ਕੌਣ ਸੀ ਫੇਮਸ ਇਨਫਲੂਐਂਸਰ ਨੈਂਸੀ ਗਰੇਵਾਲ? ਕੈਨੇਡਾ ‘ਚ ਚਾਕੂ ਮਾਰ ਕੇ ਕੀਤੀ ਗਿਆ ਕਤਲ

Updated On: 

05 Mar 2026 15:36 PM IST

ਕੈਨੇਡਾ 'ਚ ਰਹਿਣ ਵਾਲੀ ਪੰਜਾਬੀ ਮੂਲ ਦੀ ਯੂਟਿਊਬਰ ਤੇ ਇਨਫਲੂਐਂਸਰ ਨੈਂਸੀ ਗਰੇਵਾਲ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਕਿ ਮੰਗਲਵਾਰ ਰਾਤ ਨੂੰ ਕਿਸੇ ਨੇ ਵਿੰਡਸਰ 'ਚ ਉਸਦੇ ਘਰ 'ਚ ਦਾਖਲ ਹੋ ਕੇ ਉਸ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਉਸ ਨੂੰ ਖੂਨ ਨਾਲ ਲਥਪਥ ਛੱਡ ਕੇ ਭੱਜ ਗਿਆ।

ਕੌਣ ਸੀ ਫੇਮਸ ਇਨਫਲੂਐਂਸਰ ਨੈਂਸੀ ਗਰੇਵਾਲ? ਕੈਨੇਡਾ ਚ ਚਾਕੂ ਮਾਰ ਕੇ ਕੀਤੀ ਗਿਆ ਕਤਲ

ਕੌਣ ਸੀ ਫੇਮਸ ਇਨਫਲੂਐਂਸਰ ਨੈਂਸੀ ਗਰੇਵਾਲ? ਕੈਨੇਡਾ 'ਚ ਚਾਕੂ ਮਾਰ ਕੇ ਕੀਤੀ ਗਿਆ ਕਤਲ

Follow Us On

ਕੈਨੇਡਾ ‘ਚ ਰਹਿਣ ਵਾਲੀ ਪੰਜਾਬੀ ਮੂਲ ਦੀ ਯੂਟਿਊਬਰ ਤੇ ਇਨਫਲੂਐਂਸਰ ਨੈਂਸੀ ਗਰੇਵਾਲ ਦਾ ਕਤਲ ਕਰ ਦਿੱਤਾ ਗਿਆ ਹੈ। ਕਾਤਲ ਨੇ ਉਸ ਦੇ ਘਰ ‘ਚ ਦਾਖਲ ਹੋ ਕੇ ਉਸ ਨੂੰ ਚਾਕੂ ਮਾਰ ਕੇ ਮਾਰ ਦਿੱਤਾ। ਨੈਂਸੀ ਗਰੇਵਾਲ ਪੰਜਾਬ ‘ਚ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ‘ਤੇ ਆਪਣੇ ਵਿਚਾਰਾਂ ਲਈ ਜਾਣੀ ਜਾਂਦੀ ਸੀ। ਕੱਟੜਪੰਥੀਆਂ ‘ਤੇ ਇਸ ਕਤਲ ਨੂੰ ਅੰਜਾਮ ਦੇਣ ਦਾ ਸ਼ੱਕ ਹੈ।

ਕੈਨੇਡਾ ਦੀ ਲਾਸਾਲੇ ਪੁਲਿਸ ਦੇ ਅਨੁਸਾਰ, 45 ਸਾਲਾ ਨੈਂਸੀ ਗਰੇਵਾਲ ਨੂੰ ਮੰਗਲਵਾਰ ਰਾਤ 9:30 ਵਜੇ ਦੇ ਕਰੀਬ ਉਸ ਦੇ ਘਰ ‘ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਸੂਚਨਾ ਮਿਲੀ ਕਿ ਮੰਗਲਵਾਰ ਰਾਤ ਨੂੰ ਕੋਈ ਵਿੰਡਸਰ ‘ਚ ਉਸ ਦੇ ਘਰ ‘ਚ ਦਾਖਲ ਹੋਇਆ, ਉਸ ਨੂੰ ਚਾਕੂ ਮਾਰਿਆ ਤੇ ਭੱਜ ਗਿਆ। ਗਰੇਵਾਲ ਨੂੰ ਬਾਅਦ ਵਿੱਚ ਹਸਪਤਾਲ ਲਿਜਾਇਆ ਗਿਆ। ਉਸ ਦੀ ਗੰਭੀਰ ਜ਼ਖ਼ਮੀ ਹੋਣ ਕਾਰਨ ਮੌਤ ਹੋ ਗਈ। ਕੈਨੇਡੀਅਨ ਪੁਲਿਸ ਅਧਿਕਾਰੀ ਮਾਈਕਲ ਪੀਅਰਸ ਨੇ ਬੁੱਧਵਾਰ ਸ਼ਾਮ ਨੂੰ ਇਸ ਘਟਨਾ ਦੀ ਰਿਪੋਰਟ ਦਿੱਤੀ। ਨੈਂਸੀ ਆਪਣੀਆਂ ਵੀਡੀਓਜ਼ ‘ਚ ਖਾਲਿਸਤਾਨੀ ਗਤੀਵਿਧੀਆਂ ਦੀ ਆਲੋਚਨਾ ਕਰਦੀ ਰਹਿੰਦੀ ਸੀ।

ਕੌਣ ਸੀ ਨੈਂਸੀ ਗਰੇਵਾਲ?

ਪੰਜਾਬੀ ਮੂਲ ਦੀ ਕੈਨੇਡੀਅਨ ਯੂਟਿਊਬਰ ਨੈਂਸੀ ਗਰੇਵਾਲ ਅਕਸਰ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਦੀ ਰਹਿੰਦੀ ਸੀ। 19 ਜਨਵਰੀ ਨੂੰ ਜਨਮੀ, ਨੈਂਸੀ ਦੇ ਇੰਸਟਾਗ੍ਰਾਮ ‘ਤੇ ਲਗਭਗ 12,000 ਫਾਲੋਅਰਜ਼ ਸਨ। ਉਸ ਨੇ ਭਾਰਤ ਤੇ ਕੈਨੇਡਾ ਵਿਚਕਾਰ ਵਧਦੇ ਵਿਵਾਦ ਦੌਰਾਨ ਆਪਣੇ ਯੂਟਿਊਬ ਚੈਨਲ ‘ਤੇ ਕਈ ਵੀਡੀਓ ਅਪਲੋਡ ਕੀਤੇ। ਨੈਂਸੀ ਗਰੇਵਾਲ ਨਾ ਸਿਰਫ਼ ਇੱਕ ਯੂਟਿਊਬਰ ਸੀ, ਸਗੋਂ ਪੰਜਾਬ ਤੇ ਭਾਰਤ-ਕੈਨੇਡਾ ਸਬੰਧਾਂ ਨਾਲ ਸਬੰਧਤ ਮੁੱਦਿਆਂ ‘ਤੇ ਵੀ ਖੁੱਲ੍ਹ ਕੇ ਗੱਲ ਕਰਦੀ ਸੀ।

ਖਾਲਿਸਤਾਨੀ ਗਤੀਵਿਧੀਆਂ ਦੀ ਆਲੋਚਨਾ

ਨੈਂਸੀ ਨੇ ਭਾਰਤ ਤੇ ਕੈਨੇਡਾ ਵਿਚਕਾਰ ਵਧ ਰਹੇ ਤਣਾਅ ਵਿਰੁੱਧ ਆਵਾਜ਼ ਉਠਾਈ ਤੇ ਖਾਲਿਸਤਾਨੀ ਵਿਚਾਰਧਾਰਾ ਦੀ ਸਖ਼ਤ ਨਿੰਦਾ ਕੀਤੀ। ਇਸ ਤੋਂ ਇਲਾਵਾ, ਉਸ ਨੇ ਜੇਲ੍ਹ ‘ਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ, ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਤੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵਿਰੁੱਧ ਆਵਾਜ਼ ਚੁੱਕੀ। ਇਸ ਤੋਂ ਇਲਾਵਾ, ਬਠਿੰਡਾ-ਅਧਾਰਤ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਤੇ ਕਤਲ ਮਾਮਲੇ ‘ਚ ਵੀ ਨੈਂਸੀ ਨੇ ਇਨਸਾਫ਼ ਦੀ ਮੰਗ ਕੀਤੀ।

ਕਤਲ ਤੋਂ ਪਹਿਲਾਂ ਆਖਰੀ ਪੋਸਟ

ਨੈਂਸੀ ਗਰੇਵਾਲ ਦੀ ਇੰਸਟਾਗ੍ਰਾਮ ‘ਤੇ ਆਖਰੀ ਪੋਸਟ ‘ਚ, ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਵਿਵਾਦਪੂਰਨ ਟਿੱਪਣੀਆਂ ਕੀਤੀਆਂ। ਇਸ ‘ਚ, ਉਸ ਨੇ ਸਤਨਾਮ ਸਿੰਘ ਨਾਮ ਦੇ ਵਿਅਕਤੀ ਦੇ ਬਿਆਨ ਦਾ ਸਮਰਥਨ ਕੀਤਾ। ਉਹ ਅਕਾਲ ਤਖ਼ਤ ਦੇ ਜਥੇਦਾਰ ਨੂੰ ਚੇਤਾਵਨੀ ਦਿੰਦੀ ਦਿਖਾਈ ਦਿੱਤੀ ਕਿ ਜਦੋਂ ਜਨਤਾ ਇਕੱਠੀ ਹੋਵੇਗੀ ਤੇ ਸੱਚੇ ਸਿੱਖ ਇਕੱਠੇ ਹੋਣਗੇ, ਤਾਂ ਉਹ ਉਸ ਨੂੰ ਨਹੀਂ ਬਖਸ਼ਣਗੇ। ਉਸ ਨੇ ਅਕਾਲ ਤਖ਼ਤ ਦੇ ਜਥੇਦਾਰ ਦੇ ਕੱਪੜਿਆਂ ਬਾਰੇ ਵੀ ਕਈ ਵਿਵਾਦਪੂਰਨ ਟਿੱਪਣੀਆਂ ਕੀਤੀਆਂ। ਇਹ ਵੀਡੀਓ ਉਸ ਦੇ ਕਤਲ ਵਾਲੇ ਦਿਨ 3 ਫਰਵਰੀ ਤੋਂ ਛੇ ਦਿਨ ਪਹਿਲਾਂ ਅਪਲੋਡ ਕੀਤੀ ਗਈ ਸੀ।

Follow Us