ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ

Published: 

21 Sep 2026 07:40 AM IST

ਸਰਕਾਰੀ ਕੰਪਨੀ 'ਸੂਡਾਨੀ ਮਿਨਰਲ ਰਿਸੋਰਸਿਜ਼ ਕੰਪਨੀ' ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਤੇ 30 ਲੋਕਾਂ ਨੂੰ ਬਚਾ ਲਿਆ ਗਿਆ ਹੈ। ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।

ਸੂਡਾਨ ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ

ਸੰਕੇਤਕ ਤਸਵੀਰ

ਸੂਡਾਨ ‘ਚ ਸੋਨੇ ਦੀ ਖਾਨ ਦੀ ਇੱਕ ਸੁਰੰਗ ਢਹਿਣ ਕਾਰਨ ਘੱਟੋ-ਘੱਟ 11 ਖਾਨ ਮਜ਼ਦੂਰਾਂ ਦੀ ਮੌਤ ਹੋ ਗਈ ਤੇ 30 ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਮਲਬੇ ਹੇਠ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਐਤਵਾਰ ਨੂੰ ਵਾਪਰੀ ਇਹ ਘਟਨਾ ਸੂਡਾਨ ‘ਚ ਇੱਕ ਹਫ਼ਤੇ ਦੇ ਅੰਦਰ ਕਿਸੇ ਗੈਰ-ਰਸਮੀ ਸੋਨੇ ਦੀ ਖਾਨ ਦੇ ਢਹਿਣ ਦੀ ਦੂਜੀ ਘਟਨਾ ਹੈ। ਇਹ ਖਾਨਾਂ ਸੂਡਾਨ ਭਰ ‘ਚ ਫੈਲੀਆਂ ਹਜ਼ਾਰਾਂ ਛੋਟੀਆਂ ਤੇ ਗੈਰ-ਰਸਮੀ ਖਾਨਾਂ ‘ਚ ਸ਼ਾਮਲ ਹਨ। ਦੇਸ਼ ਪਹਿਲਾਂ ਹੀ ਇੱਕ ਅਜਿਹੇ ਯੁੱਧ ‘ਚ ਫਸਿਆ ਹੋਇਆ ਹੈ, ਜਿਸ ਨੇ ਕਈ ਵਾਰ ਦੇਸ਼ ਦੇ ਕੁਝ ਹਿੱਸਿਆਂ ਨੂੰ ਅਕਾਲ ਵਰਗੀ ਸਥਿਤੀ ‘ਚ ਧੱਕ ਦਿੱਤਾ ਹੈ।

ਪਿਛਲੇ ਐਤਵਾਰ ਨੂੰ ਦੇਸ਼ ਦੇ ਪੱਛਮੀ ਹਿੱਸੇ ‘ਚ ਇੱਕ ਹੋਰ ਸੋਨੇ ਦੀ ਖਾਨ ਦੀਆਂ ਕਈ ਸੁਰੰਗਾਂ ਢਹਿਣ ਕਾਰਨ ਘੱਟੋ-ਘੱਟ 82 ਲੋਕਾਂ ਦੀ ਮੌਤ ਹੋ ਗਈ ਸੀ। ਇਹ ਇਲਾਕਾ ਪੈਰਾਮਿਲਟਰੀ ‘ਰੈਪਿਡ ਸਪੋਰਟ ਫੋਰਸਿਜ਼’ (RSF) ਦੇ ਕੰਟਰੋਲ ਹੇਠ ਹੈ, ਜੋ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਸੂਡਾਨੀ ਫੌਜ ਨਾਲ ਲੜ ਰਹੀ ਹੈ।

ਹੁਣ ਤੱਕ 11 ਲਾਸ਼ਾਂ ਬਰਾਮਦ

ਇਸ ਇਲਾਕੇ ‘ਚ ਕੰਮ ਕਰਨ ਵਾਲੇ ਅਬਦਲਹਾਇ ਖਾਰੀਫ ਅਬਾਕਰ ਨੇ ਦੱਸਿਆ ਕਿ ਉੱਤਰ-ਪੂਰਬੀ ਰੈੱਡ ਸੀ ਸੂਬੇ ਦੇ ਦੂਰ-ਦੁਰਾਡੇ ਇਲਾਕੇ ‘ਓਨੀ’ ‘ਚ ਖਾਨ ਢਹਿਣ ਦੀ ਘਟਨਾ ਸ਼ਨੀਵਾਰ ਰਾਤ ਸ਼ੁਰੂ ਹੋਈ ਸੀ। ਸਰਕਾਰੀ ਕੰਪਨੀ ‘ਸੂਡਾਨੀ ਮਿਨਰਲ ਰਿਸੋਰਸਿਜ਼ ਕੰਪਨੀ’ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਤੇ 30 ਲੋਕਾਂ ਨੂੰ ਬਚਾਇਆ ਗਿਆ। ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਕਿਹਾ ਕਿ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ, ਕਿਉਂਕਿ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ।

ਜਾਨ ਗੁਆਉਣ ਵਾਲਿਆਂ ਪ੍ਰਤੀ ਜਤਾਈ ਸੰਵੇਦਨਾ

ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਖਾਨ ਢਹਿਣ ਕਾਰਨ ਜਾਨ ਗੁਆਉਣ ਵਾਲਿਆਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ, ਪਰ ਹਾਦਸੇ ‘ਚ ਹੋਏ ਨੁਕਸਾਨ ਜਾਂ ਹਤਾਹਤਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸੋਨਾ ਉਤਪਾਦਨ ਕਰਨ ਵਾਲੇ ਦੇਸ਼ ਸੂਡਾਨ ‘ਚ ਖਾਨਾਂ ਦੇ ਢਹਿਣ ਕਾਰਨ ਹੋਣ ਵਾਲੀਆਂ ਮੌਤਾਂ ਕੋਈ ਅਸਧਾਰਨ ਘਟਨਾ ਨਹੀਂ ਹਨ, ਕਿਉਂਕਿ ਇੱਥੇ ਸੁਰੱਖਿਆ ਮਾਪਦੰਡਾਂ ਦੀ ਵੱਡੇ ਪੱਧਰ ‘ਤੇ ਪਾਲਣਾ ਨਹੀਂ ਕੀਤੀ ਜਾਂਦੀ।

RSF ਅ=ਤੇ ਸੂਡਾਨੀ ਫੌਜ ਵਿਚਾਲੇ ਜੰਗ

ਅਪ੍ਰੈਲ 2023 ਵਿੱਚ ਸੂਡਾਨ ‘ਚ RSF ਤੇ ਸੂਡਾਨੀ ਫੌਜ ਵਿਚਾਲੇ ਲੜਾਈ ਸ਼ੁਰੂ ਹੋਣ ਤੋਂ ਬਾਅਦ ਦੇਸ਼ ਪੂਰੀ ਤਰ੍ਹਾਂ ਜੰਗ ਦੀ ਸਥਿਤੀ ‘ਚ ਹੈ। ਨਿਗਰਾਨੀ ਸਮੂਹ ‘ਆਰਮਡ ਕਾਨਫਲਿਕਟ ਲੋਕੇਸ਼ਨ ਐਂਡ ਇਵੈਂਟ ਡਾਟਾ’ ਦੇ ਅਨੁਸਾਰ, ਇਸ ਸੰਘਰਸ਼ ‘ਚ ਘੱਟੋ-ਘੱਟ 59,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਹਾਇਤਾ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਅੰਕੜਾ ਘੱਟ ਦੱਸਿਆ ਗਿਆ ਹੈ ਤੇ ਅਸਲ ਮੌਤਾਂ ਦੀ ਗਿਣਤੀ ਇਸ ਤੋਂ ਕਈ ਗੁਣਾ ਵੱਧ ਹੋ ਸਕਦੀ ਹੈ।

ਸੰਯੁਕਤ ਰਾਸ਼ਟਰ ਵੱਲੋਂ ਨਿਯੁਕਤ ਮਾਹਿਰਾਂ ਦੇ ਅਨੁਸਾਰ, RSF ਨੂੰ ਫੰਡ ਮੁਹੱਈਆ ਕਰਵਾਉਣ ਲਈ ਸੂਡਾਨ ਤੋਂ ਵੱਡੀ ਮਾਤਰਾ ‘ਚ ਸੋਨੇ ਦੀ ਤਸਕਰੀ ਕੀਤੀ ਗਈ ਹੈ। RSF ਡਾਰਫੁਰ ਤੇ ਕੋਰਡੋਫਾਨ ਖੇਤਰਾਂ ‘ਚ ਸੋਨਾ ਪੈਦਾ ਕਰਨ ਵਾਲੇ ਇਲਾਕਿਆਂ ‘ਤੇ ਕੰਟਰੋਲ ਰੱਖਦਾ ਹੈ। Source: TV9Hindi.com

Loading...
Unable to load recommendations.
Follow Us
Related Stories
ਕੀ ਮੁੜ ਈਰਾਨ ‘ਤੇ ਹੋਵੇਗਾ ਹਮਲਾ? ਤੈਅ ਸਮੇਂ ਤੋਂ ਪਹਿਲਾਂ ਵ੍ਹਾਈਟ ਹਾਊਸ ਪਰਤੇ ਟਰੰਪ; ਬ੍ਰਿਟੇਨ ਤੋਂ ਬੰਬਾਰ ਜਹਾਜ਼ ਰਵਾਨਾ
ਹੂਤੀ ਹਮਲਿਆਂ ਨਾਲ ਦਹਿਲਿਆ ਸਾਊਦੀ ਅਰਬ, 9 ਦੇਸ਼ਾਂ ‘ਚ STEP ਅਲਰਟ; ਅਮਰੀਕਾ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰਤ ਸਮੇਤ ਕਈ ਮੁਲਕਾਂ ਨੂੰ ਵੱਡਾ ਝਟਕਾ! 100% ਟੈਰਿਫ਼ ਵਾਲੇ ਬਿੱਲ ਨੂੰ ਟਰੰਪ ਦੀ ਮਨਜ਼ੂਰੀ, ਹੁਣ ਕਾਨੂੰਨ ਵਜੋਂ ਹੋਵੇਗਾ ਲਾਗੂ
5 ਹਜ਼ਾਰ ਮੈਂਬਰ ਤੇ ਪੁਲਿਸ ਤੋਂ ਵੱਧ ਹਥਿਆਰ… ਕੈਨੇਡਾ ‘ਚ ਬਿਸ਼ਨੋਈ ਗੈਂਗ ਦਾ ਖ਼ੌਫ, ਧਮਕੀ ਭਰੇ ਪੱਤਰ ‘ਚ ਸਨਸਨੀਖੇਜ਼ ਦਾਅਵਾ
ਪਾਕਿਸਤਾਨ: ਜੁੰਮੇ ਦੀ ਨਮਾਜ ਦੌਰਾਨ ਖੈਬਰ ਪਖਤੂਨਖਵਾ ਦੀ ਮਸਜਿਦ ਵਿੱਚ ਧਮਾਕਾ, 17 ਲੋਕਾਂ ਦੀ ਮੌਤ, 67 ਤੋਂ ਵੱਧ ਜਖ਼ਮੀ
ਅਮਰੀਕਾ ‘ਚ ਪੰਜਾਬੀ ਸਿੱਖ ਟਰੱਕ ਡਰਾਈਵਰ ‘ਤੇ ਜਾਨਲੇਵਾ ਹਮਲਾ, ਬਾਥਰੂਮ ‘ਚ ਚਾਕੂ ਨਾਲ ਕੀਤੇ ਕਈ ਵਾਰ, 17 ਸੱਟਾਂ ਨਾਲ ਹਸਪਤਾਲ ਦਾਖਲ