ਨੇਪਾਲ ਨੂੰ ਮਿਲੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ, ਸੁਸ਼ੀਲਾ ਕਾਰਕੀ ਦੇ ਨਾਮ ‘ਤੇ ਬਣੀ ਸਹਿਮਤੀ

Published: 

12 Sep 2025 07:13 AM IST

Sushila Karki: ਸੁਸ਼ੀਲਾ ਕਾਰਕੀ ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਨ ਜਾ ਰਹੀ ਹੈ, ਰਾਸ਼ਟਰਪਤੀ ਰਾਮਚੰਦਰ ਪੌਡੇਲ ਉਨ੍ਹਾਂ ਨੂੰ ਸਹੁੰ ਚੁਕਾਉਣਗੇ। ਕੁਲਮਨ ਘਿਸਿੰਗ ਦਾ ਨਾਮ ਵੀ ਅੰਤਰਿਮ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਸੀ। ਕਾਰਕੀ ਨੇਪਾਲ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਰਹੀ ਹੈ। ਉਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੁੱਧ ਕਈ ਫੈਸਲੇ ਲਏ ਤੇ ਨੌਜਵਾਨਾਂ 'ਚ ਪ੍ਰਸਿੱਧ ਹੋਈ। ਉਹ ਭਾਰਤ ਨਾਲ ਚੰਗੇ ਸਬੰਧਾਂ ਦੇ ਹੱਕ 'ਚ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕੀਤੀ ਹੈ।

ਨੇਪਾਲ ਨੂੰ ਮਿਲੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ, ਸੁਸ਼ੀਲਾ ਕਾਰਕੀ ਦੇ ਨਾਮ ਤੇ ਬਣੀ ਸਹਿਮਤੀ

ਸੁਸ਼ੀਲਾ ਕਾਰਕੀ

Follow Us On

ਨੇਪਾਲ ਸੁਪਰੀਮ ਕੋਰਟ ਦੀ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਨ ਜਾ ਰਹੀ ਹੈ। ਰਾਸ਼ਟਰਪਤੀ ਰਾਮਚੰਦਰ ਪੌਡੇਲ ਉਨ੍ਹਾਂ ਨੂੰ ਸਹੁੰ ਚੁਕਾਉਣਗੇ। Gen-Z ਸਮਰਥਕਾਂ ਚ ਉਨ੍ਹਾਂ ਦੇ ਨਾਮ ‘ਤੇ ਸਹਿਮਤੀ ਹੈ। ਕਾਠਮੰਡੂ ਦੇ ਮੇਅਰ ਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਲੇਨ ਸ਼ਾਹ ਨੇ ਵੀ ਕਾਰਕੀ ਦਾ ਸਮਰਥਨ ਕੀਤਾ। ਕੁਲਮਨ ਘਿਸਿੰਗ ਦਾ ਨਾਮ ਵੀ ਅੰਤਰਿਮ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਚ ਸੀ। ਘਿਸਿੰਗ ਨੇਪਾਲ ਬਿਜਲੀ ਬੋਰਡ ਚ ਰਹਿ ਚੁੱਕੇ ਹਨ।

ਸੁਸ਼ੀਲਾ ਕਾਰਕੀ ਪਿਛਲੇ ਕਈ ਸਾਲਾਂ ਤੋਂ ਨੇਪਾਲ ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਚਿਹਰਾ ਰਹੀ ਹੈ। ਚੀਫ਼ ਜਸਟਿਸ ਹੁੰਦਿਆਂ, ਉਨ੍ਹਾਂ ਨੇ ਨੇਪਾਲ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਕਈ ਫੈਸਲੇ ਲਏ ਸਨ। ਇਨ੍ਹਾਂ ਕਦਮਾਂ ਕਾਰਨ, ਉਹ ਨੇਪਾਲ ਦੇ Gen-Z ਚ ਪ੍ਰਸਿੱਧ ਹੋ ਗਈ।

ਨੇਪਾਲ ਦੀ ਪਹਿਲੀ ਮਹਿਲਾ ਚੀਫ਼ ਜਸਟਿਸ

73 ਸਾਲਾ ਸੁਸ਼ੀਲਾ ਨੇਪਾਲ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਵੀ ਰਹੀ ਹੈ। ਉਨ੍ਹਾਂ ਦਾ ਜਨਮ 7 ਜੂਨ 1952 ਨੂੰ ਨੇਪਾਲ ਦੇ ਬਿਰਾਟਨਗਰ ਚ ਹੋਇਆ ਸੀ। 11 ਜੁਲਾਈ 2016 ਨੂੰ, ਉਹ ਨੇਪਾਲ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਬਣੀ। ਹਾਲਾਂਕਿ, ਕਾਰਕੀ ਇਸ ਅਹੁਦੇ ‘ਤੇ ਲਗਭਗ 1 ਸਾਲ ਹੀ ਰਹੀ। ਇਸ ਤੋਂ ਬਾਅਦ, 30 ਅਪ੍ਰੈਲ 2017 ਨੂੰ ਉਨ੍ਹਾਂ ਵਿਰੁੱਧ ਮਹਾਂਦੋਸ਼ ਪ੍ਰਸਤਾਵ ਲਿਆਂਦਾ ਗਿਆ। ਇਸ ਤੋਂ ਬਾਅਦ, ਉਨ੍ਹਾਂ ਨੂੰ ਚੀਫ਼ ਜਸਟਿਸ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ।

ਕਾਰਕੀ ਆਪਣੇ ਮਾਪਿਆਂ ਦੇ ਸੱਤ ਬੱਚਿਆਂ ਚੋਂ ਸਭ ਤੋਂ ਵੱਡੀ ਹੈ। 1972 ਚ, ਉਨ੍ਹਾਂ ਨੇ ਮਹਿੰਦਰ ਮੋਰੰਗ ਕੈਂਪਸ ਬਿਰਾਟਨਗਰ ਤੋਂ ਬੀਏ ਕੀਤੀ। ਇਸ ਤੋਂ ਬਾਅਦ, 1975 ਚ, ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ, ਭਾਰਤ ਤੋਂ ਰਾਜਨੀਤੀ ਸ਼ਾਸਤਰ ਚ ਮਾਸਟਰ ਕੀਤਾ। 1978 ਚ, ਉਨ੍ਹਾਂ ਨੇ ਨੇਪਾਲ ਦੀ ਤ੍ਰਿਭੁਵਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਇੱਕ ਸਾਲ ਬਾਅਦ, ਉਨ੍ਹਾਂ ਨੇ ਲਾਅ ਦੀ ਪ੍ਰੈਕਟਿਸ ਕੀਤ

ਕਾਰਕੀ ਭਾਰਤ ਬਾਰੇ ਕੀ ਸੋਚਦੀ ਹੈ?

ਕਾਰਕੀ ਨੇ ਬੁੱਧਵਾਰ ਨੂੰ ਦਿੱਤੇ ਇੱਕ ਇੰਟਰਵਿਊ ਚ ਕਿਹਾ ਕਿ ਮੈਨੂੰ ਅਜੇ ਵੀ ਬੀਐਚਯੂ ਦੇ ਅਧਿਆਪਕਾਂ ਦੀ ਯਾਦ ਹੈ। ਮੈਨੂੰ ਉੱਥੋਂ ਦੇ ਦੋਸਤ ਯਾਦ ਹਨ। ਮੈਨੂੰ ਗੰਗਾ ਨਦੀ ਯਾਦ ਹੈ। ਬੀਐਚਯੂ ਦੇ ਦਿਨਾਂ ਨੂੰ ਯਾਦ ਕਰਦਿਆਂ ਸੁਸ਼ੀਲਾ ਨੇ ਕਿਹਾ ਕਿ ਗੰਗਾ ਦੇ ਕੰਢੇ ਇੱਕ ਹੋਸਟਲ ਹੁੰਦਾ ਸੀ। ਅਸੀਂ ਗਰਮੀਆਂ ਦੀਆਂ ਰਾਤਾਂ ਚ ਛੱਤ ‘ਤੇ ਸੌਂਦੇ ਸੀ।

ਸੁਸ਼ੀਲਾ ਕਾਰਕੀ ਭਾਰਤ ਤੇ ਨੇਪਾਲ ਦੇ ਸਬੰਧਾਂ ਬਾਰੇ ਸਕਾਰਾਤਮਕ ਹੈ। ਉਨ੍ਹਾਂ ਨੇ ਇੰਟਰਵਿਊ ਚ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਮੇਰੀ ਪ੍ਰਧਾਨ ਮੰਤਰੀ ਮੋਦੀ ਬਾਰੇ ਚੰਗੀ ਰਾਏ ਹੈ। ਉਨ੍ਹਾਂ ਨੇ ਅੱਗੇ ਕਿਹਾ, ‘ਅਸੀਂ ਕਈ ਦਿਨਾਂ ਤੋਂ ਭਾਰਤ ਨਾਲ ਸੰਪਰਕ ਚ ਨਹੀਂ ਹਾਂ। ਅਸੀਂ ਇਸ ਬਾਰੇ ਗੱਲ ਕਰਾਂਗੇ। ਜਦੋਂ ਕੋਈ ਅੰਤਰਰਾਸ਼ਟਰੀ ਮਾਮਲਾ ਹੁੰਦਾ ਹੈ, ਦੋ ਦੇਸ਼ਾਂ ਵਿਚਕਾਰ, ਤਾਂ ਕੁਝ ਲੋਕ ਇਕੱਠੇ ਬੈਠਦੇ ਹਨ ਤੇ ਨੀਤੀ ਬਣਾਉਂਦੇ ਹਨ।’

ਨ੍ਹਾਂ ਨੇ ਇਹ ਵੀ ਕਿਹਾ ਕਿ ਦੋ ਦੇਸ਼ਾਂ ਦੀ ਸਰਕਾਰ ਵਿਚਕਾਰ ਸਬੰਧ ਇੱਕ ਵੱਖਰਾ ਮਾਮਲਾ ਹੈ। ਨੇਪਾਲ ਦੇ ਲੋਕਾਂ ਤੇ ਭਾਰਤ ਦੇ ਲੋਕਾਂ ਵਿਚਕਾਰ ਬਹੁਤ ਵਧੀਆ ਸਬੰਧ ਹ। ਇਹ ਇੱਕ ਬਹੁਤ ਵਧੀਆ ਰਿਸ਼ਤਾ ਹੈ। ਸਾਡੇ ਬਹੁਤ ਸਾਰੇ ਰਿਸ਼ਤੇਦਾਰ, ਸਾਡੇ ਬਹੁਤ ਸਾਰੇ ਜਾਣਕਾਰ, ਸਾਡੇ ਵਿਚਕਾਰ ਬਹੁਤ ਸਦਭਾਵਨਾ ਤੇ ਪਿਆਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਨੇਤਾਵਾਂ ਤੋਂ ਬਹੁਤ ਪ੍ਰਭਾਵਿਤ ਹੈ। ਅਸੀਂ ਉਨ੍ਹਾਂ ਨੂੰ ਆਪਣੇ ਭਰਾ ਤੇ ਭੈਣਾਂ ਮੰਨਦੇ ਹਾਂ।’

ਸੁਸ਼ੀਲਾ ਨੇ ਕਿਹਾ ਕਿ ਉਹ ਭਾਰਤੀ ਸਰਹੱਦ ਦੇ ਨੇੜੇ ਬਿਰਾਟਨਗਰ ਦੀ ਰਹਿਣ ਵਾਲੀ ਹੈ। ਭਾਰਤ ਸ਼ਾਇਦ ਮੇਰੇ ਘਰ ਤੋਂ ਸਿਰਫ 25 ਮੀਲ ਦੂਰ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਨਿਯਮਿਤ ਤੌਰ ‘ਤੇ ਸਰਹੱਦ ‘ਤੇ ਸਥਿਤ ਬਾਜ਼ਾਰ ਜਾਂਦੀ ਹੈ। ਸੁਸ਼ੀਲਾ ਦੇ ਇਨ੍ਹਾਂ ਬਿਆਨਾਂ ਤੋਂ ਸਪੱਸ਼ਟ ਹੈ ਕਿ ਨੇਪਾਲ ਚ ਉਨ੍ਹਾਂ ਦਾ ਸੱਤਾ ਚ ਆਉਣਾ ਭਾਰਤ ਲਈ ਇੱਕ ਚੰਗਾ ਸੰਕੇਤ ਹੈ।