਾਲ ਪਹੁੰਚ ਚੁੱਕੇ ਹਨ। ਕਰੀਬ 900 ਭਾਰਤੀ ਨਾਗਰਿਕ ਅਜੇ ਵੀ ਚੀਨ ਵੱਲ ਮੌਜੂਦ ਹਨ ਤੇ ਸੁਰੱਖਿਅਤ ਤੇ ਸੰਪਰਕ ‘ਚ ਹਨ। ਹਾਲਾਂਕਿ, 275 ਤੋਂ ਵੱਧ ਭਾਰਤੀ ਨਾਗਰਿਕ ਤੇ ਭਾਰਤੀ ਮੂਲ ਦੇ 128 ਲੋਕ ਅਜੇ ਵੀ ਲਾਪਤਾ ਜਾਂ ਸੰਪਰਕ ਤੋਂ ਬਾਹਰ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲੀ ਪੀਐਮ ਨਾਲ ਕੀਤੀ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਅਗਸਤ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨਾਲ ਫੋਨ ਤੇ ਗੱਲ ਕਰਕੇ ਇਸ ਤ੍ਰਾਸਦੀ ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਇਸ ਮੁਸ਼ਕਲ ਸਮੇਂ ‘ਚ ਨੇਪਾਲ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਤੇ ਹਰ ਸੰਭਵ ਮਾਨਵੀ ਸਹਾਇਤਾ ਦੇਣ ਲਈ ਤਿਆਰ ਹੈ। ਇਸ ਤੋਂ ਬਾਅਦ 28 ਅਗਸਤ ਨੂੰ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਨੇਪਾਲ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ ਤੇ ਰਾਹਤ ਤੇ ਬਚਾਅ ਯਤਨਾਂ ਬਾਰੇ ਚਰਚਾ ਕੀਤੀ।

24 ਘੰਟੇ ਕੰਟਰੋਲ ਰੂਮ ਤੇ ਹੈਲਪਲਾਈਨ

ਭਾਰਤੀ ਨਾਗਰਿਕਾਂ ਦੇ ਬਚਾਅ ਤੇ ਰਾਹਤ ਅਭਿਆਨ ਲਈ ਵਿਦੇਸ਼ ਮੰਤਰਾਲੇ ‘ਚ 24 ਘੰਟੇ ਐਕਟਿਵ ਕੰਟਰੋਲ ਰੂਮ ਬਣਾਇਆ ਗਿਆ ਹੈ। ਕਾਠਮੰਡੂ ਤੇ ਬੀਜਿੰਗ ਸਥਿਤ ਭਾਰਤੀ ਦੂਤਾਵਾਸਾਂ ਨੇ ਵੀ 24/7 ਹੈਲਪਲਾਈਨ ਸ਼ੁਰੂ ਕਰ ਰੱਖੀ ਹੈ। ਭਾਰਤ ਦੇ ਦੋਵੇਂ ਮਿਸ਼ਨ ਨੇਪਾਲੀਅਤੇ ਚੀਨੀ ਅਧਿਕਾਰੀਆਂ ਸਮੇਤ ਸਾਰੀਆਂ ਸਬੰਧਤ ਏਜੰਸੀਆਂ ਨਾਲ ਲਗਾਤਾਰ ਤਾਲਮੇਲ ਕਰ ਰਹੇ ਹਨ, ਤਾਂ ਜੋ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੀ ਜਲਦ ਭਾਲ, ਬਚਾਅ ਤੇ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾ ਸਕੇ।

IAF ਦੇ ਤਿੰਨ ਜਹਾਜ਼, 57.5 ਟਨ ਰਾਹਤ ਸਮੱਗਰੀ ਪਹੁੰਚੀ

ਭਾਰਤ ਨੇ ਨੇਪਾਲ ਨੂੰ ਤੁਰੰਤ ਮਾਨਵੀ ਸਹਾਇਤਾ ਪਹੁੰਚਾਉਣ ਲਈ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਹੁਣ ਤੱਕ ਤਿੰਨ IAF ਜਹਾਜ਼ ਕਰੀਬ 57.5 ਟਨ ਰਾਹਤ ਸਮੱਗਰੀ ਨੇਪਾਲ ਪਹੁੰਚਾ ਚੁੱਕੇ ਹਨ, ਜਦਕਿ ਚੌਥੀ ਉਡਾਣ 29 ਅਗਸਤ ਨੂੰ ਕਾਠਮੰਡੂ ਲਈ ਰਵਾਨਾ ਹੋਈ ਸੀ।

  • 26 ਅਗਸਤ: IAF ਦੇ C-130J Hercules ਜਹਾਜ਼ ਨੇ 10 ਟਨ ਰਾਹਤ ਸਮੱਗਰੀ ਪਹੁੰਚਾਈ। ਇਸ ‘ਚ ਅਸਥਾਈ ਆਸਰਾ, ਕੰਬਲ, ਹਾਈਜੀਨ ਕਿੱਟ, ਸੋਲਰ ਲੈਂਪ ਤੇ ਦਵਾਈਆਂ ਸ਼ਾਮਲ ਸਨ।
  • 27 ਅਗਸਤ: C-17 Globemaster ਨੇ 37.5 ਟਨ ਰਾਹਤ ਸਮੱਗਰੀ ਪਹੁੰਚਾਈ। ਇਸ ‘ਚ 28.5 ਟਨ ਟੈਂਟ, ਕੰਬਲ, ਹਾਈਜੀਨ ਕਿੱਟ, ਸੋਲਰ ਲੈਂਪ, ਡੀ-ਵਾਟਰਿੰਗ ਪੰਪ, ਕਿਚਨ ਸੈੱਟ ਤੇ ਜਨਰੇਟਰ ਸ਼ਾਮਲ ਸਨ। ਇਸ ਤੋਂ ਇਲਾਵਾ 8 ਟਨ ਦਵਾਈਆਂ ਤੇ 1 ਟਨ ਖਾਣ-ਪੀਣ ਦੀ ਸਮੱਗਰੀ ਵੀ ਭੇਜੀ ਗਈ।
  • 28 ਅਗਸਤ: C-130J Hercules ਨੇ ਭਾਰਤੀ ਫੌਜ ਦੀ 5 ਮੈਂਬਰੀ ਟਨਲ ਰੈਸਕਿਊ ਰਿਕਾਨ ਟੀਮ ਤੇ 6 ਮੈਂਬਰੀ ਮੈਡੀਕਲ ਟੀਮ ਨੂੰ ਨੇਪਾਲ ਪਹੁੰਚਾਇਆ। ਇਸ ਦੇ ਨਾਲ 10 ਟਨ ਵਾਧੂ ਸਮੱਗਰੀ ਵੀ ਭੇਜੀ ਗਈ, ਜਿਸ ‘ਚ ਪੋਰਟੇਬਲ ਜਨਰੇਟਰ, ਡਿਗਨਿਟੀ ਕਿੱਟ, ਭੋਜਨ, ਪਾਣੀ ਸ਼ੁੱਧ ਕਰਨ ਵਾਲੀਆਂ ਗੋਲੀਆਂ ਤੇ ਦਵਾਈਆਂ ਸ਼ਾਮਲ ਸਨ।

ਟਨਲ ਰੈਸਕਿਊ ‘ਚ ਭਾਰਤੀ ਫੌਜ ਦੀ ਮਾਹਿਰ ਟੀਮ

ਭਾਰਤੀ ਫੌਜ ਦੀ ਤਕਨੀਕੀ ਟੀਮ ਨੇ ਪ੍ਰਭਾਵਿਤ ਇਲਾਕੇ ‘ਚ ਟਨਲ ਰੈਸਕਿਊ ਆਪਰੇਸ਼ਨ ‘ਚ ਸਹਾਇਤਾ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 29 ਅਗਸਤ (ਸ਼ਨੀਵਾਰ) ਦੀ ਚੌਥੀ C-130J ਉਡਾਣ ‘ਚ 13 ਮੈਂਬਰੀ ਭਾਰਤੀ ਫੌਜ ਦੀ ਵਿਸ਼ੇਸ਼ ਟਨਲ ਰੈਸਕਿਊ ਟੀਮ ਤੇ ਮਾਹਿਰ ਉਪਕਰਣ ਭੇਜੇ ਜਾ ਰਹੇ ਸਨ। ਇਹ ਟੀਮ ਪਹਿਲਾਂ ਭੇਜੀ ਗਈ ਰਿਕਾਨ ਟੀਮ ਦੇ ਜ਼ਮੀਨੀ ਮੁਲਾਂਕਣ ਦੇ ਆਧਾਰ ‘ਤੇ ਤਿਆਰ ਕੀਤੀ ਗਈ ਸੀ ਤੇ ਨੇਪਾਲੀ ਆਫ਼ਤ ਪ੍ਰਤੀਕਿਰਿਆ ਟੀਮਾਂ ਦੇ ਚੱਲ ਰਹੇ ਸਰਚ ਤੇ ਰੈਸਕਿਊ ਅਭਿਆਨ ‘ਚ ਮਦਦ ਕਰੇਗੀ।

ਲਾਸ਼ਾਂ ਦੀ ਪਛਾਣ ‘ਚ ਵੀ ਭਾਰਤ ਕਰੇਗਾ ਮਦਦ

ਭਾਰਤ ਨੇ ਰਾਹਤ ਤੇ ਬਚਾਅ ਦੇ ਨਾਲ-ਨਾਲ ਮ੍ਰਿਤਕਾਂ ਦੀ ਪਛਾਣ ‘ਚ ਵੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। 6 ਫੋਰੈਂਸਿਕ ਟੀਮਾਂ ਦੇ 19 ਮੈਂਬਰੀ ਦਲ ਨੂੰ ਨੇਪਾਲ ਭੇਜਿਆ ਜਾ ਰਿਹਾ ਹੈ। ਇਹ ਦਲ DNA ਨਮੂਨਿਆਂ ਦੇ ਵਿਸ਼ਲੇਸ਼ਣ ਰਾਹੀਂ ਬਰਾਮਦ ਮਨੁੱਖੀ ਅਵਸ਼ੇਸ਼ਾਂ ਦੀ ਪਛਾਣ ‘ਚ ਨੇਪਾਲੀ ਅਧਿਕਾਰੀਆਂ ਦੀ ਮਦਦ ਕਰੇਗਾ।

ਕਨੈਕਟੀਵਿਟੀ ਬਹਾਲ ਕਰਨ ਲਈ Bailey Bridge

ਨੇਪਾਲ ਦੀ ਲੋੜ ਦੇ ਅਨੁਸਾਰ ਭਾਰਤ ਵਾਧੂ ਸਹਾਇਤਾ ਵੀ ਇਕੱਠੀ ਕਰ ਰਿਹਾ ਹੈ। ਇਸ ‘ਚ Bailey Bridges ਤੇ ਉਨ੍ਹਾਂ ਨੂੰ ਸਥਾਪਿਤ ਕਰਨ ਵਾਲੀਆਂ ਤਕਨੀਕੀ ਟੀਮਾਂ ਸ਼ਾਮਲ ਹਨ, ਤਾਂ ਜੋ ਹੜ੍ਹ ਨਾਲ ਨੁਕਸਾਨੇ ਸੰਪਰਕ ਮਾਰਗਾਂ ਨੂੰ ਜਲਦ ਬਹਾਲ ਕੀਤਾ ਜਾ ਸਕੇ। ਭਾਰਤ ਵੱਲੋਂ ਭੇਜਿਆ ਗਿਆ ਇੱਕ Bailey Bridge ਪਹਿਲਾਂ ਹੀ ਨੇਪਾਲ ਪਹੁੰਚ ਚੁੱਕਾ ਹੈ, ਜਿਸ ਨੂੰ ਪ੍ਰਭਾਵਿਤ ਇਲਾਕਿਆਂ ‘ਚ ਲੋੜ ਅਨੁਸਾਰ ਤਾਇਨਾਤ ਕੀਤਾ ਜਾ ਸਕਦਾ ਹੈ।

ਭਾਰਤ ਸਰਕਾਰ ਨੇ ਨੇਪਾਲ ਦੇ ਸਰਚ ਤੇ ਰੈਸਕਿਊ ਅਭਿਆਨ ‘ਚ ਮਦਦ ਲਈ National Disaster Response Force (NDRF) ਦੀਆਂ ਸੇਵਾਵਾਂ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।

ਭਾਰਤ-ਨੇਪਾਲ ਦੇ ਰਿਸ਼ਤਿਆਂ ਦੀ ਪਰਖ ਦਾ ਸਮਾਂ

ਭਾਰਤ ਸਰਕਾਰ ਨੇ ਕਿਹਾ ਹੈ ਕਿ ਭਾਰਤ ਤੇ ਨੇਪਾਲ ਦੇ ਰਿਸ਼ਤੇ ਸਭਿਆਚਾਰਕ ਸਬੰਧਾਂ ਤੇ ਮਜ਼ਬੂਤ ਲੋਕਾਂ-ਦਰਮਿਆਨ ਸੰਪਰਕ ਤੇ ਆਧਾਰਿਤ ਵਿਸ਼ੇਸ਼ ਤੇ ਕਰੀਬੀ ਰਿਸ਼ਤੇ ਹਨ। ਇਸ ਤ੍ਰਾਸਦੀ ‘ਚ ਕਈ ਭਾਰਤੀ ਨਾਗਰਿਕਾਂ ਦੀ ਵੀ ਜਾਨ ਗਈ ਹੈ, ਇਸ ਲਈ ਭਾਰਤ ਦੇ ਲੋਕ ਨੇਪਾਲ ਦੇ ਦੁੱਖ ‘ਚ ਭਾਗੀਦਾਰ ਹਨ। ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਇਸ ਮੁਸ਼ਕਲ ਘੜੀ ‘ਚ ਉਹ ਨੇਪਾਲ ਦੇ ਨਾਲ ਖੜ੍ਹਾ ਹੈ ਤੇ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ।

Source: TV9Hindi.com
Loading...
Unable to load recommendations.
Follow Us