ਕਰਾਚੀ ਵਿੱਚ ਸੰਦਿਗਧ ਬਿਮਾਰੀ ਨਾਲ 14 ਨਿਆਣਿਆਂ ਸਮੇਤ 18 ਦੀ ਮੌਤ Punjabi news - TV9 Punjabi

ਕਰਾਚੀ ਵਿੱਚ ਸੰਦਿਗਧ ਬਿਮਾਰੀ ਨਾਲ 14 ਨਿਆਣਿਆਂ ਸਮੇਤ 18 ਦੀ ਮੌਤ

Published: 

29 Jan 2023 13:14 PM

ਪਾਕਿਸਤਾਨ ਦੇ ਸਿਹਤ ਸੇਵਾਵਾਂ ਵਿਭਾਗ ਦੇ ਨਿਦੇਸ਼ਕ ਵੱਲੋਂ ਦਸਿਆ ਗਿਆ ਕਿ 10 ਜਨਵਰੀ ਤੋਂ ਲੈ ਕੇ 25 ਜਨਵਰੀ ਦੇ ਦਰਮਿਆਨ ਕਰਾਚੀ ਦੇ ਕੇਮਾਰੀ ਵਿੱਚ ਪੈਂਦੇ ਮਾਵਚ ਗੋਠ ਵਿੱਚ ਇਸ ਬਿਮਾਰੀ ਨਾਲ ਲੋਕਾਂ ਦੀ ਮੌਤ ਹੋਈ।

ਕਰਾਚੀ ਵਿੱਚ ਸੰਦਿਗਧ ਬਿਮਾਰੀ ਨਾਲ 14 ਨਿਆਣਿਆਂ ਸਮੇਤ 18 ਦੀ ਮੌਤ

ਸੰਕੇਤਕ ਤਸਵੀਰ

Follow Us On

ਕਰਾਚੀ : ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਸੰਦਿਗਧ ਬਿਮਾਰੀ ਨਾਲ 14 ਨਿਆਣਿਆਂ ਸਮੇਤ 18 ਦੀ ਮੌਤ ਹੋ ਗਈ। ਦੱਖਣ ਪਾਕਿਸਤਾਨ ਦੇ ਇਸ ਬੰਦਰਗਾਹ ਸ਼ਹਿਰ ਕਰਾਚੀ ਦੇ ਬਾਹਰੀ ਇਲਾਕੇ ਵਿੱਚ ਮੌਤ ਦੀ ਵਜ੍ਹਾ ਬਣੀ ਇਸ ਬਿਮਾਰੀ ਦਾ ਉਥੇ ਦੇ ਸਿਹਤ ਅਧਿਕਾਰੀਆਂ ਨੂੰ ਹਾਲੇ ਕੁੱਝ ਅਤਾ ਪਤਾ ਨਹੀਂ। ਪਾਕਿਸਤਾਨ ਦੇ ਸਿਹਤ ਸੇਵਾਵਾਂ ਵਿਭਾਗ ਦੇ ਨਿਦੇਸ਼ਕ ਵੱਲੋਂ ਦਸਿਆ ਗਿਆ ਕਿ 10 ਜਨਵਰੀ ਤੋਂ ਲੈ ਕੇ 25 ਜਨਵਰੀ ਦੇ ਦਰਮਿਆਨ ਕਰਾਚੀ ਦੇ ਕੇਮਾਰੀ ਵਿੱਚ ਪੈਂਦੇ ਮਾਵਚ ਗੋਠ ਵਿੱਚ ਇਸ ਬਿਮਾਰੀ ਨਾਲ ਲੋਕਾਂ ਦੀ ਮੌਤ ਹੋਈ ਹੈ।

ਇਹਨਾਂ ਮਰਨ ਵਾਲਿਆਂ ਵਿੱਚ ਉਨ੍ਹਾਂ ਦੇ ਤਿੰਨ ਨਿੱਕੇ ਨਿਆਣਿਆਂ ਸਮੇਤ ਇੱਕ ਪਰਿਵਾਰ ਦੇ ਹੀ ਛੇ ਲੋਕ ਹਨ ਜਦ ਕਿ ਇਕ ਹੋਰ ਵਿਅਕਤੀ ਦੀ ਪਤਨੀ ਅਤੇ ਨੀਆਣਿਆਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਮਹਿਕਮੇ ਦੀ ਇੱਕ ਟੀਮ ਉਸ ਇਲਾਕੇ ਵਿਚ ਮੋਤ ਦੀ ਵਜਾ ਬਣਨ ਵਾਲੀ ਬਿਮਾਰੀ ਦਾ ਪਤਾ ਲਗਾ ਰਹੀ ਹੈ ਪਰ ਸਾਨੂੰ ਲਗਦਾ ਹੈ ਕਿ ਇਹ ਮੌਤਾਂ ਓਸ ਇਲਾਕੇ ਦੇ ਬਾਸ਼ਿੰਦਿਆਂ ਵਿੱਚ ਹੋਈਆਂ ਹਨ ਜੋ ਉੱਥੇ ਸਮੰਦਰ ਕਿਨਾਰੇ ਗੋਠ ਜਾਨੀ ਪਿੰਡ ਵਿੱਚ ਬਣੀਆਂ ਬਸਤੀਆਂ ਵਿਚ ਰਹਿੰਦੇ ਹਨ।

ਝੁੱਗੀਆਂ ਵਿੱਚ ਰਹਿਣ ਵਾਲੇ ਮੱਛੀਆਂ ਫੜਦੇ ਹਨ

ਕਰਾਚੀ ਦਾ ਮਾਵਚ ਗੋਠ ਅਸਲ ਵਿੱਚ ਉੱਥੇ ਝੁੱਗੀਆਂ ਵਿੱਚ ਰਹਿਣ ਵਾਲੇ ਆਪਣੀ ਰੋਜ਼ੀ-ਰੋਟੀ ਚਲਾਉਣ ਵਾਸਤੇ ਮੱਛੀਆਂ ਫੜਦੇ ਹਨ। ਸਿਹਤ ਵਿਭਾਗ ਦੇ ਨਿਦੇਸ਼ਕ ਵੱਲੋਂ ਅੱਗੇ ਦੱਸਿਆ ਗਿਆ ਜਿਹਨਾਂ ਪਰਿਵਾਰਾਂ ਵਿੱਚ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤੇਜ਼ ਬੁਖ਼ਾਰ, ਗਲੇ ਵਿੱਚ ਸੋਜ਼ ਅਤੇ ਸਾਹ ਲੈਣ ਵਿੱਚ ਤਕਲੀਫ ਦੀ ਸ਼ਿਕਾਇਤ ਆਈ ਸੀ। ਉੱਥੇ ਝੁੱਗੀ ਬਸਤੀਆਂ ਵਿੱਚ ਰਹਿਣ ਵਾਲੇ ਕੁਛ ਬਾਸ਼ਿੰਦਿਆਂ ਵੱਲੋਂ ਪਿਛਲੇ ਦੋ ਹਫ਼ਤਿਆਂ ਤੋਂ ਇਲਾਕੇ ਵਿੱਚ ਇਕ ਅਜੀਬ ਜਿਹੀ ਬੋ ਆਉਣ ਦੀ ਵੀ ਸ਼ਿਕਾਇਤ ਕੀਤੀ ਗਈ। ਉੱਥੇ ਕੇਮਾਰੀ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਓਥੇ ਇਲਾਕੇ ਵਿਚ ਇਕ ਫੈਕਟਰੀ ਮਾਲਿਕ ਨੂੰ ਪੁੱਛਗਿੱਛ ਵਾਸਤੇ ਹਿਰਾਸਤ ਵਿਚ ਲੈ ਲਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੀ ਤਿੰਨ ਫ਼ੈਕਟਰੀਆਂ ਤੋਂ ਜਾਂਚ ਵਾਸਤੇ ਕੁਝ ਨਮੂਨੇ ਚੁੱਕ ਲਏ ਗਏ ਹਨ।

ਸੋਆ ਬੀਨ ਤੋਂ ਐਲਰਜੀ ਨਾਲ ਵੀ ਹੋ ਸਕਦੀ ਹੈ ਮੌਤ

ਉੱਥੇ ਕੈਮਿਕਲ ਸਾਇੰਸੇਸ ‘ਸਿੰਧ ਸੈਂਟਰ’ ਦੇ ਪ੍ਰਮੁੱਖ ਦਾ ਕਹਿਣਾ ਹੈ ਕਿ ਉਹਨਾਂ ਨੇ ਇਲਾਕੇ ਦੀ ਕੁਝ ਫੈਕਟਰੀਆਂ ਤੋਂ ਸੋਆ ਬੀਨ ਦੇ ਕੁਝ ਨਮੂਨੇ ਜਾਂਚ ਵਾਸਤੇ ਚੁੱਕੇ ਹਨ ਕਿਉਂਕਿ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਦੀ ਮੌਤ ਸੋਆ ਬੀਨ ਤੋਂ ਐਲਰਜੀ ਨਾਲ ਵੀ ਹੋ ਸਕਦੀ ਹੈ। ਇੱਥੋਂ ਤੱਕ ਕਿ ਹਵਾ ਵਿੱਚ ਸੋਆ ਬੀਨ ਦੀ ਧੂਲ-ਮਿੱਟੀ ਨਾਲ ਵੀ ਕਈ ਵਾਰ ਇਨਸਾਨ ਗੰਭੀਰ ਰੂਪ ਤੋਂ ਬੀਮਾਰ ਹੋ ਜਾਂਦਾ ਹੈ ਅਤੇ ਮੌਤ ਹੋ ਜਾਂਦੀ ਹੈ, ਹਵਾ ਅਤੇ ਪਾਣੀ ਵਿੱਚ ਪ੍ਰਦੂਸ਼ਣ ਵੀ ਲੋਕਾਂ ਦੀ ਬਿਮਾਰੀ ਦੀ ਵੱਡੀ ਵਜ੍ਹਾ ਬਣਦਾ ਹੈ।

Exit mobile version